ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਮੇਤ 4 ਰਾਜਾਂ 'ਚ ਟਿੱਡੀ ਦਲਾਂ ਕਾਰਨ ਚੌਕਸੀ, ਖ਼ਾਤਮੇ ਲਈ ਵਰਤੇ ਜਾਣਗੇ ਡ੍ਰੋਨ ਤੇ ਹੈਲੀਕਾਪਟਰ

ਪੰਜਾਬ ਸਮੇਤ 4 ਰਾਜਾਂ 'ਚ ਟਿੱਡੀ ਦਲਾਂ ਕਾਰਨ ਚੌਕਸੀ, ਖ਼ਾਤਮੇ ਲਈ ਵਰਤੇ ਜਾਣਗੇ ਡ੍ਰੋਨ ਤੇ ਹੈਲੀਕਾਪਟਰ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਇੱਥੇ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕੀਤੀਆਂ ਕਾਰਵਾਈਆਂ ਦੀ ਸਮੀਖਿਆ ਲਈ ਦੋਵੇਂ ਖੇਤੀਬਾੜੀ ਅਤੇ ਪਰਿਵਾਰ ਭਲਾਈ ਰਾਜ ਮੰਤਰੀਆਂ, ਸ੍ਰੀ ਪਰਸ਼ੋਤਮ ਰੁਪਾਲਾ ਤੇ ਸ੍ਰੀ ਕੈਲਾਸ਼ ਚੌਧਰੀ ਅਤੇ ਸਕੱਤਰ (ਖੇਤੀਬਾੜੀ, ਸਹਿਕਾਰਤਾ ਤੇ ਪਰਿਵਾਰ ਭਲਾਈ ਵਿਭਾਗ) ਸ੍ਰੀ ਸੰਜੇ ਅਗਰਵਾਲ ਨਾਲ ਇੱਕ ਮੀਟਿੰਗ ਕੀਤੀ। ਸ੍ਰੀ ਤੋਮਰ ਨੇ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਗੰਭੀਰ ਹੈ ਤੇ ਇਸ ਸਥਿਤੀ ਨਾਲ ਅਤਿ–ਜ਼ਰੂਰੀ ਤਰੀਕੇ ਨਿਪਟ ਰਹੀ ਹੈ।

 

 

ਕੇਂਦਰ ਨੇ ਪ੍ਰਭਾਵਿਤ ਰਾਜਾਂ ਨਾਲ ਨੇੜਲਾ ਸੰਪਰਕ ਬਣਾਇਆ ਹੋਇਆ ਹੈ ਤੇ ਇੱਕ ਐਡਵਾਈਜ਼ਰੀ (ਸਲਾਹਕਾਰੀ) ਜਾਰੀ ਕੀਤੀ ਗਈ ਹੈ। ਅਗਲੇ 15 ਦਿਨਾਂ ’ਚ ਇੰਗਲੈਂਡ ਤੋਂ 15 ਸਪ੍ਰੇਅਰਜ਼ ਆਉਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ, 45 ਹੋਰ ਸਪ੍ਰੇਅਰਜ਼ ਇੱਕ ਜਾਂ ਡੇਢ ਮਹੀਨੇ ਤੱਕ ਖ਼ਰੀਦੇ ਜਾਣਗੇ। ਟਿੱਡੀ ਦਲਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਬੂ ਪਾਉਣ ਲਈ ਉੱਚੇ ਰੁੱਖਾਂ ਤੇ ਅਪਹੁੰਚਯੋਗ ਥਾਵਾਂ ’ਤੇ ਕੀਟ–ਨਾਸ਼ਕਾਂ ਦੇ ਛਿੜਕਾਅ ਲਈ ਡ੍ਰੋਨਜ਼ ਵਰਤੇ ਜਾਣਗੇ, ਇਸ ਦੇ ਨਾਲ ਹਵਾਈ ਛਿੜਕਾਅ ਲਈ ਹੈਲੀਕਾਪਟਰ ਤਾਇਨਾਤ ਕਰਨ ਦੀਆਂ ਯੋਜਨਾਵਾਂ ਵੀ ਹਨ।

 

 

ਸ੍ਰੀ ਤੋਮਰ ਨੇ ਕਿਹਾ ਕਿ 11 ਖੇਤਰੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਤੇ ਟਿੱਡੀ ਦਲਾਂ ਦਾ ਫੈਲਣਾ ਰੋਕਣ ਲਈ ਵਾਧੂ ਵਿਅਕਤੀਆਂ ਨਾਲ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਪ੍ਰਭਾਵਿਤ ਰਾਜਾਂ ਨੂੰ ਭਰੋਸਾ ਦਿਵਾਇਆ ਕਿ ਲੋੜ ਪੈਣ ’ਤੇ ਪ੍ਰਭਾਵਿਤ ਰਾਜਾਂ ਨੂੰ ਹੋਰ ਵਸੀਲੇ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਏ ਜਾਣਗੇ।

