ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਇਨ੍ਹਾਂ 12 ਬੇਹੱਦ ਅਹਿਮ ਸੀਟਾਂ ਲਈ ਲੱਗਿਆ ਸਾਰੀਆਂ ਪਾਰਟੀਆਂ ਦਾ ਜ਼ੋਰ

ਦਿੱਲੀ ’ਚ ਇਨ੍ਹਾਂ 12 ਬੇਹੱਦ ਅਹਿਮ ਸੀਟਾਂ ਲਈ ਲੱਗਿਆ ਸਾਰੀਆਂ ਪਾਰਟੀਆਂ ਦਾ ਜ਼ੋਰ

ਸੱਤਾ ਦੀ ਪੌੜੀ ਤੱਕ ਪਹੁੰਚਾਉਣ ਵਾਲੀਆਂ ਦਿੱਲੀ ਦੀਆਂ 12 ਰਾਖਵੀਂਆਂ ਸੀਟਾਂ ’ਤੇ ਤਿੰਨ ਮੁੱਖ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦੀ ਨਜ਼ਰ ਹੈ। ਪਿਛਲੀਆਂ ਚੋਣਾਂ ਦੇ ਅੰਕੜਿਆਂ ’ਤੇ ਝਾਤ ਮਾਰਨ ’ਤੇ ਪਤਾ ਲੱਗਦਾ ਹੈ ਕਿ ਜਿਹੜੀ ਪਾਰਟੀ ਇਨ੍ਹਾਂ ਸੀਟਾਂ ਨੂੰ ਆਪਣੇ ਹੱਕ ’ਚ ਕਰਨ ਵਿੱਚ ਸਫ਼ਲ ਰਹੀ, ਉਹੀ ਸੱਤਾ ’ਤੇ ਕਾਬਜ਼ ਹੋਇਆ।

 

 

ਇਹ ਸੀਟਾਂ ਹਨ ਅੰਬੇਡਕਰ ਨਗਰ, ਤ੍ਰਿਲੋਕਪੁਰੀ, ਕਰੋਲ ਬਾਗ਼, ਪਟੇਲ ਨਗਰ, ਸੀਮਾਪੁਰੀ, ਮੰਗੋਲਪੁਰੀ, ਸੁਲਤਾਨ ਮਾਜਰਾ, ਮਾਦੀਪੁਰ, ਗੋਕਲਪੁਰ, ਬਵਾਨਾ, ਦੇਵਲੀ ਤੇ ਕੋਂਡਲੀ।

 

 

ਸਾਲ 2008 ਤੱਕ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਹੀ ਇਨ੍ਹਾਂ ਉੱਤੇ ਕਬਜ਼ਾ ਰਿਹਾ। ਹੁਣ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਦੇ ਕਬਜ਼ੇ ’ਚ ਹਨ। ਤਿੰਨੇ ਸਿਆਸੀ ਪਾਰਟੀਆਂ ਇਨ੍ਹਾਂ ਸੀਟਾਂ ਉੱਤੇ ਜਿੱਤ ਹਾਸਲ ਕਰਨ ਵਿੱਚ ਜੁਟੀਆਂ ਹੋਈਆਂ ਹਨ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿੱਚੋਂ ਇਹੋ 12 ਰਾਖਵੀਂਆਂ ਹਨ।

 

 

ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੀਟਾਂ ਉੱਤੇ ਜ਼ਿਆਦਾਤਰ ਝੁੱਗੀਆਂ, ਝੌਂਪੜੀਆਂ ਤੇ ਕੱਚੀਆਂ ਕਾਲੋਨੀਆਂ ਮੌਜੂਦ ਹਨ। ਇਨ੍ਹਾਂ ਉੱਤੇ ਜਿਹੜੀ ਵੀ ਸਿਆਸੀ ਪਾਰਟੀ ਦਾ ਅਸਰ ਵੱਧ ਦਿਸਦਾ ਹੈ, ਉਸ ਦਾ ਅਸਰ ਦੂਜੀਆਂ ਸੀਟਾਂ ਉੱਤੇ ਵੀ ਦਿਸਦਾ ਹੈ।

 

 

ਜੇ ਪਿਛਲੀਆਂ ਚੋਣਾਂ ਨੂੰ ਵੇਖਿਆ ਜਾਵੇ, ਤਾਂ ਇਨ੍ਹਾਂ 12 ਸੀਟਾਂ ਵਿੱਚੋਂ ਜ਼ਿਆਦਾਤਰ ਸੀਟਾਂ ਇੱਕੋ ਸਿਆਸੀ ਪਾਰਟੀ ਕੋਲ ਹੁੰਦੀਆਂ ਹਨ। ਇਹੋ ਕਾਰਨ ਹੈ ਕਿ ਉਹ ਪਾਰਟੀ ਹੀ ਸੱਤਾ ਵਿੱਚ ਆਉਂਦੀ ਰਹੀ ਹੈ।

 

 

ਭਾਰਤੀ ਜਨਤਾ ਪਾਰਟੀ ਇਨ੍ਹਾਂ ਹੀ 12 ਸੀਟਾਂ ਉੱਤੇ ਸਭ ਤੋਂ ਕਮਜ਼ੋਰ ਮੰਨੀ ਜਾਂਦੀ ਰਹੀ ਹੈ। ਸਾਲ 1998 ਤੋਂ ਲੈ ਕੇ 2008 ਤੱਕ ਕਾਂਗਰਸ ਇਨ੍ਹਾਂ 12 ਵਿੱਚੋਂ 80 ਫ਼ੀ ਸਦੀ ਸੀਟਾਂ ਉੱਤੇ ਕਾਬਜ਼ ਰਹੀ। ਕਾਂਗਰਸ ਇਸ ਦੌਰਾਨ ਹੋਈਆਂ ਤਿੰਨ ਚੋਣਾਂ ਵਿੱਚ ਤਿੰਨ ਵਾਰ ਸੱਤਾ ਉੱਤੇ ਕਾਬਜ਼ ਰਹੀ। ਪਰ ਸਾਲ 2013 ਦੀਆਂ ਚੋਣਾਂ ਵਿੱਚ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੀਟਾਂ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਰਿਹਾ। ਸਾਲ 2015 ਦੌਰਾਨ ਹੋਈਆਂ ਚੋਣਾਂ ਵਿੱਚ ਵੀ ਇਹ ਸਾਰੀਆਂ ਸੀਟਾਂ ਉਸੇ ਦੀ ਝੋਲ਼ੀ ਪਈਆਂ ਸਨ। ਦੋਵੇਂ ਵਾਰ ਆਮ ਆਦਮੀ ਪਾਰਟੀ ਸੱਤਾ ’ਚ ਰਹੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All parties doing a lot for these 12 significant Seats in Delhi