ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ਰਧਾਮ ਮੰਦਰ ਹਮਲੇ ਦਾ ਦੋਸ਼ੀ ਦੁਬਈ ਤੋਂ ਅਹਿਮਦਾਬਾਦ ਪੁੱਜਣ `ਤੇ ਕਾਬੂ

ਅਕਸ਼ਰਧਾਮ ਮੰਦਰ ਹਮਲੇ ਦਾ ਦੋਸ਼ੀ ਦੁਬਈ ਤੋਂ ਅਹਿਮਦਾਬਾਦ ਪੁੱਜਣ `ਤੇ ਕਾਬੂ

ਗੁਜਰਾਤ ਦੇ ਅਕਸ਼ਰਧਾਮ ਮੰਦਰ `ਤੇ ਹੋਏ ਅੱਤਵਾਦੀ ਹਮਲੇ ਦੇ ਮੁਲਜ਼ਮ ਮੁਹੰਮਦ ਫ਼ਾਰੂਕ ਸ਼ੇਖ਼ ਨੂੰ ਅੱਜ ਅਹਿਮਦਾਬਾਦ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ। ਉਹ ਪਿਛਲੇ 16 ਵਰ੍ਹਿਆਂ ਤੋਂ ਫ਼ਰਾਰ ਸੀ।


ਪੁਲਿਸ ਸੂਤਰਾਂ ਨੇ ਦੱਸਿਆ ਕਿ ਮੰਦਰ `ਤੇ ਘਿਨਾਉਣਾ ਦਹਿਸ਼ਤਗਰਦ ਹਮਲਾ ਕਰਨ ਵਾਲਿਆਂ `ਚ ਸ਼ਾਮਲ ਫ਼ਾਰੂਕ ਇੰਨੇ ਵਰ੍ਹੇ ਦੁਬਈ `ਚ ਲੁਕਿਆ ਰਿਹਾ। ਉਹ ਸੋਮਵਾਰ ਨੂੰ ਜਿਵੇਂ ਹੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਅਹਿਮਦਾਬਾਦ ਦੇ ਹਵਾਈ ਅੱਡੇ `ਤੇ ਪੁੱਜਾ, ਕ੍ਰਾਈ ਬ੍ਰਾਂਚ ਦੀ ਟੀਮ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ


ਇੱਥੇ ਵਰਨਣਯੋਗ ਹੈ ਕਿ 24 ਸਤੰਬਰ, 2002 ਨੂੰ ਗੁਜਰਾਤ ਦੇ ਗਾਂਧੀਨਗਰ ਸਥਿਤ ਅਕਸ਼ਰਧਾਮ ਮੰਦਰ ਕਪਲੈਕਸ `ਚ ਆਟੋਮੈਟਿਕ ਹਥਿਆਰਾਂ ਤੇ ਗ੍ਰੇਨੇਡ ਨਾਲ ਲੈਸ ਅੰਤਵਾਦੀਆਂ ਨੇ ਆਤਮਘਾਤੀ ਹਮਲਾ ਬੋਲ ਦਿੱਤਾ ਸੀ। ਉਸ ਹਮਲੇ `ਚ 32 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਉਸੇ ਹਮਲੇ `ਚ ਤਿੰਨ ਕਮਾਂਡੋ ਤੇ ਇੱਕ ਕਾਂਸਟੇਬਲ ਵੀ ਸ਼ਹੀਦ ਹੋਏ ਸਨ।


ਇਸ ਤੋਂ ਬਾਅਦ ਇਸ ਮਾਮਲੇ `ਚ ਫੜੇ ਗਏ ਚਾਰ ਦੋਸ਼ੀਆਂ ਨੂੰ ‘ਪੋਟਾ` ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਤਿੰਨ ਨੂੰ ਮੌਤ ਦੀ ਸਜ਼ਾ ਤੇ ਇੱਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।


ਗੁਜਰਾਤ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਇਸ ਫ਼ੈਸਲੇ `ਤੇ ਮੋਹਰ ਲਾਈ ਸੀ। ਪਰ ਮਈ 2014 ਦੌਰਾਨ ਸੁਪਰੀਮ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਏਜੰਸੀ ਨੂੰ ਲਾਪਰਵਾਹੀ ਲਈ ਸਖ਼ਤ ਝਾੜ ਵੀ ਪਾਈ ਸੀ। ਉਦੋਂ ਜਾਂਚ ਏਜੰਸੀ ਮੁਲਜ਼ਮਾਂ ਵਿਰੁੱਧ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshardham temple attack accused held in Ahmedabad