 

 

ਸਕੱਤਰ ਨੇ ਮੰਤਰੀਆਂ ਨੂੰ ਸੂਚਿਤ ਕੀਤਾ ਕਿ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ‘ਲੋਕਸਟ ਕੰਟਰੋਲ ਦਫ਼ਤਰਾਂ’ (ਐੱਲਸੀਓਜ਼ – LCOs – ਟਿੱਡੀ ਦਲਾਂ ਉੱਤੇ ਕਾਬੂ ਪਾਉਣ ਵਾਲੇ ਦਫ਼ਤਰ) ਵਿੱਚ ਇਸ ਵੇਲੇ 21 ਮਾਈਕ੍ਰੋਨਏਅਰ ਅਤੇ 26 ਯੂਐੱਲਵੀ–ਮਾਸਟ (ਛਿੜਕਾਅ ਕਰਨ ਵਾਲੇ 47 ਉਪਕਰਣ) ਵਰਤੇ ਜਾ ਰਹੇ ਹਨ ਤੇ 200 ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਅਨੁਸੂਚਿਤ ਰੇਗਿਸਤਾਨੀ ਇਲਾਕਿਆਂ ਤੋਂ ਅਗਾਂਹ ਅਸਥਾਈ ਕੰਟਰੋਲ ਕੈਂਪ ਵੀ ਰਾਜਸਥਾਨ ਦੇ ਜੈਪੁਰ, ਚਿਤੌੜਗੜ੍ਹ, ਦੌਸਾ; ਮੱਧ ਪ੍ਰਦੇਸ਼ ਦੇ ਸ਼ਿਓਪੁਰ, ਨੀਮਚ, ਉੱਜੈਨ ਅਤੇ ਉੱਤਰ ਪ੍ਰਦੇਸ਼ ਵਿੱਚ ਝਾਂਸੀ ਵਿਖੇ ਸਥਾਪਤ ਕੀਤੇ ਗਏ ਹਨ। ਰਾਜਸਥਾਨ, ਪੰਜਾਬ, ਗੁਜਰਾਤ ਤੇ ਮੱਧ ਪ੍ਰਦੇਸ਼ ਦੇ 334 ਸਥਾਨਾਂ ਉੱਤੇ ਲਗਭਗ 50,468 ਹੈਕਟੇਅਰ ਰਕਬੇ ਵਿੱਚ ਟਿੱਡੀ ਦਲਾਂ ਉੱਤੇ ਕਾਬੂ ਪਾ ਲਿਆ ਗਿਆ ਹੈ।

 

 

