ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਰਕੇ 31 ਮਾਰਚ ਤੱਕ ਭਾਰਤ ’ਚ ਸਾਰੀਆਂ ਯਾਤਰੀ ਰੇਲ–ਗੱਡੀਆਂ ਰੱਦ

ਕੋਰੋਨਾ ਕਰਕੇ 31 ਮਾਰਚ ਤੱਕ ਭਾਰਤ ’ਚ ਸਾਰੀਆਂ ਯਾਤਰੀ ਰੇਲ–ਗੱਡੀਆਂ ਰੱਦ

ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਰੇਲਵੇ ਲੇ ਅੱਜ ਐਤਵਾਰ ਨੂੰ ਇੱਕ ਵੱਡਾ ਕਦਮ ਚੁੱਕਿਆ। ਰੇਲਵੇ ਨੇ 31 ਮਾਰਚ ਤੱਕ ਸਾਰੀਆਂ ਯਾਤਰੀ ਰੇਲ–ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ 22 ਮਾਰਚ ਦੀ ਅੱਧੀ ਰਾਤ ਤੱਕ ਕੇਵਲ ਮਾਲ–ਗੱਡੀਆਂ ਹੀ ਚੱਲਣਗੀਆਂ।

 

 

ਚੇਤੇ ਰਹੇ ਕਿ ਕੋਰੋਨਾ ਵਾਇਰਸ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਜਨਤਾ–ਕਰਫ਼ਿਊ ਦੇ ਮੱਦੇਨਜ਼ਰ ਦੇਸ਼ ਵਿੱਚ ਅੱਜ ਕੋਈ ਵੀ ਰੇਲ–ਗੱਡੀ ਨਹੀਂ ਚੱਲ ਰਹੀ।

 

 

ਬੀਤੀ ਰਾਤ ਤੋਂ ਹੀ ਅੱਜ ਰਾਤੀਂ 10 ਵਜੇ ਤੱਕ ਕਿਸੇ ਵੀ ਸਟੇਸ਼ਨ ਤੋਂ ਕੋਈ ਯਾਤਰੀ ਰੇਲ–ਗੱਡੀ ਨਹੀਂ ਚੱਲੇਗੀ। ਭਾਰਤੀ ਰੇਲਵੇ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਗ਼ੈਰ–ਜ਼ਰੂਰੀ ਯਾਤਰਾ ਉੱਤੇ ਰੋਕ ਲਾਉਣ ਦੇ ਮੰਤਵ ਨਾਲ ਲਗਭਗ 4,000 ਰੇਲ–ਗੱਡੀਆਂ ਰੱਦ ਕਰ ਦਿੱਤੀਆਂ ਹਨ; ਜਿਨ੍ਹਾਂ ਵਿੱਚੋਂ 2,400 ਯਾਤਰੀ ਰੇਲਾਂ ਤੇ 1,300 ਐਕਸਪ੍ਰੈੱਸ ਰੇਲਾਂ ਸ਼ਾਮਲ ਹਨ।

 

 

ਪ੍ਰਧਾਨ ਮੰਤਰੀ ਸ੍ਰੀ ਮੋਦਾ ਵੱਲੋਂ ਜਨਤਾ ਕਰਫ਼ਿਊ ਦੀ ਅਪੀਲ ਤੋਂ ਬਾਅਦ ਐਤਵਾਰ ਨੂੰ ਅੱਜ ਸਮੁੱਚੇ ਦੇਸ਼ ਵਿੱਚ ਬੰਦ ਵਿਖਾਈ ਦੇ ਰਿਹਾ ਹੈ। ਕਰੋੜਾਂ ਲੋਕਾਂ ਨੇ ਅੱਜ ਖੁਦ ਨੂੰ ਘਰਾਂ ਅੰਦਰ ਸੀਮਤ ਰੱਖਿਆ ਹੈ

 

 

ਸੜਕਾਂ ’ਤੇ ਅੱਜ ਇੱਕਾ–ਦੁੱਕਾ ਵਾਹਨ ਹੀ ਵਿਖਾਈ ਦੇ ਰਹੇ ਹਨ। ਸਵੇਰੇ 7 ਵਜੇ ਤੋਂ ਅਗਲੇ 14 ਘੰਟਿਆਂ ਲਈ ਜਨਤਾ–ਕਰਫ਼ਿਊ ਪ੍ਰਭਾਵੀ ਹੋਣ ਤੋਂ ਬਾਅਦ ਲੋਕਾਂ ਨੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਪਹਿਲ ਅਧੀਨ ਘਰਾਂ ਦੇ ਅੰਦਰ ਹੀ ਸੀਮਤ ਰੱਖਿਆ ਅਤੇ ਜਨਤਕ ਟ੍ਰਾਂਸਪੋਰਟ ਦੇ ਸਿਰਫ਼ ਕੁਝ ਵਾਹਨ ਹੀ ਖਾਲੀ ਸੜਕਾਂ ’ਤੇ ਵਿਖਾਈ ਦਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All Passenger Trains in India cancelled till 31st March due to Corona