ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਾਰੇ ਇਸਲਾਮਿਕ ਅੱਤਵਾਦੀ ਸੰਗਠਨ ਹੋਏ ਇੱਕਜੁਟ, KLF ਨਾਲ ਮਿਲਾਇਆ ਹੱਥ

​​​​​​​ਸਾਰੇ ਇਸਲਾਮਿਕ ਅੱਤਵਾਦੀ ਸੰਗਠਨ ਹੋਏ ਇੱਕਜੁਟ, KLF ਨਾਲ ਮਿਲਾਇਆ ਹੱਥ

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਏ ਜਾਣ ਤੋਂ ਬਾਅਦ ਸਾਰੇ ਇਸਲਾਮਿਕ ਅੱਤਵਾਦੀ ਸੰਗਠਨ ਇੱਕਜੁਟ ਹੋਏ ਹਨ। ਜੰਮੂ–ਕਸ਼ਮੀਰ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਉਨ੍ਹਾਂ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ (KLF) ਨਾਲ ਵੀ ਹੱਥ ਮਿਲਾ ਲਿਆ ਹੈ।

 

 

ਦੇਸ਼ ਭਰ ਦੇ ਅਹਿਮ ਟਿਕਾਣਿਆਂ ਤੇ ਹਥਿਆਰਬੰਦ ਬਲਾਂ ਨੂੰ ਇਹ ਅੱਤਵਾਦੀ ਆਪਣਾ ਨਿਸ਼ਾਨਾ ਬਣਾਉਣਾ ਚਾਹ ਰਹੇ ਹਨ। ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿੱਚ ਅਲਰਟ ਜਾਰੀ ਕਰਦਿਆਂ ਰੱਖਿਆ ਟਿਕਾਣਿਆਂ ਉੱਤੇ ਖ਼ਾਸ ਸਾਵਧਾਨੀ ਵਰਤਣ ਦੇ ਹੁਕਮ ਜਾਰੀ ਕੀਤੇ ਹਨ।

 

 

ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਏਡੀਜੀ (ਕਾਨੂੰਨ ਤੇ ਵਿਵਸਥਾ) ਦਾ ਅਲਰਟ–ਪੱਤਰ ਮੇਰਠ ਵਿੱਚ ਸੱਤ ਅਕਤੂਬਰ ਨੂੰ ਆਇਆ ਹੈ। ਇਸ ਚਿੱਠੀ ਦੀ ਕਾਪੀ ਏਡੀਜੀ, ਆਈਜੀ, ਐੱਸਐੱਸਪੀ ਸਮੇਤ ਖ਼ੁਫ਼ੀਆ ਤੇ ਐੱਲਆਈਕਿਊ ਕੋਲ ਆਈ ਹੈ। ਮੇਰਠ ਜ਼ੋਨ ਵਿੱਚ ਇਹ ਅਲਰਟ ਹੋਰ ਵੀ ਅਹਿਮ ਇਸ ਲਈ ਹੋ ਜਾਂਦਾ ਹੈ ਕਿਉਂਕਿ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਪਹਿਲਾਂ ਹੀ ਇੱਥੇ ਸਰਗਰਮ ਹੈ।

 

 

ਅਲਰਟ ਨਾਲ ਸਬੰਧਤ ਸੁਨੇਹੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੈਸ਼–ਏ–ਮੁਹੰਮਦ, ਲਸ਼ਕਰ–ਏ–ਤੋਇਬਾ, ਹਿਜ਼ਬੁਲ ਮੁਜਾਹਿਦੀਨ, ਇੰਡੀਅਨ ਮੁਜਾਹਿਦੀਨ, ਅਲ–ਕਾਇਦਾ, ਹੱਕਾਨੀ ਨੈੱਟਵਰਕ, ਹਰਕਤ–ਉਲ–ਮੁਜਾਹਿਦੀਨ, ਹਰਕਤ–ਉਲ–ਅੰਸਾਰ ਸਮੇਤ ਜ਼ਿਆਦਾਤਰ ਇਸਲਾਮਿਕ ਅੱਤਵਾਦੀ ਸੰਗਠਨ ਇੱਕ ਹੋ ਗਏ ਹਨ।

 

 

ਭਾਰਤ ਵਿੱਚ ਦਹਿਸ਼ਤ ਫੈਲਾਉਣ ਲਈ ਇਨ੍ਹਾਂ ਜੱਥੇਬੰਦੀਆਂ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨੂੰ ਵੀ ਆਪਣੇ ਨਾਲ ਜੋੜ ਲਿਆ ਹੈ। ਇਸ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ਉੱਤੇ ਖ਼ਾਸ ਕਰ ਕੇ ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਜਵਾਨਾਂ ਸਮੇਤ ਸਾਰੇ ਹਥਿਆਰਬੰਦ ਬਲ ਤੇ ਉਨ੍ਹਾਂ ਨਾਲ ਜੁੜੇ ਰੱਖਿਆ ਟਿਕਾਣੇ ਹਨ।

 

 

ਪਿਛਲੇ ਹਫ਼ਤੇ ਜੈਸ਼ ਅਤੇ ਲਸ਼ਕਰ ਦੇ ਇੱਕ ਹੋਣ ਦੀਆਂ ਖ਼ਬਰਾਂ ਆਈਆਂ ਸਨ। ਹੁਣ ਤਾਜ਼ਾ ਇਨਪੁਟ ਵਿੱਚ ਸਾਰੇ ਇਸਲਾਮਿਕ ਅੱਤਵਾਦੀ ਸੰਗਠਨਾਂ ਤੇ ਕੇਐੱਲਐੱਫ਼ ਦੇ ਇੱਕ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਹੋਰ ਵੀ ਜ਼ਿਆਦਾ ਚੌਕੰਨੀਆਂ ਹੋ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All Islamic Terrorists Organizations unite ally with KLF