ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੌਕਸ ਸੁਰੱਖਿਆ ਬਲਾਂ ਨੇ ਜੰਮੂ–ਕਸ਼ਮੀਰ ’ਚ ਪੁਲਵਾਮਾ ਜਿਹੀ ਵੱਡੀ ਅੱਤਵਾਦੀ ਵਾਰਦਾਤ ਟਾਲ਼ੀ

ਚੌਕਸ ਸੁਰੱਖਿਆ ਬਲਾਂ ਨੇ ਜੰਮੂ–ਕਸ਼ਮੀਰ ’ਚ ਪੁਲਵਾਮਾ ਜਿਹੀ ਵੱਡੀ ਅੱਤਵਾਦੀ ਵਾਰਦਾਤ ਟਾਲ਼ੀ

ਜੰਮੂ–ਕਸ਼ਮੀਰ ’ਚ ਅੱਜ ਵੀਰਵਾਰ ਨੂੰ ਪੁਲਵਾਮਾ ਜਿਹੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਸੁਰੱਖਿਆ ਬਲਾਂ ਨੇ ਸਮੇਂ–ਸਿਰ ਨਾਕਾਮ ਕਰ ਦਿੱਤਾ ਹੈ। ਇੱਥੇ ਪੁਲਵਾਮਾ ਕੋਲ ਇੱਕ ਸੈਂਟਰੋ ਕਾਰ ਵਿੱਚ ਦੇਸੀ ਤਰੀਕੇ ਨਾਲ ਤਿਆਰ ਕਰ ਕੇ ਬੰਬ ਫ਼ਿੱਟ ਕੀਤਾ ਗਿਆ ਸੀ। ਉਸ ਬੰਬ ਦੀ ਸਮੇਂ–ਸਿਰ ਪਛਾਣ ਕਰ ਲਈ ਗਈ।

 

 

ਬੰਬ ਨਕਾਰਾ ਕਰਨ ਵਾਲੇ ਸਕੁਐਡ ਨੇ ਉਸ ਬੰਬ ਨੂੰ ਸਮੇਂ ਸਿਰ ਡਿਫ਼ਿਊਜ਼ ਕਰ ਦਿੱਤਾ। ਪੁਲਵਾਮਾ ਪੁਲਿਸ, ਸੀਆਰਪੀਐੱਫ਼ ਤੇ ਫ਼ੌਜ ਨੇ ਇੱਕਜੁਟ ਕਾਰਵਾਈ ਕਰਦਿਆਂ ਇਸ ਕਾਰ ਦੀ ਸ਼ਨਾਖ਼ਤ ਕੀਤੀ ਤੇ ਉਸ ਵਿੱਚ ਇੱਕ ਦੇਸੀ ਬੰਬ ਫ਼ਿੱਟ ਹੋਣ ਦਾ ਪਤਾ ਲਾਇਆ। ਤੁਰੰਤ ਬੰਬ ਨਕਾਰਾ ਕਰਨ ਵਾਲੇ ਸਕੁਐਡ ਨੂੰ ਸੱਦਿਆ ਗਿਆ ਤੇ ਇਸ ਨੂੰ ਨਾਕਾਰਾ ਕਰ ਕੇ ਵੱਡੀ ਅਣਹੋਣੀ ਨੂੰ ਟਾਲ਼ ਦਿੱਤਾ ਗਿਆ।

 

 

ਦੱਸਿਆ ਜਾ ਰਿਹਾ ਹੈ ਕਿ ਸੈਂਟਰੋ ਕਾਰ ਨੂੰ ਹਿਜ਼ਬੁਲ ਮੁਜਾਹਿਦੀਨ ਦਾ ਇੱਕ ਅੱਤਵਾਦੀ ਚਲਾ ਰਿਹਾ ਸੀ, ਜੋ ਸ਼ੁਰੂਆਤੀ ਗੋਲੀਬਾਰੀ ਤੋਂ ਬਾਅਦ ਹੀ ਨੱਸ ਗਿਆ ਸੀ। ਉਹ ਹਨੇਰੇ ਦਾ ਲਾਭ ਉਠਾਉਂਦਿਆਂ ਭੱਜ ਗਿਆ ਸੀ। ਇਹ ਕੇਸ ਹੁਣ ਐੱਨਆਈ ਹਵਾਲੇ ਕੀਤਾ ਜਾ ਰਿਹਾ ਹੈ।

