ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਾਬ ਦੇ ਨਸ਼ੇ 'ਚ ਏਅਰ ਹੋਸਟਸ ਨਾਲ ਛੇੜਛਾੜ ਕਰਨ ਵਾਲਾ ਗ੍ਰਿਫਤਾਰ

ਸ਼ਰਾਬ ਦੇ ਨਸ਼ੇ  'ਚ ਏਅਰ ਹੋਸਟਸ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਏਅਰ ਹੋਸਟਸ ਦੀ ਸ਼ਿਕਾਇਤ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

ਦੱਸਿਆ ਜਾ ਰਿਹਾ ਹੈ ਕਿ ਬੰਗਲੁਰੂ ਦੇ ਵਪਾਰੀ ਰਾਜੂ ਗੰਗੱਪਾ ਨੇ ਮੰਗਲਵਾਰ ਨੂੰ ਮੁੰਬਈ-ਬੰਗਲੁਰੂ ਇੰਡੀਗੋ ਫਲਾਇਟ ਨੰਬਰ 6ਈ-825 'ਚ ਪ੍ਰਵੇਸ਼ ਕਰਦੇ ਸਮੇਂ ਮਹਿਲਾ ਕਰੂ ਮੈਂਬਰ ਨੂੰ ਗਲਤ ਢੰਗ ਨਾਲ ਛੂਹਿਆ ਅਤੇ ਅਸ਼ਲੀਲ ਟਿੱਪਣੀ ਕੀਤੀ। ਘਟਨਾ ਦੇ ਤੁਰੰਤ ਬਾਅਦ ਮਹਿਲਾ ਨੇ ਪਾਇਲਟ ਅਤੇ ਫਲਾਇਟ ਸੁਪਰਡੈਂਟ ਨੂੰ ਇਸ ਬਾਰੇ ਦੱਸਿਆ।

 

ਪੀੜਤ ਏਅਰ ਹੋਸਟਸ ਮੁਤਾਬਕ ਯਾਤਰੀ ਨੇ ਮੇਰੇ ਨਾਲ ਗਲਤ ਹਰਕਤ ਕੀਤੀ ਅਤੇ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ ਨਾਲ ਗਲਤ ਵਿਵਹਾਰ ਕੀਤਾ। ਮੈਂ ਇਸ ਘਟਨਾ ਬਾਰੇ ਸੀਨੀਅਰ ਅਧਿਕਾਰੀ ਨੂੰ ਦੱਸਿਆ, ਜਿਸ ਦੇ ਬਾਅਦ ਉਸ ਨੂੰ ਸਮਾਨ ਨਾਲ ਬਾਹਰ ਕੱਢ ਦਿੱਤਾ ਗਿਆ।

 

ਆਨ-ਬੋਰਡ ਅਧਿਕਾਰੀਆਂ ਨੇ ਇੰਡੀਗੋ ਫਲਾਇਟ ਇੰਚਾਰਜ਼ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਿਨ੍ਹਾਂ ਨੇ ਸੀ.ਆਈ.ਐੱਸ.ਐੱਫ. ਵੱਲੋਂ ਗੰਗੱਪਾ ਨੂੰ ਹਿਰਾਸਤ 'ਚ ਲਿਆ ਗਿਆ। ਸੀ.ਆਈ.ਐੱਸ.ਐੱਫ. ਦੇ ਅਧਿਕਾਰੀ ਮਹਿਲਾ ਅਤੇ ਦੋਸ਼ੀ ਨੂੰ ਏਅਰਪੋਰਟ ਪੁਲਿਸ ਸਟੇਸ਼ਨ ਲੈ ਗਏ। ਗੰਗੱਪਾ ਖਿਲਾਫ ਆਈ.ਪੀ.ਸੀ. ਦੀ ਧਾਰਾ 354 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਬੁੱਧਵਾਰ ਨੂੰ ਅੰਧੇਰੀ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਵੀਰਵਾਰ ਨੂੰ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alcohol drugs arrested for tampering with Air Hosts