ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਆਂਢੀ ਸੂਬੇ ’ਚ ਸ਼ਰਾਬ ਤਸਕਰਾਂ ਨੂੰ 6 ਮਹੀਨੇ ਤਕ ਨਹੀਂ ਮਿਲੇਗੀ ਜ਼ਮਾਨਤ

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਜਿਨਾਂ ਦੇ ਕੋਲ ਆਬਕਾਰੀ ਅਤੇ ਟੈਕਸ ਵਿਭਾਗ ਦਾ ਵੀ ਚਾਰਜ ਹੈ, ਨੇ ਕਿਹਾ ਕਿ ਸੂਬੇ ਦੀ ਸਾਲ 2020 ਦੀ ਆਬਕਾਰੀ ਨੀਤੀ ਚ ਕਈ ਮਹਤੱਵਪੂਰਣ ਫੈਸਲੇ ਲੈ ਕੇ ਨਿਯਮਾਂ ਨੂੰ ਸਖਤ ਕੀਤਾ ਗਿਆ ਹੈ। ਇਸ ਤੋਂ ਸ਼ਰਾਬ ਤਸਕਰੀ ਚ ਸ਼ਾਮਿਲ ਲੋਕਾਂ ਨੂੰ 6 ਮਹੀਨੇ ਤਕ ਜਮਾਨਤ ਨਹੀਂ ਮਿਲੇਗੀ ਜੋ ਪਹਿਲਾਂ 15 ਦਿਨਾਂ ਵਿਚ ਮਿਲ ਜਾਂਦੀ ਸੀ। ਲੋ ਮੀਟਰ ਰਾਹੀਂ ਡਿਸਟਲਰਿਜ 'ਤੇ ਵੀ ਕੜੀ ਨਿਗਰਾਨੀ ਕੀਤੀ ਜਾਵੇਗੀ।

 

ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੇ ਤੀਸਰੇ ਦਿਨ ਪ੍ਰਸ਼ਨਕਾਲ ਦੌਰਾਨ ਕਾਂਗਰਸ ਦੀ ਕਿਰਣ ਚੌਧਰੀ ਵੱਲੋਂ ਸਾਲ 2020-21 ਦੀ ਆਬਕਾਰੀ ਨੀਤੀ 'ਤੇ ਚੁੱਕੇ ਗਏ ਸੰਦੇਹ 'ਤੇ ਸਦਨ ਨੂੰ ਜਾਣੂੰ ਕਰਵਾਉਂਦੇ ਹੋਏ ਉਨਾਂ ਨੇ ਕਿਹਾ ਕਿ ਸ਼ਾਇਦ ਕਿਰਣ ਚੌਧਰੀ ਨੂੰ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2007-08 ਦੌਰਾਨ ਲਾਕੂ ਕੀਤੀ ਗਈ ਆਬਕਾਰੀ ਨੀਤੀ ਦੀ ਹੀ ਜਾਣਕਾਰੀ ਨਹੀਂ ਹੈ, ਜਿਸ ਵਿਚ ਘਰ ਵਿਚ ਸ਼ਰਾਬ ਰੱਖਣ ਦਾ ਪ੍ਰਾਵਧਾਨ ਸੀ ਇੰਸਪੈਕਟਰੀ ਰਾਜ ਖਤਮ ਕਰਨ ਦੇ ਉਦੇਸ਼ ਨਾਲ ਸਮਾਜਿਕ ਸਮਾਰੋਹ ਦੌਰਾਨ ਸ਼ਰਾਬ ਪਰੋਸਨ ਲਈ ਪਹਿਲੀ ਵਾਬ ਆਨਲਾਇਨ ਪਰਮਿਟ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। 

 

ਇਸ ਦਾ ਸਮੇਂ ਸਵੇਰੇ 6 ਤੋਂ ਅਗਲੀ ਸਵੇਰੇ 6 ਖਜ ਤਕ ਰਹੇਗਾ ਅਤੇ ਇ ਦੀ ਫੀਸ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤੀ ਗਈ ਹੈ। ਉਨਾਂ ਨੇ ਇਸ ਗਲ ਨੂੰ ਵੀ ਸਪਸ਼ਟ ਕੀਤਾ ਕਿ ਸਾਲ 2005 ਤੋਂ ਸਾਲ 2020 ਤਕ ਦੀ ਆਬਕਾਰੀ ਨੀਤੀਆਂ ਦੇ ਪ੍ਰਾਵਧਾਨਾਂ ਦੇ ਅਨੁਰੂਪ ਹੀ ਵਿਅਕਤੀਗਤ ਰੂਪ ਨਾਲ ਸ਼ਰਾਬ ਰੱਖਣ ਦਾ ਨਿਰਧਾਰਿਤ ਕੋਟਾ ਇਸ ਵਾਰ ਵੀ ਕਾਹਿਮ ਰੱਖਿਆ ਗਿਆ ਹੈ।

