ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲੀਗੜ੍ਹ ਕਤਲ ਮਾਮਲਾ: ਪੋਸਟਮਾਰਟਮ ਰਿਪੋਰਟ ’ਚ ਹੋਏ ਕਈ ਖੁਲਾਸੇ, 2 ਦੋਸ਼ੀ ਗ੍ਰਿਫਤਾਰ

ਅਲੀਗੜ੍ਹ ਦੀ ਢਾਈ ਸਾਲ ਦੀ ਮਾਸੂਮ ਬੱਚੀ ਟਿੰਕਲ ਦੀ ਮੌਤ ਦੀ ਖ਼ਬਰ 7 ਦਿਨਾਂ ਤੋਂ ਦੇਸ਼ ਦੀ ਸੁਰਖੀਆਂ ਚ ਬਣੀ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲੇ ਨਾਲ ਜੁੜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਟਿੰਗਲ ਦੀ ਪੋਸਟਮਾਰਟ ਰਿਪੋਰਟ ਵੀ ਆ ਗਈ ਹੈ। ਜਿਸ ਵਿਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ।

 

 

ਪੋਸਟਮਾਰਟ ਰਿਪੋਰਟ ਮੁਤਾਬਕ ਦੋਸ਼ੀਆਂ ਨੇ ਬੱਚੀ ਦੀਆਂ ਕਿਡਨੀਆਂ ਅਤੇ ਯੂਰੀਨਲੀ ਵੀ ਕੱਢ ਲਈਆਂ ਸਨ। ਸੱਜਾ ਹੱਥ ਵੀ ਸਰੀਰ ਤੋਂ ਵੱਖ ਕਰ ਦਿੱਤਾ। ਜਿਸ ਕਾਰਨ ਕੀੜੇ ਪੈ ਚੁੱਕੇ ਸਨ। ਮਾਸੂਮ ਬੱਚੀ ਦੀ ਨੱਕ ਅਤੇ ਮੱਥੇ ਨੂੰ ਜੋੜਨ ਵਾਲੀ ਨੇਜ਼ਲ ਬ੍ਰਿਜ ਹੱਡੀ ਅਤੇ ਇਕ ਪੈਰ ਵੀ ਤੋੜ ਦਿੱਤਾ ਗਿਆ। ਜਿਸ ਕਾਰਨ ਬੱਚੀ ਦੀ ਮੌਤ ਸਦਮੇ ਕਾਰਨ ਹੋਣੀ ਰਿਪੋਰਟ ਚ ਆਇਆ ਹੈ।

 

30 ਮਈ ਨੂੰ ਲਾਪਤਾ ਹੋਈ ਇਸ ਬੱਚੀ ਦੀ ਲਾਸ਼ 2 ਜੂਨ ਦੀ ਸਵੇਰ ਘਰ ਦੇ ਕੋਲ ਬਣੇ ਕੂੜੇਦਾਨ ਚੋਂ ਮਿਲੀ ਸੀ। ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਤਿੰਨ ਡਾਕਟਰਾਂ ਦੇ ਪੈਨਲ ਮੁਤਾਬਕ ਬੱਚੀ ਦਾ ਕਤਲ 3-4 ਦਿਨ ਪਹਿਲਾਂ ਕੀਤਾ ਗਿਆ ਸੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aligarh murder case postmartem report revealed many things after two and half years old girl death