ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਰੇ ਯਾਤਰੀਆਂ ਨੂੰ ਮਿਲੇਗਾ ਰਿਫੰਡ, ਏਅਰਲਾਈਨਜ਼ ਕੰਪਨੀਆਂ ਨੇ ਏਜੰਟਾਂ ਨੂੰ ਪੈਸਾ ਦੇਣ ਸ਼ੁਰੂ ਕੀਤਾ

ਦੇਸ਼ 'ਚ ਘਰੇਲੂ ਹਵਾਈ ਯਾਤਰਾ ਦੀ ਸ਼ੁਰੂਆਤ ਦੇ ਨਾਲ ਹੀ ਇੰਡੀਗੋ ਤੇ ਏਅਰ ਏਸ਼ੀਆ ਇੰਡੀਆ ਨੇ ਹਵਾਈ ਯਾਤਰਾ ਦੀਆਂ ਟਿਕਟਾਂ ਦਾ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ। ਜੋ ਉਡਾਣਾਂ ਰੱਦ ਹੋਈਆਂ ਹਨ, ਉਨ੍ਹਾਂ ਦੀਆਂ ਟਿਕਟਾਂ ਦਾ ਰਿਫੰਡ ਏਅਰਲਾਈਨ ਕੰਨਪੀਆਂ ਨੇ ਟਰੈਵਲ ਏਜੰਟ ਦੇ ਖਾਤਿਆਂ 'ਚ ਪਾਉਣਾ ਸ਼ੁਰੂ ਕਰ ਦਿੱਤਾ ਹੈ।
 

ਦਰਅਸਲ, ਦੇਸ਼ 'ਚ ਲਗਭਗ ਦੋ ਮਹੀਨੇ ਤੋਂ ਬੰਦ ਪਈਆਂ ਘਰੇਲੂ ਏਅਰਲਾਈਨਾਂ ਨੂੰ 25 ਮਈ 2020 ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਪਹਿਲੇ ਹੀ ਦਿਨ ਵੱਖ-ਵੱਖ ਸੂਬਿਆਂ ਦੀਆਂ ਪਾਬੰਦੀਆਂ ਕਾਰਨ ਲਗਭਗ 630 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਅਜਿਹੀ ਸਥਿਤੀ 'ਚ ਬਹੁਤ ਸਾਰੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਰਿਫੰਡ ਬਾਰੇ ਚਿੰਤਤ ਸਨ। ਸੋਸ਼ਲ ਮੀਡੀਆ 'ਤੇ ਯਾਤਰੀਆਂ ਨੇ ਹਵਾਈ ਟਿਕਟਾਂ ਰੱਦ ਹੋਣ 'ਤੇ ਰਿਫੰਡ ਨਾ ਮਿਲਣ ਦੀ ਸ਼ਿਕਾਇਤ ਕੀਤੀ ਸੀ।
 

ਟਰੈਵਲ ਪੋਰਟਲ easemytrip.com ਨੇ ਦੱਸਿਆ ਕਿ ਹਵਾਬਾਜ਼ੀ ਕੰਪਨੀਆਂ ਦੀ ਇਹ ਪਹਿਲ ਹੁਣ ਟਰੈਵਲ ਏਜੰਟਾਂ ਨੂੰ ਕਾਫ਼ੀ ਰਾਹਤ ਦੇਵੇਗੀ। ਉਹ ਹੁਣ ਆਪਣੇ ਗਾਹਕਾਂ ਨੂੰ ਰਿਫੰਡ ਜਾਰੀ ਕਰਨ ਦੇ ਯੋਗ ਹੋਣਗੇ। ਇਸ ਬਾਰੇ easemytrip.com ਦੇ ਸੀਈਓ ਨਿਸ਼ਾਂਤ ਪਿੱਟੀ ਨੇ ਕਿਹਾ, "ਉਹ ਸਾਰੇ ਯਾਤਰੀ ਜੋ ਟਿਕਟ ਦੀ ਵਾਪਸੀ ਦੀ ਰਕਮ ਕ੍ਰੈਡਿਟ ਸੈੱਲ ਵਿੱਚ ਪਾਉਣ ਦੀ ਬਜਾਏ ਸਿੱਧੇ ਰਿਫੰਡ ਚਾਹੁੰਦੇ ਹਨ, ਉਨ੍ਹਾਂ ਨੂੰ ਰਿਫੰਡ ਦਿੱਤਾ ਜਾਵੇਗਾ। ਮੌਜੂਦਾ ਸਮੇਂ ਏਅਰ ਏਸ਼ੀਆ ਨੇ ਇਹ easemytrip.com ਦੇ ਮਾਮਲੇ 'ਚ ਅਜਿਹਾ ਕੀਤਾ ਹੈ ਅਤੇ ਅਸੀਂ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਰਕਮ ਵਾਪਸ ਕਰ ਦਿੱਤੀ ਹੈ।
 

ਉਨ੍ਹਾਂ ਕਿਹਾ, "ਹੋਰ ਕੰਪਨੀਆਂ ਨੇ ਵੀ ਰਿਫੰਡ ਸ਼ੁਰੂ ਕਰ ਦਿੱਤੇ ਹਨ। ਹੁਣ ਇੰਡੀਗੋ ਨੇ ਸਾਡੀ ਏਜੰਸੀ ਵਾਲੇਟ 'ਚ ਰਿਫੰਡ ਕਰਨਾ ਸ਼ੁਰੂ ਕੀਤਾ ਹੈ। ਇਸ ਨਾਲ ਅਸੀ ਇੰਡੀਗੋ ਦੀਆਂ ਨਵੀਆਂ ਟਿਕਟਾਂ ਖਰੀਦ ਸਕਦੇ ਹਾਂ ਅਤੇ ਦੂਜੇ ਪਾਸੇ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਿਕਟਾਂ ਦਾ ਰਿਫੰਡ ਕਰ ਰਹੇ ਹਾਂ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All passengers will get refund airline companies start giving money to agents