ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲੀਗੜ੍ਹ ਕਾਂਡ: ਮੁੱਖ ਦੋਸ਼ੀ ਦੀ ਪਤਨੀ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬੱਚੀ ਦੀ ਲਾਸ਼ ਨੂੰ ਚੁੰਨੀ 'ਚ ਲਪੇਟ ਕੇ ਗਿਆ ਸੀ ਸੁੱਟਿਆ 

 

ਅਲੀਗੜ੍ਹ ਦੇ ਟੱਪਲ ਵਿੱਚ ਢਾਈ ਸਾਲ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ।  ਇਸ ਮਾਮਲੇੋ ਵਿੱਚ ਮੁੱਖ ਦੋਸ਼ੀ ਦੀ ਪਤਨੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਦੱਸਿਆ ਗਿਆ ਕਿ ਦੋਸ਼ੀ ਨੇ ਉਸ ਦੀ ਚੁੰਨੀ ਵਿੱਚ ਬੱਚੀ ਦੀ ਲਾਸ਼ ਨੂੰ ਲਪੇਟ ਕੇ ਸੁੱਟਿਆ ਸੀ। 

 

 

 


ਢਾਈ ਸਾਲ ਦੀ ਮਾਸੂਮ ਦੇ ਕਤਲ ਮਾਮਲੇ ਵਿੱਚ ਅਲੀਗੜ੍ਹ ਦੇ ਐਸਐਸਪੀ ਨੇ ਕਿਹਾ ਕਿ ਮੁੱਖ ਦੋਸ਼ੀ ਜਾਹਿਦ ਅਤੇ ਉਸ ਦੀ ਪਤਨੀ ਸਣੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਕੱਪੜੇ ਨਾਲ ਲਾਸ਼ ਨੂੰ ਲਪੇਟਿਆ ਗਿਆ ਸੀ ਉਹ ਜਾਹਿਦ ਦੀ ਪਤਨੀ ਦਾ ਹੀ ਸੀ। 

 

ਅਸੀਂ ਪੀੜਤ ਪਰਿਵਾਰ ਨਾਲ ਮਿਲੇ ਹਾਂ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਚਾਰਜਸ਼ੀਟ ਦਾਖ਼ਲ ਕਰਨਾ ਅਜੇ ਬਾਕੀ ਹੈ।


10 ਹਜ਼ਾਰ ਰੁਪਏ ਬਣੇ ਕਾਲ


ਪਰਿਵਾਰ ਮੁਤਾਬਕ ਬੱਚੀ ਦੇ ਦਾਦਾ ਤੋਂ ਦੋਸ਼ੀ ਨੇ 50 ਹਜ਼ਾਰ ਰੁਪਏ ਕਰਜ਼ ਲਏ ਸਨ ਜਿਸ ਵਿੱਚ 10 ਹਜ਼ਾਰ ਰੁਪਏ ਉਸ ਨੇ ਨਹੀਂ ਦਿੱਤੇ ਸਨ। ਇਸੇ ਗੱਲ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿਚਕਾਰ ਬੱਚੀ ਦੇ ਗ਼ਾਇਬ ਹੋਣ ਤੋਂ ਦੋ ਦਿਨ ਪਹਿਲਾਂ ਬਹਿਸ ਹੋਈ ਸੀ। ਉਨ੍ਹਾਂ ਕਿਹਾ ਕਿ ਜਾਹਿਦ ਨੇ ਅਪਮਾਨ ਦਾ ਬਦਲਾ ਲੈਣ ਦਾ ਧਮਕੀ ਦਿੱਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aligarh case main accused wife was also arrested by the police