ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਰਾਇਵਰ ਭਰਾਵੋ, ਸਾਵਧਾਨ! ਪ੍ਰਦੂਸ਼ਣ ਨਾਲ ਜੂਝਦੀ ਦਿੱਲੀ ’ਚ ਆੱਡ–ਈਵਨ ਲਾਗੂ

ਡਰਾਇਵਰ ਭਰਾਵੋ, ਸਾਵਧਾਨ! ਪ੍ਰਦੂਸ਼ਣ ਨਾਲ ਜੂਝਦੀ ਦਿੱਲੀ ’ਚ ਆੱਡ–ਈਵਨ ਲਾਗੂ

ਰਾਸ਼ਟਰੀ ਰਾਜਧਾਨੀ ਦਿੱਲੀ ’ਚ ਖ਼ਤਰਨਾਕ ਹੱਦ ਤੱਕ ਪੁੱਜ ਚੁੱਕੇ ਪ੍ਰਦੂਸ਼ਣ ਕਾਰਨ ਅੱਜ ਸੋਮਵਾਰ ਤੋਂ ਜਿਸਤ–ਟਾਂਕ (ਆੱਡ–ਈਵਨ) ਵਿਵਸਥਾ ਲਾਗੂ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇਹ ਨਿਯਮ 12 ਦਿਨਾਂ ਤੱਕ ਚੱਲੇਗਾ। ਅੱਜ ਸੋਮਵਾਰ ਤੋਂ ਦਿੱਲੀ ’ਚ ਉਹੀ ਗੱਡੀਆਂ ਚੱਲਣਗੀਆਂ, ਜਿਨ੍ਹਾਂ ਦੇ ਨੰਬਰਾਂ ਦੇ ਅੰਤ ਵਿੱਚ 0, 2, 4, 6 ਜਾਂ 8 ਆਉਂਦਾ ਹੈ। ਭਲਕੇ ਜਦੋਂ 5 ਨਵੰਬਰ ਹੋਵੇਗੀ ਤਾਂ ਉਹ ਆੱਡ ਭਾਵ ਟਾਂਕ ਅੰਕ ਹੋਵੇਗਾ, ਇਸ ਲਈ ਰਾਜਧਾਨੀ ਵਿੱਚ ਗੱਡੀਆਂ ਵੀ ਸਿਰਫ਼ ਉਹੀ ਚੱਲਣਗੀਆਂ ਜਿਨ੍ਹਾਂ ਦੇ ਅੰਤ ਦਾ ਨੰਬਰ 1, 3, 5, 7 ਜਾਂ 9 ਹੋਵੇਗਾ। ਇਸ ਹੁਕਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 4,000 ਰੁਪਏ ਜੁਰਮਾਨਾ ਲਾਇਆ ਜਾਵੇਗਾ।

 

 

ਇਹ ਵਿਵਸਥਾ ਅੱਜ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮੀਂ 8:00 ਵਜੇ ਤੱਕ ਲਾਗੂ ਰਹੇਗੀ।

 

ਇਸ ਮਾਮਲੇ ’ਚ ਛੋਟ ਇੰਝ ਰਹੇਗੀ:

 

--  ਐਤਵਾਰ ਨੂੰ ਇਸ ਨਿਯਮ ਤੋਂ ਛੋਟ ਰਹੇਗੀ।

--  ਔਰਤਾਂ ਨੂੰ ਛੋਟ ਰਹੇਗੀ, ਜੇ ਡਰਾਇਵਰ ਔਰਤ ਹੈ ਤਾਂ ਉਸ ਨੂੰ ਛੋਟ ਹੋਵੇਗੀ ਪਰ ਉਸ ਵਿੱਚ ਕੋਈ ਮਰਦਾਨਾ ਸਵਾਰੀ ਨਾ ਹੋਵੇ।

--  ਔਰਤ ਦੇ ਨਾਲ 12 ਸਾਲ ਤੱਕ ਦੇ ਬੱਚੇ ਨੂੰ ਵੀ ਛੋਟ ਮਿਲੇਗੀ; ਉਹ ਭਾਵੇਂ ਲੜਕਾ ਹੋਵੇ ਲੜਕੀ।

--  ਬੈਟਰੀਆਂ ਨਾਲ ਚੱਲਣ ਵਾਲੇ ਵਾਹਨਾਂ ਨੂੰ ਵੀ ਛੋਟ ਮਿਲੇਗੀ।

--  ਦੋਪਹੀਆ ਵਾਹਨਾਂ ਨੂੰ ਛੋਟ ਹੋਵੇਗੀ।

--  ਐਮਰਜੈਂਸੀ ਗੱਡੀਆਂ ਜਿਵੇਂ ਐਂਬੂਲੈਂਸ, ਫ਼ਾਇਰ ਬ੍ਰਿਗੇਡ ਉੱਤੇ ਕੋਈ ਰੋਕ ਨਹੀਂ ਹੋਵੇਗੀ।

 

 

ਇੰਝ ਰਾਜਧਾਨੀ ਦੇ 70 ਲੱਖ ਦੋ–ਪਹੀਆ ਵਾਹਨਾਂ ਨੂੰ ਵੀ ਛੋਟ ਰਹੇਗੀ। ਇਸ ਵਾਰ ਸੀਐੱਨਜੀ ਕਾਰਾਂ ਨੂੰ ਛੋਟ ਨਹੀਂ ਦਿੱਤੀ ਗਈ ਹੈ। ਇਸ ਕਾਰਨ ਜਨਤਕ ਵਾਹਨਾਂ ਵਿੱਚ ਭੀੜ ਵਧ ਜਾਵੇਗੀ। ਸਰਕਾਰ ਨੇ 2,000 ਹਜ਼ਾਰ ਵਾਧੂ ਬੱਸਾਂ ਦਾ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਹੈ। ਆਮ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਮੈਟਰੋ ਰੇਲਾਂ ਦੇ ਰੂਟ ਤੇ ਸਮੇਂ ਵੀ ਵਧਾਏ ਜਾਣਗੇ।

 

 

ਦਿੱਲੀ ਸਰਕਾਰ ਨੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਵੀ ਦੋ ਵਾਰ ਇਹ ਆੱਡ–ਈਵਨ ਵਿਵਸਥਾ ਲਾਗੂ ਕੀਤੀ ਸੀ। ਸਾਲ 2016 ’ਚ 15 ਜਨਵਰੀ ਅਤੇ 16 ਤੋਂ 30 ਅਪ੍ਰੈਲ ਤੱਕ ਦੋ ਵਾਰ ਇਹ ਯੋਜਨਾ ਪਹਿਲਾਂ ਦਿੱਲੀ ’ਚ ਲਾਗੂ ਹੋ ਚੁੱਕੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alert Drivers Odd Even from Today as Delhi gasps under choking smog