ਕੋਰੋਨਾ ਵਾਇਰਸ ਚੀਨ 'ਚ ਤਬਾਹੀ ਮਚਾ ਰਿਹਾ ਹੈ। ਇਸ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਚੀਨ 'ਚ ਮਰਨ ਵਾਲਿਆਂ ਦੀ ਗਿਣਤੀ 560 ਨੂੰ ਪਾਰ ਕਰ ਗਈ ਹੈ ਅਤੇ 28,000 ਤੋਂ ਵੱਧ ਲੋਕ ਪੀੜਤ ਹਨ। ਬੀਤੇ ਸਨਿੱਚਰਵਾਰ ਅਤੇ ਐਤਵਾਰ ਨੂੰ ਚੀਨ ਦੇ ਵੁਹਾਨ ਤੋਂ ਭਾਰਤ ਲਿਆਂਦੇ 645 ਲੋਕਾਂ ਦੀ ਕੋਰੋਨ ਵਾਇਰਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਲੋਕਾਂ ਨੂੰ ਫੌਜ ਅਤੇ ਆਈਟੀਬੀਪੀ ਦੁਆਰਾ ਬਣਾਏ ਗਏ ਕੈਂਪਾਂ 'ਚ ਰੱਖਿਆ ਗਿਆ ਹੈ।
ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ 6 ਫਰਵਰੀ ਤੱਕ 1265 ਉਡਾਨਾਂ ਦੇ 1,38,750 ਯਾਤਰੀਆਂ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਗਈ, ਪਰ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।
Health Ministry: All 645 evacuees from Wuhan, China have tested negative for #Coronavirus. No new case has been reported pic.twitter.com/C3nuKzgR3j
— ANI (@ANI) February 6, 2020
ਭਾਰਤ 'ਚ ਹੁਣ ਤੱਕ ਕੇਰਲ ਵਿੱਚ ਕੋਰੋਨਾ ਵਾਇਰਸ ਦੇ ਸਿਰਫ ਤਿੰਨ ਕੇਸਾਂ ਦੀ ਪੁਸ਼ਟੀ ਹੋਈ ਹੈ। ਵੁਹਾਨ ਯੂਨੀਵਰਸਿਟੀ 'ਚ ਪੜ੍ਹ ਰਹੇ ਇਨ੍ਹਾਂ ਤਿੰਨ ਮੈਡੀਕਲ ਵਿਦਿਆਰਥੀਆਂ ਦੀ ਜਾਂਚ ਰਿਪੋਰਟ ਪਾਜੀਟਿਵ ਆਈ ਹੈ।
ਇਸ ਤੋਂ ਇਲਾਵਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਐਮਸੀਆਰ) ਨੇ 510 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ, ਜਿਨ੍ਹਾਂ 'ਚੋਂ ਉਨ੍ਹਾਂ ਤਿੰਨ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ।