ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਦੇ ਸਾਰੇ 6 ਬਸਪਾ ਵਿਧਾਇਕ ਕਾਂਗਰਸ ’ਚ ਸ਼ਾਮਲ

ਰਾਜਸਥਾਨ ਦੇ ਸਾਰੇ 6 ਬਸਪਾ ਵਿਧਾਇਕ ਕਾਂਗਰਸ ’ਚ ਸ਼ਾਮਲ

ਰਾਜਸਥਾਨ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਰੇ ਛੇ ਵਿਧਾਇਕ ਸੋਮਵਾਰ ਨੂੰ ਸੱਤਾਧਾਰੀ ਕਾਂਗਰਸ ’ਚ ਸ਼ਾਮਲ ਹੋ ਗਏ। ਉਨ੍ਹਾਂ ਸੋਮਵਾਰ ਰਾਤੀਂ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਿੱਠੀ ਵਿਧਾਨ ਸਭਾ ਦੇ ਸਪੀਕਰ ਸੀ.ਪੀ. ਜੋਸ਼ੀ ਨੂੰ ਸੌਂਪ ਦਿੱਤੀ। ਸ੍ਰੀ ਜੋਸ਼ੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਬਸਪਾ ਵਿਧਾਇਕਾਂ ਨੇ ਉਨ੍ਹਾਂ ਨੂੰ ਚਿੱਠੀ ਦਿੱਤੀ ਹੈ।

 

 

ਵਿਧਾਇਕ ਰਾਜੇਂਦਰ ਸਿੰਘ, ਜੋਗੇਂਦਰ ਸਿੰਘ ਅਵਾਨਾ, ਵਾਜਬ ਅਲੀ, ਲਖਨ ਸਿੰਘ ਮੀਣਾ, ਸੰਦੀਪ ਯਾਦਵ ਤੇ ਦੀਪਚੰਦ ਨੇ ਕਿ ਉਹ ਆਪਣੀ ਵਿਧਾਇਕ ਪਾਰਟੀ ਨੂੰ ਕਾਂਗਰਸ ਵਿੱਚ ਸ਼ਾਮਲ ਕਰ ਰਹੇ ਹਨ। ਕਾਂਗਰਸ ਦੇ ਇੰਕ ਆਗੂ ਨੇ ਦੱਸਿਆ ਕਿ ਬਸਪਾ ਦੇ ਸਾਰੇ ਛੇ ਵਿਧਾਇਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਿਰੰਤਰ ਸੰਪਰਕ ਵਿੱਚ ਸਨ ਤੇ ਸੋਮਵਾਰ ਨੂੰ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ।

 

 

ਇੱਥੇ ਵਰਨਣਯੋਗ ਹੈ ਕਿ 200 ਮੈਂਬਰਾਂ ਵਾਲੀ ਰਾਜਸਥਾਨ ਵਿਧਾਨ ਸਭਾ ‘ਚ ਕਾਂਗਰਸ ਦੇ 100 ਵਿਧਾਇਕ ਹਨ। ਰਾਸ਼ਟਰੀ ਲੋਕ ਦਲ (RLD) ਦੇ ਇੱਕ ਵਿਧਾਇਕ ਦਾ ਵੀ ਕਾਂਗਰਸ ਨੂੰ ਸਮਰਥਨ ਹਾਸਲ ਹੈ। ਇਸ ਤੋਂ ਇਲਾਵਾ 13 ਵਿੱਚੋਂ 12 ਆਜ਼ਾਦ ਵਿਧਾਇਕਾਂ ਨੇ ਵੀ ਆਪਣੀ ਹਮਾਇਤ ਦਿੱਤੀ ਹੋਈ ਹੈ। ਦੋ ਸੀਟਾਂ ਹਾਲੇ ਖ਼ਾਲੀ ਹਨ।

 

 

ਇੱਥੇ ਵਰਨਣਯੋਗ ਹੈ ਸਾਲ 2018 ਦੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕੁੱਲ 99 ਸੀਟਾਂ ਮਿਲੀਆਂ ਸਨ। ਜਦ ਕਿ ਭਾਜਪਾ ਨੂੰ 73 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਇਸ ਚੋਣ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਪਰ ਪੂਰਨ ਬਹੁਮੱਤ ਤੋ਼ ਇੱਕ ਸੀਟ ਘੱਟ ਰਹਿ ਗਈ।

 

 

ਕਾਂਗਰਸ ਨੇ ਬਹੁਜਨ ਸਮਾਜ ਪਾਰਟੀ ਅਤੇ ਆਜ਼ਾਦ ਵਿਧਾਇਕਾਂ ਦੀ ਮਦਦ ਨਾਲ ਆਪਣੀ ਸਰਕਾਰ ਬਣਾਈ ਸੀ। ਬਸਪਾ ਦੇ ਸਾਰੇ 6 ਵਿਧਾਇਕਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਹੁਣ ਗਹਿਲੋਤ ਸਰਕਾਰ ਆਪਣੇ ਦਮ ਉੱਤੇ ਪੂਰਨ–ਬਹੁਮੱਤ ਵਾਲੀ ਸਰਕਾਰ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All six MLAs of BSP in Rajasthan join Congress