ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ ! ਇਹ ਦਵਾਈ ਲੈਣ ਨਾਲ ਹੋ ਸਕਦੈ ਕੈਂਸਰ ਰੋਗ

ਸਾਵਧਾਨ ! ਇਹ ਦਵਾਈ ਲੈਣ ਨਾਲ ਹੋ ਸਕਦੈ ਕੈਂਸਰ ਰੋਗ

ਡ੍ਰੱਗ ਕੰਟਰੋਲਰ ਆੱਫ਼ ਇੰਡੀਆ ਨੇ ਰੈਨਿਟਿਡੀਨ ਉੱਤੇ ਜਨਤਕ ਸਿਹਤ ਚੇਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਇਸ ਵਿੱਚ ਅਜਿਹੇ ਰਸਾਇਣ ਪਾਏ ਜਾਂਦੇ ਹਨ, ਜਿਸ ਨਾਲ ਕੈਂਸਰ ਰੋਗ ਹੋ ਸਕਦਾ ਹੈ।

 

 

ਰੈਨਿਟਿਡੀਨ ਦੀ ਵਰਤੋਂ ਪੇਟ ਦਾ ਤੇਜ਼ਾਬੀ ਮਾਦਾ (ਐਸੀਡਿਟੀ) ਖ਼ਤਮ ਕਰਨ ਜਾਂ ਘਟਾਉਣ ਲਈ ਕੀਤੀ ਜਾਂਦੀ ਹੈ। ਇਹ ਬਹੁਤ ਸਸਤੀ ਦਵਾਈ ਹੈ ਤੇ ਬਹੁਤ ਪੁਰਾਣੀ ਹੈ। ਕਈ ਹੋਰ ਦੇਸ਼ਾਂ ਦੇ ਡ੍ਰੱਗ ਰੈਗੂਲੇਟਰਜ਼ ਨੇ ਵੀ ਇਸ ਵਿੱਚ ਹਾਨੀਕਾਰਕ ਰਸਾਇਣ ਪਾਏ ਹਨ ਤੇ ਇਸ ਉੱਤੇ ਪਾਬੰਦੀ ਲਾਈ ਹੈ।

 

 

ਸਿਹਤ ਸੇਵਾ ਡਾਇਰੈਕਟੋਰੇਟ ਦੇ ਅਧੀਨ ਡ੍ਰੱਗਜ਼ ਕੰਟਰੋਲਰ ਵੀ.ਜੀ. ਸੋਮਾਨੀ ਨੇ ਸਾਰੇ ਸੂਬਿਆਂ ਨੂੰ ਹਦਾਇਤ ਜਾਰੀ ਕਰ ਕੇ ਰੈਨਿਟਿਡੀਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਉਹ ਮਰੀਜ਼ਾਂ ਦੀ ਸੁਰੱਖਿਆ ਲਈ ਸਾਰੇ ਡ੍ਰੱਗ ਨਿਰਮਾਤਾਵਾਂ ਨੂੰ ਕਦਮ ਚੁੱਕਣ ਲਈ ਆਖਣ।

 

 

ਰੈਨਿਟਿਡੀਨ ਦਵਾਈ ਦੀ ਵਰਤੋਂ ਦੇਸ਼ ਵਿੱਚ ਕਈ ਲੱਛਣਾਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਵੱਖੋ–ਵੱਖਰੇ ਫ਼ਾਰਮੂਲਿਆਂ ਰਾਹੀਂ ਗੋਲੀਆਂ ਤੇ ਇੰਜੈਕਸ਼ਨ ਦੇ ਰੂਪ ਵਿੱਚ ਉਪਲਬਧ ਹੈ। ਇਹ ਸ਼ਡਿਯੂਲ ਐੱਚ ਤਹਿਤ ਪ੍ਰਿਸਕ੍ਰਿਪਸ਼ਨ ਡ੍ਰੱਗ ਹੈ; ਭਾਵ ਇਸ ਨੂੰ ਕੈਮਿਸਟ ਤੋਂ ਖ਼ਰੀਦਣ ਲਈ ਡਾਕਟਰ ਦੀ ਪਰਚੀ ਦੀ ਲੋੜ ਹੁੰਦੀ ਹੈ।

 

 

ਇਸ ਦਵਾਈ ਵਿੱਚ ਕੈਸਂਸਰ ਦੇ ਅੰਸ਼ਾਂ ਦਾ ਪਤਾ ਸਭ ਤੋਂ ਪਹਿਲਾਂ ਅਮਰੀਕਾ ਦੀ ਐੱਫ਼ਡੀਏ ਨੇ ਲਾਇਆ ਸੀ ਤੇ ਇਸ ਸਬੰਧੀ ਅਲਰਟ ਜਾਰੀ ਕੀਤਾ ਸੀ। ਭਾਰਤ ਵਿੱਚ ਇਸ ਦਵਾਈ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੂੰ ਤੁਰੰਤ ਇਸ ਦਵਾ ਦਾ ਉਤਪਾਦਨ ਰੋਕ ਦੇਣ ਲਈ ਆਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alert this medicine can cause cancer disease