ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਦੁਨੀਆ ’ਚ ਨਹੀਂ ਰਿਹਾ ਦਿੱਲੀ ਦਾ ਕੋਈ ਸਾਬਕਾ ਮੁੱਖ ਮੰਤਰੀ

ਇਸ ਦੁਨੀਆ ’ਚ ਨਹੀਂ ਰਿਹਾ ਦਿੱਲੀ ਦਾ ਕੋਈ ਸਾਬਕਾ ਮੁੱਖ ਮੰਤਰੀ

ਦਿੱਲੀ ਵਿਚ 1952 ਤੋਂ ਲੈ ਕੇ ਹੁਣ ਤੱਕ 7 ਮੁੱਖ ਮੰਤਰੀ ਬਣੇ ਹਨ। ਦਿੱਲੀ ਦੇ ਹੁਣ ਤੱਕ ਦੇ ਸਾਰੇ 6 ਸਾਬਕਾ ਮੁੱਖ ਮੰਤਰੀ ਇਸ ਦੁਨੀਆ ਉਤੇ ਨਹੀਂ ਰਹੇ। ਇਕ ਸਾਲ ਦੇ ਅੰਦਰ ਦਿੱਲੀ ਦੇ ਤਿੰਨ ਮੁੱਖ ਮੰਤਰੀਆਂ ਦੀ ਮੌਤ ਹੋਣ ਨਾਲ ਹੁਣ ਤੱਕ ਦੇ ਸਾਰੇ ਸਾਬਕਾ ਮੁੱਖ ਮੰਤਰੀ ਅਲਵਿਦਾ ਆਖ ਗਏ।

 

1952 ਤੋਂ 1955 ਤੱਕ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਹੇ ਚੌਧਰੀ ਬ੍ਰਹਮ ਪ੍ਰਕਾਸ਼ ਦੀ ਮੌਤ 1993 ਵਿਚ ਹੋ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਗੁਰਮੁੱਖ ਨਿਹਾਲ ਸਿੰਘ ਰਹੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਸਾਲ 1956 ਤੋਂ ਲੈ ਕੇ 1993 ਤੱਕ ਰਾਸ਼ਟਰਪਤੀ ਰਾਜ ਲਾਗੂ ਰਿਹਾ।

10 ਮਹੀਨਿਆਂ ’ਚ ਦਿੱਲੀ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਦੀ ਮੌਤ

ਇਸ ਤੋਂ ਬਾਅਦ ਸਾਲ 1993 ਤੋਂ 1996 ਤੱਕ ਭਾਜਪਾ ਦੇ ਮਦਨ ਲਾਲ ਖੁਰਾਣਾ ਮੁੱਖ ਮੰਤਰੀ ਬਣੇ ਜਿਨ੍ਹਾਂ ਦੀ ਮੌਤ ਅਕਤੂਬਰ 2018 ਵਿਚ ਮੌਤ ਹੋ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਰਹੇ ਸਾਹਿਬ ਸਿੰਘ ਵਰਮਾ 2007 ਵਿਚ ਚਲੇ ਗਏ , ਸ਼ੀਲਾ ਦੀਕਸ਼ਤ ਨੇ ਜੁਲਾਈ 2019 ਵਿਚ ਆਖਰੀ ਸ਼ਾਹ ਲਿਆ ਅਤੇ ਬੀਤੇ ਕੱਲ੍ਹ 6 ਅਗਸਤ ਨੂੰ ਸੁਸ਼ਮਾ ਸਵਰਾਜ ਦੀ ਮੌਤ ਹੋ ਗਈ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:all former Delhi Chief Ministers No more