ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੀ ਸ਼ਹਿ ’ਤੇ ਕਸ਼ਮੀਰ ’ਚ ਕਿਸੇ ਵੱਡੇ ਹਮਲੇ ਦੀ ਸਾਜ਼ਿਸ਼ ਦਾ ‘ਅਲਰਟ’

ਪਾਕਿ ਦੀ ਸ਼ਹਿ ’ਤੇ ਕਸ਼ਮੀਰ ’ਚ ਕਿਸੇ ਵੱਡੇ ਹਮਲੇ ਦੀ ਸਾਜ਼ਿਸ਼ ਦਾ ‘ਅਲਰਟ’

ਪਾਕਿਸਤਾਨ ਦੀ ਸ਼ਹਿ ’ਤੇ ਕਸ਼ਮੀਰ ’ਚ ਸੁਰੱਖਿਆ ਬਲਾਂ ਉੱਤੇ ਵੱਡੇ ਹਮਲੇ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਖ਼ੁਫ਼ੀਆ ਏਜੰਸੀਆਂ ਦੇ ‘ਅਲਰਟ’ ’ਚ ਕਿਹਾ ਗਿਆ ਹੈ ਕਿ ਅੱਤਵਾਦੀ ਗੁੱਟ ਸੁਰੱਖਿਆ ਬਲਾਂ ਉੱਤੇ ਕਿਸੇ ਵੱਡੇ ਹਮਲੇ ਦੀ ਯੋਜਨਾ ਉਲੀਕ ਰਹੇ ਹਨ। ਨਵੇਂ ਅੱਤਵਾਦੀ ਗੁੱਟਾਂ ਦੀ ਚੁਣੌਤੀ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ ’ਚ ਸਾਹਮਣੇ ਆਈ ਹੈ।

 

 

ਮਾਰਚ–ਅਪ੍ਰੈਲ ਤੱਕ ਅੱਤਵਾਦੀਆਂ ਹਰਕਤ ਅਚਾਨਕ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਅੱਤਵਾਦੀ ਗੁੱਟਾਂ ਦੀ ਰਣਨੀਤੀ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੇ ਆਪਣੇ ਅੱਤਵਾਦ ਵਿਰੋਧੀ ਆਪਰੇਸ਼ਨ ਦਾ ਖ਼ਾਕਾ ਤਿਆਰ ਕੀਤਾ ਹੈ।

 

 

ਸੂਤਰਾਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਅੱਤਵਾਦ ਦਾ ਖ਼ਤਰਾ ਹਾਲੇ ਘਟਿਆ ਨਹੀਂ ਹੈ। ਕਸ਼ਮੀਰ ਵਾਦੀ ’ਚ ਵੀ ਅੱਤਵਾਦੀਆਂ ਦੀ ਮੌਜੂਦਗੀ ਬਣੀ ਹੋਈ ਹੈ। ਖ਼ੁਫ਼ੀਆ ਸੂਚਨਾਵਾਂ ਮੁਤਾਬਕ ਅੱਤਵਾਦੀ ਗੁੱਟ ਹੁਣ ਮੌਸਮ ਬਦਲਣ ਦੀ ਉਡੀਕ ਕਰ ਰਹੇ ਹਨ। ਸੁਰੱਖਿਆ ਬਲ ਉਨ੍ਹਾਂ ਲਈ ਪਹਿਲਾ ਨਿਸ਼ਾਨਾ ਹਨ।

 

 

ਕਸ਼ਮੀਰ ’ਚ ਧਾਰਾ–370 ਦੇ ਖ਼ਾਤਮੇ ਤੋਂ ਬਾਅਦ ਸੁਰੱਖਿਆ ਬਲਾਂ ਦੀ ਚੌਕਸੀ ਕਾਰਨ ਅੱਤਵਾਦੀ ਗੁੱਟਾਂ ਦਾ ਕੋਈ ਵੀ ਮਨਸੂਬਾ ਹਾਲੇ ਤੱਕ ਕਾਮਯਾਬ ਨਹੀਂ ਹੋ ਸਕਿਆ।

 

 

ਸੁਰੱਖਿਆਾ ਬਲਾਂ ਨੂੰ ਇਸੇ ਲਈ ਚੌਕਸ ਰੱਖਿਆ ਗਿਆ ਹੈ ਕਿਉਂਕਿ ਪਾਕਿਸਤਾਨੀ ਸ਼ਹਿ–ਪ੍ਰਾਪਤ ਅੱਤਵਾਦੀ ਹਮਲਿਆਂ ਨੂੰ ਲੈ ਕੇ ਰਣਨੀਤੀ ਉਲੀਕ ਰਿਹਾ ਹੈ। ਸੂਤਰਾਂ ਮੁਤਾਬਕ ਅਫ਼ਗ਼ਾਨਿਸਤਾਨ ਤੋਂ ਆਏ ਅਫ਼ਗ਼ਾਨ ਅੱਤਵਾਦੀਆਂ ਦੀ ਮੌਜੂਦਗੀ ਵੀ ਵੱਡੀ ਚੁਣੌਤੀ ਬਣ ਗਈ ਹੈ। ਫ਼ਿਲਹਾਲ ਅਜਿਹੀ ਕੋਈ ਸੂਚਨਾ ਵੀ ਨਹੀਂ ਹੈ ਕਿ ਕੋਈ ਅਫ਼ਗ਼ਾਨ ਅੱਤਵਾਦੀ ਸਰਹੱਦ ਦੇ ਅੰਦਰ ਆਇਆ ਹੋਵੇ।

 

 

ਪਰ ਸਰਹੱਦ ਉੱਤੇ ਉਨ੍ਹਾਂ ਦੀਆਂ ਗਤੀਵਿਧੀਆਂ ਲਗਾਤਾਰ ਵੇਖੀਆਂ ਜਾ ਰਹੀਆਂ ਹਨ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਦੀ ਪੂਰੀ ਯੋਜਨਾ ਹੈ ਕਿ ਅਫ਼ਗ਼ਾਨ ਅੱਤਵਾਦੀਆਂ ਨੂੰ ਕਸ਼ਮੀਰ ਵੱਲ ਧੱਕਿਆ ਜਾਵੇ। ਉਨ੍ਹਾਂ ਪਾਕਿਸਤਾਨੀ ਫ਼ੌਜ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ।

 

 

ਪਾਕਿਸਤਾਨੀ ਏਜੰਸੀਆਂ ਨੂੰ ਸਥਾਨਕ ਅੱਤਵਾਦੀਆਂ ਦੀ ਸਮਰੱਥਾ ਉੱਤੇ ਹੁਣ ਪਹਿਲਾਂ ਵਰਗਾ ਭਰੋਸਾ ਵੀ ਨਹੀਂ ਰਿਹਾ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਅੱਤਵਾਦੀਆਂ ਤੇ ਅੱਤਵਾਦੀ ਗੁੱਟਾਂ ਦੇ ਸਰਗਨਿਆਂ ਨੂੰ ਭਾਰਤੀ ਸੁਰੱਖਿਆ ਬਲ ਪਹਿਲਾਂ ਹੀ ਖ਼ਤਮ ਕਰ ਚੁੱਕੀ ਹੈ ਤੇ ਉਨ੍ਹਾਂ ਦੀ ਤਾਕਤ ਕਮਜ਼ੋਰ ਹੋਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alert of Pak Sponsored big Terrorist Attack in Kashmir