ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Akshay Kumar ਨੇ ਸ਼ੇਅਰ ਕੀਤਾ Mission Mangal ਦਾ ਨਵਾਂ ਦਮਦਾਰ ਪੋਸਟਰ

 

 

ਅਕਸ਼ੈ ਕੁਮਾਰ (Akshay Kumar), ਵਿਦਿਆ ਬਾਲਨ (Vidya Balan), ਸੋਨਾਕਸ਼ੀ ਸਿਨਹਾ (Sonakshi Sinha) ਦੀ ਸਟਾਰਰ ਫ਼ਿਲਮ 'ਮਿਸ਼ਨ ਮੰਗਲ' (Mission Mangal) 15 ਅਗਸਤ 2019 ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਨਵੇਂ ਪੋਸਟਰ ਨੂੰ ਰਿਲੀਜ਼ ਕੀਤਾ ਗਿਆ ਹੈ, ਨਾਲ ਹੀ ਫ਼ਿਲਮ ਦੇ ਟ੍ਰੇਲਰ ਰਿਲੀਜ਼ ਦੀ ਤਰੀਕ ਵੀ ਸਾਂਝੀ ਕੀਤੀ ਗਈ ਹੈ। ਮਿਸ਼ਨ ਮੰਗਲ ਟ੍ਰੇਲਰ 18 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ। 

 

ਪੋਸਟਰ ਵਿੱਚ ਇਨ੍ਹਾਂ ਤਿੰਨਾਂ ਸਤਾਰਿਆਂ ਨਾਲ ਤਾਪਸੀ ਪੰਨੂ (Taapsee Pannu), ਕੀਰਤੀ ਕੁਲਹਰੀ (Kirti Kulhari), ਨਿਤਿਆ ਮੇਨਨ  (Nithya Menen), ਸ਼ਰਮਨ ਜੋਸ਼ੀ (Sharman Joshi) ਵਰਗੇ ਕਲਾਕਾਰ ਆਪਣੇ ਕਿਰਦਾਰ ਵਿੱਚ ਦਿਖਾਈ ਦੇ ਰਹੇ ਹਨ। ਫ਼ਿਲਮ ਦਾ ਪੋਸਟਰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।  
 

 

 

 

 

 

ਇਸ ਪੋਸਟਰ ਨੂੰ ਅਕਸ਼ੈ ਕੁਮਾਰ (Akshay Kumar) ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਨਵੇਂ ਪੋਸਟਰ ਨੂੰ ਸ਼ੇਅਰ ਕਰਨ ਨਾਲ ਅਕਸ਼ੈ ਕੁਮਾਰ ਨੇ ਕੈਪਸ਼ਨ ਵਿੱਚ ਲਿਖਿਆ- "ਇੱਕ ਕਹਾਣੀ ਹੈ, ਜਿਸ ਨੇ ਇੰਡੀਅਨ ਸਪੇਸ ਸਾਇੰਸ ਦੀ ਪਰਿਭਾਸ਼ਾ ਹੀ ਬਦਲ ਦਿੱਤੀ! ਤਾਂ ਫਿਰ ਤਿਆਰ ਹੋ ਜਾਵੋ # ਮਿਸ਼ਨਮੰਗਲ ਟ੍ਰੇਲਰ, 18 ਜੁਲਾਈ ਨੂੰ ਆ ਰਿਹਾ ਹੈ।

 

ਦੱਸਣਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਫ਼ਿਲਮ ਦਾ ਪਹਿਲਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਵੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਚੁੱਕੇ ਹਨ। ਫ਼ਿਲਮ ਦੇ ਟੀਜ਼ਰ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਇਆ ਅਤੇ ਬਹੁਤ ਪਸੰਦ ਕੀਤਾ ਗਿਆ। ਇਹ ਫ਼ਿਲਮ ਭਾਰਤ ਦੇ ਮੰਗਲਯਾਨ ਮਿਸ਼ਨ ਨੂੰ ਦਿਖਾਏਗਾ।  ਫ਼ਿਲਮ ਦਾ ਨਿਰਦੇਸ਼ਕ ਹਨ ਜਗਨ ਸ਼ਕਤੀ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar Vidya Bala and Sonakshi Sinha film Mission Mangal poster out