 

ਸ੍ਰੀ ਦੁਸ਼ਯੰਤ ਚੌਟਾਲਾ ਨੇ ਸਦਨ ਨੂੰ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਕਿ ਸਾਰੇ ਠੇਕਿਆਂ 'ਤੇ ਪੀ.ਓ.ਐਸ. ਮਸ਼ੀਨ ਰੱਖਣਾ ਜਰੂਰੀ ਹੋਵੇਗਾ ਅਤੇ ਉਨਾਂ ਨੇ ਖਪਤਕਾਰ ਨੂੰ ਹਰ ਬੋਤਲ ਦਾ ਬਿੱਲ ਦੇਣਾ ਹੋਵੇਗਾ। ਜੇ ਠੇਕੇਦਾਰ ਵੱਲੋਂ ਬਿੱਲ ਨਹੀਂ ਦਿੱਤਾ ਜਾਂਦਾ ਹੈ ਤਾਂ ਉਸ 'ਤੇ 5000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।

 

ਉਨਾਂ ਨੇ ਦਸਿਆ ਕਿ ਹਰ ਬੋਤਲ 'ਤੇ ਕਿਯੂਆਰ ਕੋਡ ਹੋਵੇਗਾ ਅਤੇ ਇਸ ਦੇ ਰਾਹੀਂ ਡਿਸਟਲਰਿਜ ਤੋਂ ਲੈ ਕੇ ਵੇਅਰਹਾਊਸ ਤਕ ਨਿਗਰਾਨੀ ਰਹੇਗੀ। ਠੇਕਿਆਂ ਵਿਚ ਵੀ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਜਰੂਰੀ ਹੋਣਗੇ। ਡਿਸਟਲਰਿਜ ਉਤਪਾਦਿਤ ਈ.ਐਨ.ਏ. ਸਿਪ੍ਰਟ ਤੋਂ ਲੋ ਮੀਟਰ ਨਾਲ ਨਿਗਰਾਨੀ ਕੀਤੀ ਜਾਵੇਗੀ ਅਤੇ ਇਕ-ਇਕ ਬੂੰਦ ਦਾ ਹਿਸਾਬ ਰੱਖਿਆ ਜਾਵੇਗਾ ਕਿ ਸਿਪ੍ਰਟ ਤੋਂ ਕਿੰਨੀ ਸ਼ਰਾਬ ਉਤਪਾਦਿਤ ਹੋਈ ਹੈ। ਗਲਤ ਤਰੀਕੇ ਨਾਲ ਅਵੈਧ ਸ਼ਰਾਬ ਦੀ ਸਪਲਾਈ ਕਰਨ ਵਾਲੀ ਡਿਸਟਲਰਿਆਂ 'ਤੇ ਵੀ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਗਿਆ ਹੈ। 

 

ਪਹਿਲੀ ਵਾਰ ਫੜੇ ਜਾਣ 'ਤੇ 1 ਲੱਖ ਰੁਪਏ, ਦੂਜੀ ਵਾਰ ਫੜੇ ਜਾਨ 'ਤੇ 2.5 ਲੱਖ ਰੁਪਏ ਅਤੇ ਤੀਜੀ ਵਾਰ ਫੜੇ ਜਾਣ 'ਤੇ 5 ਲੱਖ ਰੁਪਏ ਅਤੇ ਚੌਥੀ ਵਾਰ ਫੜੇ ਜਾਣ 'ਤੇ ਡਿਸਟਲਰਿਜ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਡਿਸਟਲਰਿਜ ਤੋਂ ਬਾਹਰ ਸ਼ਰਾਬ ਲੈ ਜਾਣ ਵਾਲੇ ਟਰੱਕਾਂ ਦਾ ਸਮੇਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਰੱਖਿਆ ਗਿਆ ਹੈ ਅਤੇ ਵੇਅਰਹਾਊਸ ਜਾਂ ਉਨਾਂ ਦੇ ਡੇਸਟੀਨੇਸ਼ਨ ਥਾਂ 'ਤੇ ਹਰ ਤਰਾ ਤੋਂ ਉਨਾਂ ਦੀ ਟ੍ਰੈਕਿੰਗ ਕੀਤੀ ਜਾਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alcohol smugglers in neighboring state will not get bail for 6 months