ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਭਾਰਤ ਦੇ ਸਾਰੇ ਬਾਰਡਰ ਸੀਲ ਪਰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਾ ਰਹੇਗਾ

ਕੋਰੋਨਾ ਵਾਇਰਸ ਕਾਰਨ ਭਾਰਤ ਦੇ ਸਾਰੇ ਬਾਰਡਰ ਸੀਲ ਪਰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਾ ਰਹੇਗਾ

ਭਾਰਤ ਨੇ ਆਪਣੇ ਲਗਭਗ ਸਾਰੇ ਹੀ ਗੁਆਂਢੀ ਦੇਸ਼ਾਂ ਪਾਕਿਸਤਾਨ, ਨੇਪਾਲ, ਭੂਟਾਨ ਬੰਗਲਾਦੇਸ਼, ਮਿਆਂਮਾਰ ਨਾਲ ਲੱਗਦੀਆਂ ਕੌਮਾਂਤਰੀ ਸਰਹੱਦਾਂ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸੀਲ ਕਰ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਪੰਜਾਬ 'ਚ ਮੌਜੂਦ ਕਰਤਾਰਪੁਰ ਸਾਹਿਬ ਲਾਂਘਾ ਸ਼ਰਧਾਲੂਆਂ ਲਈ ਖੁੱਲ੍ਹਾ ਰਹੇਗਾ।

 

 

ਭਾਰਤੀ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਅਨਿਲ ਮਲਿਕ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਕਰਤਾਰਪੁਰ ਸਾਹਿਬ ਲਾਂਘੇ ਤੋਂ ਹੋ ਕੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੇ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਭਾਰਤੀ ਤੀਰਥ–ਯਾਤਰੀਆਂ/ਸ਼ਰਧਾਲੂਆਂ ਦੀ ਯਾਤਰਾ ਜਾਰੀ ਰਹੇਗੀ।

 

 

ਪਰ ਹਾਲੇ ਇਸ ਮਾਮਲੇ ’ਤੇ ਵਿਚਾਰ–ਵਟਾਂਦਰਾ ਚੱਲ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਜਾ ਰਹੇ ਕਹਿਰ ਦੇ ਚੱਲਦਿਆਂ ਕਰਤਾਰਪੁਰ ਸਾਹਿਬ ਲਾਂਘਾ ਸ਼ਰਧਾਲੂਆਂ ਲਈ ਖੁੱਲ੍ਹਾ ਰੱਖਣਾ ਚਾਹੀਦਾ ਹੈ ਕਿ ਨਹੀਂ।

 

 

ਚੇਤੇ ਰਹੇ ਕਿ ਆਮ ਦਿਨਾਂ ’ਚ 300 ਤੋਂ 400 ਵਿਅਕਤੀ ਕਰਤਾਰਪੁਰ ਸਾਹਿਬ ਲਾਂਘੇ ਦੀ ਵਰਤੋਂ ਕਰਦੇ ਹਨ ਤੇ ਵੀਕ–ਐਂਡ ਉੱਤੇ ਇਹ ਅੰਕੜਾ ਦੁੱਗਣਾ ਹੋ ਜਾਂਦਾ ਹੈ।

 

 

ਇਟਲੀ ’ਚ 250 ਮੌਤਾਂ 24 ਘੰਟਿਆਂ ’ਚ ਹੋਈਆਂ ਹਨ; ਇੰਝ ਇਸ ਦੇਸ਼ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ ਵਧ ਕੇ 1,266 ਹੋ ਗਈ ਹੈ। ਉਂਝ ਇਸ ਵੇਲੇ ਇਸ ਵਾਇਰਸ ਦੀ ਲਾਗ ਕਾਰਨ ਬੀਮਾਰ ਪਏ ਮਰੀਜ਼ਾਂ ਦੀ ਕੁੱਲ ਗਿਣਤੀ 17,660 ਹੈ; ਜਦ ਕਿ ਸਮੁੱਚੇ ਵਿਸ਼ਵ ’ਚ ਇਹ ਗਿਣਤੀ ਵਧ ਕੇ 1,42,775 ਤੱਕ ਪੁੱਜ ਗਈ ਹੈ।

 

 

ਭਾਰਤ ’ਚ ਕੁੱਲ 82 ਵਿਅਕਤੀ ਪੀੜਤ ਹਨ। ਉੱਧਰ ਫ਼ਰਾਂਸ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਨੇ 18 ਜਾਨਾਂ ਲੈ ਲਈਆਂ ਹਨ ਤੇ ਉੱਥੇ ਮੌਤਾਂ ਦੀ ਕੁੱਲ ਗਿਣਤੀ 79 ਤੱਕ ਅੱਪੜ ਗਈ ਹੈ। ਇਹ ਜਾਣਕਾਰੀ ਫ਼ਰਾਂਸ ਦੇ ਸਿਹਤ ਮੰਤਰੀ ਓਲੀਵਰ ਵਾਰੇਨ ਨੇ ਦਿੱਤੀ।

 

 

ਉੱਧਰ ਇੰਗਲੈਂਡ ਦੀ ਰਾਜਧਾਨੀ ਲੰਦਨ ਤੋਂ ਪ੍ਰਾਪਤ ਖ਼ਬਰਾਂ ਮੁਤਾਬਕ ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਲੰਦਨ–ਮੈਰਾਥਨ ਨੂੰ ਚਾਰ ਅਕਤੂਬਰ ਤੱਕ ਲਈ ਟਾਲ਼ ਦਿੱਤਾ ਗਿਆ ਹੈ।

 

 

ਚੀਨ ’ਚ ਲਗਭਗ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਕਹਿਰ ਹੁਣ ਵਿਸ਼ਵ–ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਹੁਣ ਤੱਕ ਸਮੁੱਚੇ ਵਿਸ਼ਵ ’ਚ ਇਸ ਕਾਰਨ 5,000 ਤੋਂ ਵੱਧ ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

 

 

ਦੁਨੀਆ ’ਚ ਕੋਰੋਨਾ ਵਾਇਰਸ ਨੇ ਆਮ ਜਨ–ਜੀਵਨ ਠੱਪ ਕਰ ਕੇ ਰੱਖ ਦਿੱਤਾ ਹੈ। ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਕੂਲ, ਕਾਲਜ, ਦਫ਼ਤਰ, ਸਟੇਡੀਅਮ, ਏਅਰਲਾਈਨਜ਼, ਕਾਰੋਬਾਰੀ ਅਦਾਰੇ ਸਭ ਬੰਦ ਹੁੰਦੇ ਜਾ ਰਹੇ ਹਨ ਤੇਜਿਸ ਕਾਰਨ ਵਿੱਤੀ ਤੇ ਆਰਥਿਕ ਗਤੀਵਿਧੀਆਂ ਉੱਤੇ ਵੀ ਮਾੜਾ ਅਸਰ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All Borders of India sealed but Kartarpur Sahib Corridor shall remain open