ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਜ ਨੇੜੇ ਨਸ਼ੇੜੀਆਂ ਨੇ ਦੌੜਦੀਆਂ ਕਾਰਾਂ ’ਤੇ ਪੱਥਰ ਸੁੱਟੇ, ਸੈਲਾਨੀਆਂ ’ਚ ਦਹਿਸ਼ਤ

ਤਾਜ ਮਹਿਲ ਦੇ ਨੇੜੇ ਫਤਿਹਾਬਾਦ ਮਾਰਗ 'ਤੇ ਸਨਿੱਚਰਵਾਰ ਦੀ ਰਾਤ ਤਾਜਵੂ ਤਿਰਾਹੇ ਤੋਂ ਪੀਡਬਲਿਊਡੀ ਚੌਂਕ ਤੱਕ ਬਾਈਕ ਸਵਾਰਾਂ ਨੇ ਹੁੱਲੜਬਾਜ਼ੀ ਕੀਤੀ। ਉਨ੍ਹਾਂ ਨੇ ਪੱਥਰ ਮਾਰ ਕੇ ਸੜਕ 'ਤੇ ਦੌੜ ਰਹੀਆਂ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ। ਗੱਡੀਆਂ ਚ ਸਵਾਰ ਲੋਕ ਘਬਰਾ ਗਏ ਜਦਕਿ ਤਾਜ ਦੇ ਦਰਸ਼ਨਾਂ ਮਗਰੋਂ ਖਰੀਦਾਰੀ ਲਈ ਆਉਣ ਵਾਲੇ ਦੇਸ਼ੀ-ਵਿਦੇਸ਼ੀ ਸੈਲਾਨੀ ਵੀ ਦਹਿਸ਼ਤ ਚ ਆ ਗਏ। ਹਾਲਾਂਕਿ ਕੋਈ ਗੱਡੀ ਪਲਟੀ ਨਹੀਂ।

 

ਸੂਚਨਾ ਮਿਲਣ ਮਗਰੋਂ ਹਰਕਤ ਚ ਆਈ ਪੁਲਿਸ ਨੇ ਮੁਹਿੰਮ ਚਲਾਈ ਤੇ ਮੌਕੇ ਤੋਂ ਜਿਹੜਾ ਵੀ ਬਾਈਕ ਸਵਾਰ ਮਿਲਿਆ, ਉਸ ਨੂੰ ਹਿਰਾਸਤ ਲੈ ਲਿਆ ਗਿਆ। ਇਨ੍ਹਾਂ ਚੋਂ ਦੋ ਦੀ ਪਛਾਣ ਭੰਨਤੋੜ ਕਰਨ ਵਾਲਿਆਂ ਵਜੋਂ ਕੀਤੀ ਗਈ

 

ਘਟਨਾ ਰਾਤ ਲਗਭਗ ਡੇਢ ਵਜੇ ਦੀ ਹੈ। ਫਤਿਹਾਬਾਦ ਮਾਰਗ ਨੂੰ ਵੀਆਈਪੀ ਰੋਡ ਕਿਹਾ ਜਾਂਦਾ ਹੈ ਜ਼ਿਆਦਾਤਰ ਸਿਤਾਰਾ ਹੋਟਲ ਅਤੇ ਰੈਸਟੋਰੈਂਟ ਇਸੇ ਰੂਟ 'ਤੇ ਹਨ। ਦੇਰ ਰਾਤ ਦੀਆਂ ਪਾਰਟੀਆਂ ਹੋਣ ਕਾਰਨ ਲੋਕ ਅੱਧੀ ਰਾਤ ਤੋਂ ਬਾਅਦ ਹੀ ਪਾਰਟੀ ਤੋਂ ਵਾਪਸ ਆਉਂਦੇ ਹਨ।

 

ਸ਼ਨੀਵਾਰ ਦੀ ਰਾਤ 2 ਮੋਟਰ-ਸਾਈਕਲ 'ਤੇ ਸਵਾਰ 5 ਨੌਜਵਾਨ ਨੇ ਦਹਿਸ਼ਤ ਫੈਲਾ ਦਿੱਤਾ। ਸਭ ਤੋਂ ਪਹਿਲਾਂ ਤਾਜ ਵੀਊ ਤਿਰਾਹੇ ਦੇ ਨੇੜੇ ਪੱਥਰ ਮਾਰ ਕੇ ਓਲਾ ਕੈਬ ਦੀ ਕੱਚ ਭੰਨ ਦਿੱਤਾ। ਜਿਸ ਕਾਰਨ ਕਾਰ ਸਵਾਰ ਵਿਅਕਤੀ ਬਹੁਤ ਡਰ ਗਏ ਜਦਕਿ ਦੋਸ਼ੀ ਮੌਕੇ ਤੋਂ ਭੱਜ ਗਏ। ਅਮਰ ਤਿਰਾਹੇ ਕੋਲ ਦੂਜੀ ਗੱਡੀ ਦਾ ਸ਼ੀਸ਼ਾ ਭੰਨਿਆ। ਮਾੜਾ ਜਿਹਾ ਅੱਗੇ ਜਾ ਕੇ ਐਸਐਸਪੀ ਹਾਊਸਿੰਗ ਮੋੜ ’ਤੇ ਦੋ ਹੋਰਨਾਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ।

 

ਪੰਚਵਟੀ ਚੌਕ ਨੇੜੇ ਦੋ ਹੋਰ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ। ਇਕ ਪੀੜਤ ਨੇ 100 ਨੰਬਰ ਤੇ ਫ਼ੋਨ ਕੀਤਾ ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪੁੱਜੀ ਤੇ ਲਗਭਗ 8 ਮੋਟਰ ਸਾਈਕਲ ਸਵਾਰ ਨੌਜਵਾਨਾਂ ਨੂੰ ਹਿਰਾਸਤ ਲੈ ਲਿਆ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:alcoholics created ruckus pelleted stones on tourists near tajmahal