ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 ਲੋਕਸਭਾ ਚੋਣਾਂ- ਪੰਜਾਬ ਤੋਂ ਬੀਜੇਪੀ ਦੀ ਟਿਕਟ 'ਤੇ ਲੜ ਸਕਦੇ ਹਨ ਅਕਸ਼ੈ ਕੁਮਾਰ

ਪੰਜਾਬ ਤੋਂ ਅਕਸ਼ੈ ਕੁਮਾਰ

2019 ਲੋਕਸਭਾ ਚੋਣਾਂ ਲਈ ਭਾਜਪਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ। 2014 ਚੋਣਾਂ ਦਾ ਇਤਿਹਾਸ ਦੁਹਰਾਉਣ ਲਈ ਭਾਜਪਾ ਕੋਈ ਵੀ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੀ। ਚਰਚੇ ਹਨ ਕਿ 2019 ਲੋਕਸਭਾ ਚੋਣਾਂ ਲਈ ਬੀਜੇਪੀ ਬਾਲੀਵੁੱਡ ਕਲਾਕਾਰਾਂ, ਨੌਜਵਾਨ ਉਦਮੀਆਂ, ਪਦਮ ਪੁਰਸਕਾਰ ਵਿਜੇਤਾਵਾਂ, ਖਿਡਾਰੀਆਂ ਸਮੇਤ ਕਈ ਹੋਰ ਹਸਤੀਆਂ ਨੂੰ ਚੋਣ ਮੈਦਾਨ 'ਚ ਉਤਾਰ ਸਕਦੀ ਹੈ।

 

ਪਾਰਟੀ ਦੇ ਇੱਕ ਲੀਡਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮਸ਼ਹੂਰ ਚਿਹਰੇ ਮੈਦਾਨ 'ਚ ਉਤਾਰਨ ਨਾਲ ਪਾਰਟੀ ਨੂੰ ਉਨ੍ਹਾਂ ਸੀਟਾਂ ਤੇ ਤਾਕਤ ਮਿਲਦੀ ਹੈ ਜਿੱਥੇ ਪਾਰਟੀ ਦਾ ਕੈਂਡਰ ਕਮਜ਼ੋਰ ਹੁੰਦਾ ਹੈ। ਜਿਵੇਂ ਕਿ ਅਜਿਹਿਆਂ 120 ਲੋਕਸਭਾ ਸੀਟਾਂ ਹਨ ਜੋ ਭਾਜਪਾ ਨੇ ਕਦੇ ਵੀ ਨਹੀਂ ਜਿੱਤਿਆ। ਹੁਣ ਇਨ੍ਹਾਂ ਸੀਟਾਂ ਤੇ ਨਾਮੀ ਚਿਹਰੇ ਉਤਾਰ ਕੇ ਹਵਾ ਬਣਾਈ ਜਾ ਸਕਦੀ ਹੈ।

 


2014 ਚੋਣਾਂ ਵਿੱਚ ਪਾਰਟੀ ਨੇ ਉੱਤਰ-ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਰਾਜਸਥਾਨ, ਮੱਧ-ਪ੍ਰਦੇਸ਼ , ਮਹਾਰਾਸ਼ਟਰ ਦੀਆਂ 282 ਸੀਟਾਂ ਚੋਂ 232 ਜਿੱਤਿਆਂ ਸਨ। ਪਾਰਟੀ ਇਹ ਸੰਖਿਆ ਬਰਕਰਾਰ ਰੱਖਣਾ ਚਾਹੁੰਦੀ ਹੈ। 2014 ਵਿੱਚ ਵੀ ਨਾਮੀ ਹਸਤੀਆਂ ਨੂੰ ਟਿਕਟ ਦੇਣ ਦਾ ਪਾਰਟੀ ਨੂੰ ਕਾਫੀ ਫਾਇਦਾ ਮਿਲਿਆ ਸੀ। ਸਿੰਗਰ ਮਨੋਜ ਤਿਵਾਰੀ, ਖਿਡਾਰੀ ਰਾਜਵਰਧਨ ਸਿੰਘ ਰਾਠੌਰ, ਕਲਾਕਾਰ ਪਰੇਸ਼ ਰਾਵਲ, ਕਿਰਨ ਖੇਰ, ਸਾਬਕਾ ਸੇਨਾ ਮੁਖੀ ਵੀਕੇ ਸਿੰਘ, ਮੁੰਬਈ ਪੁਲਿਸ ਕਮਿਸ਼ਨਰ ਸੱਤਿਆਪਾਲ ਸਿੰਘ ਨੂੰ ਬੀਜੇਪੀ ਨੇ ਟਿਕਟ ਦਿੱਤੀ ਸੀ ਤੇ ਖਾਸ ਗੱਲ ਇਹ ਰਹੀ ਕਿ ਸਾਰੀਆਂ ਸੀਟਾਂ ਤੇ ਪਾਰਟੀ ਨੂੰ ਜਿੱਤ ਵੀ ਮਿਲੀ।