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 21 ਮਈ, 2020 ਨੂੰ ‘ਟਿੱਡੀ ਦਲਾਂ ਵਿਰੁੱਧ ਕਾਰਵਾਈਆਂ ਲਈ ਰਿਮੋਟ ਕੰਟਰੋਲ ਨਾਲ ਉੱਡਣ ਵਾਲੇ ਹਵਾਈ ਜਹਾਜ਼ ਪ੍ਰਣਾਲੀ ਦੀ ਵਰਤੋਂ ਲਈ ਸਰਕਾਰੀ ਇਕਾਈ (ਡੀਪੀਪੀਕਿਊਐੱਸ – DPPQS) ਨੂੰ ਬਾਸ਼ਰਤ ਛੋਟ’ ਮਨਜ਼ੂਰ ਕੀਤੀ ਹੈ ਅਤੇ ਉਸ ਹੁਕਮ ਮੁਤਾਬਕ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕੀਟ–ਨਾਸ਼ਕਾਂ ਦੇ ਛਿੜਕਾਅ ਵਾਸਤੇ ਡ੍ਰੋਨਜ਼ ਦੀ ਵਰਤੋਂ ਹਿਤ ਟੈਂਡਰ ਰਾਹੀਂ ਅੰਤ ’ਚ ਦੋ ਫ਼ਰਮਾਂ ਦੀ ਚੋਣ ਕੀਤੀ ਗਈ ਹੈ। ਇਸ ਦੌਰਾਨ ਕਾਬੂ ਪਾਉਣ ਦੀ ਸਮਰੱਥਾ ਮਜ਼ਬੁਤ ਕਰਨ ਹਿਤ 55 ਹੋਰ ਵਾਹਨ ਖ਼ਰੀਦਣ ਲਈ ਸਪਲਾਈ ਆਰਡਰ ਦਿੱਤੇ ਗਏ ਹਨ। ਟਿੱਡੀ ਦਲਾਂ ਉੱਤੇ ਕਾਬੂ ਪਾਉਣ ਵਾਲੇ ਸੰਗਠਨਾਂ ਕੋਲ ਕੀਟ–ਨਾਸ਼ਕਾਂ ਦਾ ਉਚਿਤ ਸਟਾਕ ਕਾਇਮ ਰੱਖਿਆ ਗਿਆ ਹੈ (53,000 ਲਿਟਰ ਮਾਲਾਥੀਅਨ – Malathion)। ਖੇਤੀਬਾੜੀ ਦੇ ਮਸ਼ੀਨੀਕਰਣ ਦੇ ਉੱਪ–ਮਿਸ਼ਨ ਅਧੀਨ ਰਾਜਸਥਾਨ ਲਈ 2.86 ਕਰੋੜ ਰੁਪਏ ਦੀ ਲਾਗਤ ਨਾਲ 800 ਟ੍ਰੈਕਟਰਾਂ ਉੱਤੇ ਫ਼ਿੱਟ ਕੀਤੇ ਛਿੜਕਾਅ ਦੇ ਉਪਕਰਣਾਂ ਲਈ ਮਦਦ ਮਨਜ਼ੂਰ ਕੀਤੀ ਗਈ ਹੈ। ਆਰਕੇਵੀਵਾਇ (RDVY) ਅਧੀਨ ਵਾਹਨ, 14 ਕਰੋੜ ਰੁਪਏ ਦੀ ਲਾਗਤ ਨਾਲ ਟ੍ਰੈਕਟਰ ਕਿਰਾਏ ਉੱਤੇ ਲੈਣ ਅਤੇ ਕੀਟ–ਨਾਸ਼ਕਾਂ ਦੀ ਖ਼ਰੀਦ ਲਈ ਰਾਜਸਥਾਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਗੁਜਰਾਤ ਨੂੰ ਵਾਹਨਾਂ, ਛਿੜਕਾਅ ਦੇ ਉਪਕਰਣਾਂ, ਸੁਰੱਖਿਆ ਵਰਦੀ, ਐਂਡ੍ਰਾਇਡ ਐਪਲੀਕੇਸ਼ਨ ਦੀ ਖ਼ਰੀਦ ਲਈ ਆਰਕੇਵੀਵਾਇ (RKVY) ਅਧੀਨ 1.80 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

 

 

ਰਾਜਾਂ ਦੇ ਖੇਤੀਬਾੜੀ ਵਿਭਾਗਾਂ , ਸਥਾਨਕ ਪ੍ਰਸ਼ਾਸਨ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ਼ – BSF) ਦੇ ਨੇੜਲੇ ਤਾਲਮੇਲ ਨਾਲ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ। ਅੱਜ ਭਾਰਤ–ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਕਿਸੇ ਨਵੇਂ ਟਿੱਡੀ ਦਲ ਦੇ ਦਾਖ਼ਲ ਹੋਣ ਬਾਰੇ ਕੋਈ ਸੂਚਨਾ ਨਹੀਂ ਹੈ, ਜਦ ਕਿ 26 ਮਈ, 2020 ਨੂੰ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਤੋਂ ਇੱਕ ਟਿੱਡੀ ਦਲ ਦਾਖ਼ਲ ਹੋਇਆ ਸੀ ਤੇ ਉਨ੍ਹਾਂ ਟਿੱਡੀਆਂ ਉੱਤੇ ਕਾਬੂ ਪਾਉਣ ਲਈ ਕਾਰਵਾਈ ਜਾਰੀ ਹੈ। ਅੱਜ ਤੱਕ ਰਾਜਸਥਾਨ ਦੇ ਬਾੜਮੇਰ, ਜੋਧਪੁਰ, ਨਾਗੌਰ, ਬੀਕਾਨੇਰ, ਸੂਰਤਗੜ੍ਹ, ਦੌਸਾ ਜ਼ਿਲ੍ਹਿਆਂ, ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਅਤੇ ਮੱਧ ਪ੍ਰਦੇਸ਼ ਦੇ ਰੀਵਾ, ਮੋਰੈਨਾ, ਬੇਤੁਲ, ਖੰਡਵਾ ਜ਼ਿਲ੍ਹਿਆਂ ਤੇ ਮਹਾਰਾਸ਼ਟਰ ਦੇ ਨਾਗਪੁਰ ਤੇ ਅਮਰਾਵਤੀ ਜ਼ਿਲ੍ਹਿਆਂ ਵਿੱਚ ਕੁਝ ਛੋਟੀਆਂ ਟਿੱਡੀਆਂ ਦੇ ਦਲ ਸਰਗਰਮ ਪਾਏ ਗਏ ਹਨ, ਜਿਨ੍ਹਾਂ ਉੱਤੇ ਕਾਬੂ ਪਾਉਣ ਲਈ ਕਾਰਵਾਈਆਂ ਪ੍ਰਗਤੀ ਅਧੀਨ ਹਨ।

