ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹਿਰੂ ਮੈਮੋਰੀਅਲ ’ਚੋਂ ਸਾਰੇ ਕਾਂਗਰਸੀ ਆਗੂ ਹੋਏ ਬਾਹਰ

ਨਹਿਰੂ ਮੈਮੋਰੀਅਲ ’ਚੋਂ ਸਾਰੇ ਕਾਂਗਰਸੀ ਆਗੂ ਹੋਏ ਬਾਹਰ

ਸਭਿਆਚਾਰਕ ਮਾਮਲਿਆਂ ਵੱਲੋਂ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬਰੇਰੀ ਸੁਸਾਇਟੀ ਦਾ ਪੁਨਰਗਠਨ ਕੀਤਾ ਗਿਆ ਹੈ। ਨਹਿਰੂ ਅਜਾਇਬਘਰ ਵਿੱਚ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ, ਕਰਨ ਸਿੰਘ ਤੇ ਜੈਰਾਮ ਰਮੇਸ਼ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ। ਕਾਂਗਰਸੀ ਆਗੂਆਂ ਦੀ ਥਾਂ ਭਾਜਪਾ ਆਗੂ ਅਨਿਰਬਨ ਗਾਂਗੁਲੀ, ਗੀਤਕਾਰ ਪ੍ਰਸੂਨ ਜੋਸ਼ੀ ਤੇ ਪੱਤਰਕਾਰ ਰਜਤ ਸ਼ਰਮਾ ਨੂੰ ਥਾਂ ਮਿਲੀ ਹੈ। ਇਸ ਸੁਸਾਇਟੀ ਦੇ ਚੇਅਰਮੈਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।

 

 

ਨਹਿਰੂ ਯਾਦਗਾਰੀ ਅਜਾਇਬਘਰ ਤੇ ਲਾਇਬਰੇਰੀ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਬਣਾਇਆ ਗਿਆ ਸੀ। ਮੰਗਲਵਾਰ ਨੂੰ ਜਾਰੀ ਕੀਤੇ ਹੁਕਮ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਇਸ ਸੁਸਾਇਟੀ ਦੇ ਚੇਅਰਮੈਨ ਹਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਦੇ ਮੀਤ ਪ੍ਰਧਾਨ ਹਨ।

 

 

ਪੰਜ ਨਵੰਬਰ ਨੂੰ ਸਭਿਆਚਾਰਕ ਮਾਮਲਿਆਂ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਤੋਂ ਬਾਅਦ ਇਸ ਮਸਲੇ ’ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਿਆਸਤ ਹੋ ਸਕਦੀ ਹੈ।

 

 

ਨਹਿਰੂ ਮੈਮੋਰੀਅਲ ’ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੌਜੂਦਾ ਸਰਕਾਰ ਹਰ ਚੀਜ਼ ਨੂੰ ਸਿਆਸੀ ਤੌਰ ’ਤੇ ਲੈ ਰਹੀ ਹੈ। ਸਰਕਾਰ ਨੇ ਇਸ ਲਈ ਲਿਆ ਹੈ ਕਿਉਂਕਿ ਉਹ ਆਪਣੇ ਲੋਕ ਪੈਨਲ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਨ।

 

 

ਹੁਕਮ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਇਸ ਅਜਾਇਬਘਰ ਤੇ ਲਾਇਬਰੇਰੀ ਦਾ ਪੁਨਰਗਠਨ ਕੀਤਾ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਣ, ਰਮੇਸ਼ ਪੋਖਰੀਆਲ, ਪ੍ਰਕਾਸ਼ ਜਾਵਡੇਕਰ, ਵੀ. ਮੁਰਲੀਧਰਨ ਤੇ ਪ੍ਰਹਿਲਾਦ ਸਿੰਘ ਪਟੇਲ, ਵਿਨੇ ਸਹਿਸਤਰਬੁੱਧੀ, ਸੂਰਿਆ ਪ੍ਰਕਾਸ਼ ਇਸ ਦੇ ਮੈਂਬਰ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All Congress leaders out from Nehru Memorial