 

ਇੱਕ ਹੋਰ ਪਾਰਟੀ ਲੀਡਰ ਨੇ ਕਿਹਾ,"ਕਲਾਕਾਰਾਂ ਕਰਕੇ ਪਾਰਟੀ ਦੇ ਚਰਚੇ ਹੋਣੇ ਸ਼ੁਰੂ ਹੇ ਜਾਂਦੇ ਹਨ, ਮੀਡੀਆ ਵਿੱਚ ਖ਼ਬਰਾਂ ਆਉਦੀਆਂ ਹਨ, ਇੱਕ ਤਰ੍ਹਾਂ ਨਾਲ ਮਾਹੌਲ ਜਿਹਾ ਤਿਆਰ ਹੋ ਜਾਂਦਾ"।

 

ਇਸ ਵਾਰ ਜਿਨ੍ਹਾਂ ਕਲਾਕਾਰਾਂ ਨੂੰ ਬੀਜੇਪੀ ਦੀ ਟਿਕਟ 'ਤੇ ਚੋਣ ਮੈਦਾਨ ਵਿੱਚ ਉਤਾਰਣ ਦੇ ਚਰਚੇ ਹਨ, ਉਨ੍ਹਾਂ 'ਚ ਪੰਜਾਬ ਤੋਂ ਅਕਸ਼ੈ ਕੁਮਾਰ, ਦਿੱਲੀ ਤੋਂ ਅਨੁਪਮ ਖੇਰ, ਮਹਾਰਾਸ਼ਟਰ ਤੋਂ ਨਾਨਾ ਪਾਟੇਕਰ, ਹਾਲਾਂਕਿ ਅਕਸ਼ੈ ਕੁਮਾਰ ਕੈਨੇਡਾ ਦੇ ਨਾਗਰਿਕ ਹਨ ਇਸ ਲਈ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਭਾਰਤੀ ਨਾਗਰਿਕਤਾ ਲੈਣੀ ਪਵੇਗੀ। ਕੁਮਾਰ ਨਾਲ ਇਸ ਬਾਬਤ ਗੱਲ ਕਰਨ ਲਈ ਸੰਪਰਕ ਨਹੀਂ ਹੋ ਸਕਿਆ। ਖੇਰ ਨੇ ਕਿਹਾ ਕਿ ਉਹ ਅਗਲੇ 6 ਮਹੀਨਿਆਂ ਲਈ ਅਮਰੀਕਾ ਗਏ ਹੋਏ ਹਨ। ਨਾਨਾ ਪਾਟੇਕਰ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

 

ਇਸਤੋਂ ਪਹਿਲਾਂ  ਵੀ ਕਈ ਪਾਰਟੀਆਂ ਬਾਲੀਵੁੱਡ ਕਲਾਕਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਦੀਆਂ ਰਹੀਆਂ ਹਨ। 1984 ਵਿੱਚ ਅਮਿਤਾਭ ਬੱਚਨ ਕਾਂਗਰਸ ਪਾਰਟੀ ਦੀ ਟਿਕਟ ਤੇ ਲੜੇ ਸਨ। ਗੋਵਿੰਦਾ ਨੂੰ ਕਾਂਗਰਸ ਨੇ ਟਿਕਟ ਦਿੱਤਾ ਸੀ ਜੋ ਕਿ ਜਿੱਤ ਵੀ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:akshay kumar may contest 2019 lokssabha elections from punjab