ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਬਰੀਮਾਲਾ ਮੰਦਰ ਮਾਮਲੇ `ਤੇ ਬੁਲਾਈ ਸਰਵ ਪਾਰਟੀ ਮੀਟਿੰਗ ਬੇਸਿੱਟਾ ਰਹੀ

ਸਬਰੀਮਾਲਾ ਮੰਦਰ `ਤੇ ਬੁਲਾਈ ਸਰਵ ਪਾਰਟੀ ਮੀਟਿੰਗ ਬੇਸਿੱਟਾ ਰਹੀ

ਸਬਰੀਮਾਲਾ ਮੰਦਰ ਨੂੰ ਲੈ ਕੇ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਵੱਲੋਂ ਬੁਲਾਈ ਗਈ ਸਰਵ ਪਾਰਟੀ ਮੀਟਿੰਗ ਬੇਨਤੀਜਾ ਰਹੀ। ਪੀ. ਵਿਜਯਨ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ 28 ਸਤੰਬਰ ਨੂੰ ਦਿੱਤੇ ਫੈਸਲੇ ਨਾਲ ਹਨ। ਇਸਦਾ ਮਤਲਬ ਹੈ ਕਿ ਔਰਤਾਂ ਦਾ ਮੰਦਰ `ਚ ਦਾਖਲਾ ਜਾਰੀ ਰਹੇਗਾ।


ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਦਾਲਤ ਦੇ ਇਸ ਫੈਸਲੇ ਖਿਲਾਫ ਕਦਮ ਨਹੀਂ ਚੁੱਕ ਸਕਦੀ। ਅਸੀਂ ਸ਼ਰਧਾਲੂਆਂ ਦੀ ਆਸਥਾ ਦਾ ਸਨਮਾਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਨੂੰ ਲੈ ਕੇ ਵਚਨਬੱਧ ਹਾਂ। 


ਇਸ ਤੋਂ ਪਹਿਲਾਂ ਕੇਰਲ ਸਰਕਾਰ ਨੇ ਸਰਵ ਪਾਰਟੀ ਮੀਟਿੰਗ ਬੁਲਾਈ ਸੀ ਤਾਂ ਕਿ ਸਬਰੀਮਾਲ ਮੰਦਰ `ਚ ਮਹਿਲਾਵਾਂ ਦੇ ਦਾਖਲੇ `ਤੇ ਹੋ ਰਹੇ ਵਿਰੋਧ ਨੂੰ ਲੈ ਕੇ ਮੀਟਿੰਗ `ਚ ਕੋਈ ਫੈਸਲਾ ਲਿਆ ਜਾ ਸਕੇ।

 

 

 

ਫੈਸਲੇ `ਤੇ ਤੁਰੰਤ ਰੋਕ ਲਗਾਉਣ ਤੋਂ ਇਨਕਾਰ


ਸਰਵ ਉਚ ਅਦਾਲਤ ਨੇ ਕੇਰਲ ਦੇ ਸਬਰੀਮਾਲਾ ਮੰਦਰ `ਚ ਸਾਰੇ ਉਮਰ ਵਰਗ ਦੀਆਂ ਮਹਿਲਾਵਾਂ ਨੂੰ ਦਾਖਲੇ ਦੀ ਆਗਿਆ ਦੇਣ ਦੇ ਆਪਣੇ ਫੈਸਲੇ `ਤੇ ਬੁੱਧਵਾਰ ਨੂੰ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਦੇ ਸਾਹਮਣੇ ਇਕ ਵਕੀਲ ਨੇ ਅਦਾਲਤ ਦੇ 28 ਸਤੰਬਰ ਦੇ ਫੈਸਲੇ `ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ। ਇਸ `ਤੇ ਬੈਂਚ ਨੇ ਕਿਹਾ ਕਿ 22 ਜਨਵਰੀ ਤੱਕ ਉਡੀਕ ਕਰੋ, ਜਦੋਂ ਸੰਵਿਧਾਨ ਬੈਂਚ ਪੁਨਰਵਿਚਾਰ ਪਟੀਸ਼ਨਾਂ `ਤੇ ਸੁਣਵਾਈ ਕਰੇਗੀ।

 

ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਮੰਗਲਵਾਰ ਨੂੰ ਹੀ ਚੈਂਬਰ `ਚ ਇਨ੍ਹਾਂ ਪੁਨਰ ਵਿਚਾਰ ਪਟੀਸ਼ਨਾਂ ਦੀ ਵਿਵੇਚਨਾ ਕਰਨ ਦੇ ਬਾਅਦ ਇਨ੍ਹਾਂ `ਤੇ 22 ਜਨਵਰੀ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ ਸੀ। ਬੈਂਚ ਨੇ ਇਸਦੇ ਨਾਲ ਹੀ ਸਪੱਸ਼ਟ ਕੀਤਾ ਸੀ ਕਿ ਇਸ ਦੌਰਾਨ ਸਰਵ ਉਚ ਅਦਾਲਤ ਦੇ 28 ਸਤੰਬਰ ਦੇ ਫੈਸਲੇ ਅਤੇ ਆਦੇਸ਼ `ਤੇ ਕੋਈ ਰੋਕ ਨਹੀਂ ਰਹੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All-party meet today over SC decision to review Sabarimala Temple order