ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲੀਗੜ੍ਹ ਬੱਚੀ ਦਾ ਕਤਲ ਕੇਸ : ਦੋਸ਼ੀਆਂ ’ਤੇ ਲੱਗੇਗਾ NSA

ਅਲੀਗੜ੍ਹ ਬੱਚੀ ਦਾ ਕਤਲ ਕੇਸ : ਦੋਸ਼ੀਆਂ ’ਤੇ ਲੱਗੇਗਾ NSA

ਯੂਪੀ ਦੇ ਅਲੀਗੜ੍ਹ ਦੇ ਕਸਬਾ ਟਪਲ ਵਿਚ ਰੁਪਏ ਦੇ ਲੈਣ–ਦੇਣ ਦੇ 6ਵਿਵਾਦ ਵਿਚ ਕੀਤੀ ਗਈ ਮਾਸੂਮ ਬੱਚੀ ਦੇ ਕਤਲ ਵਿਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਦੋਸ਼ੀਆਂ ਉਤੇ ਰਾਸੁਕਾ ਲਗਾਹਿਆ ਗਿਆ ਹੈ। ਹਾਲਾਂਕਿ, ਬਾਲਿਕਾ ਦਾ ਪਿਤਾ ਘਟਨਾ ਦੇ ਖੁਲਾਸੇ ਤੋਂ ਸੰਤੁਸ਼ਟ ਨਹੀਂ ਹੈ। ਪੁਲਿਸ ਮੁਤਾਬਕ ਕਸਬਾ ਟਪਲ ਦੇ ਮੁਹੱਲਾ ਕਾਨੂਨਗੋਆਨ ਵਾਸੀ ਬਨਵਾਰੀ ਲਾਲ ਸ਼ਰਮਾ ਦੀ ਢਾਈ ਸਾਲ ਦੀ ਬੇਟੀ ਟਵਿੰਕਲ 30 ਮਈ ਨੂੰ ਘਰ ਦੇ ਬਾਹਰ ਖੇਡਣ ਸਮੇਂ ਗੁੰਮ ਹੋ ਗਈ ਸੀ। ਐਤਵਾਰ ਨੂੰ ਉਸਦੀ ਲਾਸ਼ ਕੂੜੇ ਢੇਰ ਉਤੋਂ ਮਿਲੀ। ਇਸ ਨੂੰ ਲੈ ਕੇ ਪਰਿਵਾਰ ਤੇ ਪਿੰਡ ਵਾਸੀ ਭੜਕ ਗਏ। ਉਨ੍ਹਾਂ ਲਾਸ਼ ਨੂੰ ਥਾਣੇ ਦੇ ਸਾਹਮਣੇ ਰੱਖਕੇ ਹੰਗਾਮਾ ਕੀਤਾ ਸੀ। ਪੀੜਤ ਪਿਤਾ ਬਨਵਾਰੀ ਲਾਲ ਨੇ ਗੁਆਢ ਵਿਚ ਰਹਿਣ ਵਾਲੇ ਜਾਹਿਦ ਉਤੇ ਬੱਚੀ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਗਾਇਆ ਸੀ।

 

ਉਥੇ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਹੈ ਕਿ ਅਲੀਗੜ੍ਹ ਦੀ ਮਾਸੂਮ ਬੱਚੀ ਨਾਲ ਵਾਪਰੀ ਘਟਨਾ ਨੇ ਹਿਲਾਕੇ ਰੱਖ ਦਿੱਤਾ ਹੈ। ਅਸੀਂ ਇਹ ਕਿਹੋ ਜਾ ਸਮਾਜ ਬਣਾ ਰਹੇ ਹਾਂ? ਬੱਚੀ ਦੇ ਮਾਤਾ–ਪਿਤਾ ਉਤੇ ਕੀ ਗੁਜਰ ਰਹੀ ਹੈ ਇਹ ਸੋਚਕੇ ਦਿਲ ਦਹਲ ਜਾਂਦਾ ਹੈ। ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ।

 

ਜ਼ਿਕਰਯੋਗ ਹੈ ਕਿ ਐਸਐਸਪੀ ਆਕਾਸ਼ ਕੁਲਹਰਿ ਨੇ ਘਟਨਾ ਦੀ ਜਾਂਚ ਸਬੰਧੀ ਟੀਮ ਗਠਿਤ ਕੀਤੀ ਹੈ। ਟੀਮ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਜਾਹਿਦ ਤੇ ਅਸਲਮ ਦਾ ਨਾਮ ਸਾਹਮਣੇ ਆਇਆ। ਇਸ ਉਤੇ ਪੁਲਿਸ ਨੇ ਜਾਹਿਦ ਤੇ ਅਸਲਮ ਨੂੰ ਨੂਰਪੁਰ ਪੁਲ ਦੇ ਹੇਠਾਂ ਤੋਂ ਗ੍ਰਿਫਤਾਰ ਕਰ ਲਿਆ। ਪੁੱਛਗਿੱਛ  ਵਿਚ ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਜਾਹਿਦ ਦਾ ਬੱਚੀ ਦੇ ਦਾਦਾ ਕਨ੍ਹਈਆ ਲਾਲ ਤੇ ਚਾਚਾ ਕਪਿਲ ਤੋਂ 10 ਹਜ਼ਾਰ ਰੁਪਏ ਦੇ ਲੈਣ–ਦੇਣ ਨੂੰ ਲੈ ਦੇ ਵਿਵਾਦ ਹੋਇਆ ਸੀ।

 

ਇਸਦਾ ਬਦਲਾ ਲੈਣ ਲਈ ਜਾਹਿਦ ਨੇ ਆਪਣੇ ਦੋਸਤ ਅਸਲਮ ਨਾਲ ਮਿਲਕੇ ਯੋਜਨਾ ਬਣਾਈ। ਯੋਜਨਾ ਦੇ ਤਹਿਤ 30 ਮਈ ਨੂੰ ਜਾਹਿਦ ਬਿਸਕੁਟ ਦਾ ਲਾਲਚ ਦੇ ਕੇ ਬੱਚੇ ਨੂੰ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਉਸਨੇ ਆਪਣੇ ਦੋਸਤ ਅਸਲਮ ਨਾਲ ਮਿਲਕੇ ਦੁਪੱਟੇ ਨਾਲ ਉਸਦਾ ਗਲਾ ਘੋਟਕੇ ਕਤਲ ਕਰ ਦਿੱਤਾ। ਸਬੂਤ ਮਿਟਾਉਣ ਲਈ ਲਾਸ਼ ਨੂੰ ਅਸਲਮ ਦੇ ਘਰ ਵਿਚ ਛੁਪਾ ਦਿੱਤੀ। ਲਾਸ਼ ਵਿਚੋਂ ਬਦਬੂ ਆਉਣ ਉਤੇ ਇਕ ਜੂਨ ਨੂੰ ਲਾਸ਼ ਕੂੜੇ ਉਛੇ ਸੁੱਟ ਦਿੱਤੀ ਸੀ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aligarh child murder case priyanka gandhi tweets what has become of us