 

 

ਇਹ ਕਾਰ ਪੁਲਵਾਮਾ ਦੇ ਰਜਪੁਰਾ ਰੋਡ ਲਾਗੇ ਸ਼ਾਦੀਪੁਰਾ ’ਚ ਫੜੀ ਗਈ ਸੀ। ਚਿੱਟੇ ਰੰਗ ਦੀ ਸੈਂਟਰੋ ਕਾਰ ਨੂੰ ਕਿਸੇ ਦੋ–ਪਹੀਆ ਵਾਹਨ ਦਾ ਨੰਬਰ ਲਾਇਆ ਹੋਇਆ ਸੀ, ਜੋ ਕਠੂਆ ’ਚ ਰਜਿਸਟਰਡ ਹੈ। ਜੰਮੂ–ਕਸ਼ਮੀਰ ਪੁਲਿਸ ਨੇ ਇਸ ਨੂੰ ਹੈਕ ਕੀਤਾ, ਜਿਸ ਤੋਂ ਬਾਅਦ ਬੰਬ ਦੀ ਭਾਲ਼ ਕੀਤੀ ਗਈ। ਬੰਬ ਨਕਾਰਾ ਕਰਨ ਵਾਲੀ ਇਕਾਈ ਨੂੰ ਸੱਦਣ ਤੋਂ ਪਹਿਲਾਂ ਆਲੇ–ਦੁਆਲੇ ਦੇ ਇਲਾਕਿਆਂ ਨੂੰ ਖਾਲੀ ਕਰਵਾਇਆ ਗਿਆ।

 

 

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਜੋ ਪੁਲਵਾਮਾ ’ਚ ਅੱਤਵਾਦੀ ਹਮਲਾ ਕੀਤਾ ਗਿਆ ਸੀ, ਉਹ ਵੀ ਇਸੇ ਤਰ੍ਹਾਂ ਦਾ ਸੀ; ਜਿਸ ਵਿੱਚ ਇੱਕ ਗੱਡੀ ’ਚ ਬੰਬ ਰੱਖਿਆ ਗਿਆ ਸੀ ਤੇ ਉਸ ਨੂੰ ਸੀਆਰਪੀਐੱਫ਼ ਦੇ ਕਾਫ਼ਲੇ ਵਿੱਚ ਘੁਸਾ ਦਿੱਤਾ ਗਿਆ ਸੀ। ਪਿਛਲੇ ਸਾਲ 14 ਫ਼ਰਵਰੀ ਨੂੰ ਹੋਏ ਉਸ ਅੱਤਵਾਦੀ ਹਮਲੇ ਵਿੱਚ ਲਗਭਗ 45 ਜਵਾਨ ਸ਼ਹੀਦ ਹੋ ਗਏ ਸਨ।

 

 

ਗ਼ੌਰਤਲਬ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਅੱਤਵਾਦੀਆਂ ਵੱਲੋਂ ਕਈ ਤਰ੍ਹਾਂ ਦੇ ਜਤਨ ਕੀਤੇ ਜਾ ਰਹੇ ਹਨ ਕਿ ਜੰਮੂ–ਕਸ਼ਮੀਰ ਦੀ ਸ਼ਾਂਤੀ ਭੰਗ ਕੀਤੀ ਜਾਵੇ। ਕਈ ਵਾਰ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵੀ ਰਚੀ ਗਈ ਪਰ ਹਰ ਵਾਰ ਭਾਰਤੀ ਜਵਾਨਾਂ ਨੇ ਇਨ੍ਹਾਂ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alert Security Forces Averted a Big Pulwama-Type Terrorist Attack in J and K