ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਫੈਲੇ ਨਵੇਂ ਵਾਇਰਸ ਕਾਰਨ ਭਾਰਤ ’ਚ ਅਲਰਟ

ਚੀਨ ’ਚ ਫੈਲੇ ਨਵੇਂ ਵਾਇਰਸ ਕਾਰਨ ਭਾਰਤ ’ਚ ਅਲਰਟ

ਚੀਨ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਉੱਤੇ ‘ਥਰਮਲ’ ਜਾਂਚ ਵਿੱਚੋਂ ਦੀ ਲੰਘਣਾ ਹੋਵੇਗਾ। ਚੀਨ ਦੇ ਹੁਵੇਈ ਸੂਬੇ ਦੇ ਵੁਹਾਨ ਸ਼ਹਿਰ ’ਚ ਨਿਮੋਨੀਆ ਬੀਮਾਰੀ ਦੇ ਤੇਜ਼ੀ ਨਾਲ ਫੈਲਣ ਦੀ ਘਟਨਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

 

 

ਇਸ ਬੀਮਾਰੀ ਲਈ ਨੋਵੇਲ ਕੋਰੋਨਾ ਵਾਇਰਸ (NCOV) ਜ਼ਿੰਮੇਵਾਰ ਹੈ; ਜਿਸ ਦੀ ਲਪੇਟ ’ਚ ਆਉਣ ਨਾਲ ਤੇਜ਼ ਬੁਖ਼ਾਰ ਆਉਂਦਾ ਹੈ ਤੇ ਸਾਹ ਲੈਣ ਵਿੱਚ ਔਖ ਹੋਣ ਲੱਗਦੀ ਹੈ। ਏਅਰ ਚਾਈਨਾ ਤੇ ਰਵਾਂਡ ਏਅਰਲਾਈਨਜ਼ ਦੇ ਹਵਾਈ ਜਹਾਜ਼ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਤੋਂ ਚੀਨ ਲਈ ਉਡਾਣਾਂ ਭਰਦੀਆਂ ਹਨ।

 

 

ਮੁੰਬਈ ’ਚ ਹਵਾਈ ਅੱਡਾ ਸਿਹਤ ਸੰਗਠਨ (APHO) ਦੀ ਟੀਮ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਹੈਲਥ ਕਾਉਂਟਰ ਸ਼ੁਰੂ ਕੀਤਾ ਹੈ ਤੇ ਥਰਮਲ ਸਕੈਨਰ ਲਾਏ ਗਏ ਹਨ। ਵਿਸ਼ਵ ਸਿਹਤ ਸੰਗਠਨ (WHO) ਦੀ ਸਲਾਹ ਤੋਂ ਬਾਅਦ ਅਹਿਤਿਆਤ ਵਜੋਂ ਚੀਨ ਤੋਂ ਮੁੰਬਈ ਤੱਕ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਥਰਮਲ ਜਾਂਚ ਵਿੱਚੋਂ ਲੰਘਣਾ ਹੋਵੇਗਾ।

 

 

ਜੇ ਕਿਸੇ ਯਾਤਰੀ ’ਚ ਨੋਵੇਲ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣਗੇ, ਤਾਂ ਏਅਰਪੋਰਟ ਹੈਲਥ ਆਰਗੇਨਾਇਜ਼ੇਸ਼ਨ ਦੀ ਟੀਮ ਦੀ ਸਲਾਹ ਮੁਤਾਬਕ ਹੀ ਉਸ ਨੂੰ ਤੁਰੰਤ ਹਸਪਤਾਲ ਲਿਜਾਂਦਾ ਜਾਵੇਗਾ। ਹਵਾਈ ਅੱਡਾ ਇਸ ਬਾਰੇ ਰੋਜ਼ਾਨਾ ਆਪਣੀ ਰਿਪੋਰਟ ਵੀ ਜਾਰੀ ਕਰੇਗਾ।

 

 

ਚੀਨੀ ਅਧਿਕਾਰੀਆਂ ਮੁਤਾਬਕ ਇਹ ਇੱਕ ਵੱਖਰੀ ਤਰ੍ਹਾਂ ਦਾ ਵਾਇਰਸ ਹੈ। ਨੋਵੇਲ ਕੋਰੋਨਾ ਵਾਇਰਸ ਦਾ ਖ਼ਤਰਾ ਵੇਖਦਿਆਂ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ 7 ਐਂਬੂਲੈਂਸਾਂ, 4 ਐਡਵਾਂਸ ਲਾਈਫ਼–ਸਪੋਰਟ ਤੇ 3 ਬੇਸਿਕ ਲਾਈਫ਼ ਸਪੋਰਟ ਤਾਇਨਾਤ ਕਰ ਦਿੱਤੇ ਗਏ ਹਨ। ਇਸ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਕੇਂਦਰ ਸਰਕਾਰ ਵੀ ਅਲਰਟ ਹੋ ਗਈ ਹੈ।

 

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਵੀ ਨੋਵੇਲ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਸ ਹਾਲਾਤ ਉੱਤੇ ਚੌਕਸ ਨਜ਼ਰ ਰੱਖ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alert in India due to a spread of a New Virus in China