 

 

ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕਾਰਵਾਈਆਂ ਹਰ ਰੋਜ਼ ਸਵੇਰੇ ਹੀ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਤੇ ਰਾਜ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੰਟਰੋਲ ਸਪ੍ਰੇਅ ਵਾਹਨਾਂ, ਟ੍ਰੈਕਟਰਾਂ ਉੱਤੇ ਫ਼ਿੱਟ ਸਪ੍ਰੇਅਰਾਂ ਤੇ ਫ਼ਾਇਰ ਬ੍ਰਿਗੇਡ ਵਾਹਨਾਂ ਦੀ ਮਦਦ ਨਾਲ ਸ਼ੁਰੂ ਕਰ ਦਿੱਤੇ ਜਾਂਦੇ ਹਨ। ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਰਾਜਸਥਾਨ ਸਰਕਾਰ ਨੇ 778 ਟ੍ਰੈਕਟਰ ਤੇ 50 ਫ਼ਾਇਰ ਬ੍ਰਿਗੇਡ ਵਾਹਨ, ਮੱਧ ਪ੍ਰਦੇਸ਼ ਨੇ 72 ਟ੍ਰੈਕਟਰ ਤੇ 38 ਫ਼ਾਇਰ ਬ੍ਰਿਗੇਡ ਵਾਹਨ, ਉੱਤਰ ਪ੍ਰਦੇਸ਼ ਨੇ 6 ਟ੍ਰੈਕਟਰ ਅਤੇ ਪੰਜਾਬ ਨੇ 50 ਟ੍ਰੈਕਟਰ ਤੇ 6 ਫ਼ਾਇਰ ਬ੍ਰਿਗੇਡ ਵਾਹਨ ਤਾਇਨਾਤ ਕੀਤੇ ਹਨ।

 

 

ਇਸ ਵੇਲੇ ਛੋਟੇ ਬਾਲਗ਼ ਟਿੱਡਿਆਂ ਦੇ ਗੁਲਾਬੀ ਦਲਾਂ ਦੇ ਮੌਜੂਦਗੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨਅਤੇ ਇਹ ਦਲ ਬਹੁਤ ਸਰਗਰਮ ਤੇ ਤੇਜ਼ੀ ਨਾਲ ਅੱਗੇ ਵਧਦੇ ਹਨ ਅਤੇ ਉਨ੍ਹਾਂ ਉੱਤੇ ਇੱਕ ਸਥਾਨ ’ਤੇ ਕਾਬੂ ਪਾਉਣਾ ਔਖਾ ਹੈ; ਫਿਰ ਵੀ, ਇੱਕ ਝੁੰਡ/ਦਲ ਦੀਆਂ ਕੁੱਲ ਟਿੱਡੀਆਂ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਤੇ ਵੱਖੋ–ਵੱਖਰੇ ਸਥਾਨਾਂ ’ਤੇ ਪੁੱਜ ਕੇ ਉਨ੍ਹਾਂ ਉੱਤੇ ਕਾਬੂ ਪਾਉਣ ਵਿੱਚ ਘੱਟੋ–ਘੱਟ 4 ਤੋਂ 5 ਦਿਨ ਲੱਗ ਜਾਂਦੇ ਹਨ। ਟਿੱਡੀ ਦਲਾਂ ਉੱਤੇ ਕਾਬੂ ਪਾਉਣ ਵਾਲੇ ਸੰਗਠਨ ਕੋਲ ਕੀਟ–ਨਾਸ਼ਕਾਂ ਦਾ ਕਾਫ਼ੀ ਸਟਾਕ ਉਪਲਬਧ ਹੈ।

 

 

ਡ੍ਰੋਨਜ਼ ਤੇ ਹਵਾਈ ਜਹਾਜ਼ਾਂ ਰਾਹੀਂ ਕੀਟ–ਨਾਸ਼ਕਾਂ ਦੇ ਛਿੜਕਾਅ ਲਈ ਸੇਵਾਵਾਂ ਤੇ ਵਸਤਾਂ ਦੀ ਖ਼ਰੀਦ ਲਈ ਵਿਭਾਗ ਦੇ ਵਧੀਕ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਇੱਕ ਕਮੇਟੀ ਕਾਇਮ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alert in Punjab and 3 other States for Locust Swarms Drones and Helecopters to be used