ਰਾਸ਼ਟਰੀ ਰਾਜਮਾਰਗਾਂ ਨੂੰ ਪੈਚਲੈੱਸ ਅਤੇ ਟ੍ਰੈਫਿਕ ਯੋਗ ਸਥਿਤੀ 'ਚ ਰੱਖਣ ਲਈ ਨੈਸ਼ਨਲ ਹਾਈਵੇ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਆਪਣੇ ਰੀਜਨਲ ਅਧਿਕਾਰੀਆਂ ਅਤੇ ਪ੍ਰੋਜੈਕਟ ਡਾਇਰੈਕਟਰਾਂ ਨੂੰ ਆਉਣ ਵਾਲੇ ਮੌਨਸੂਨ ਮੌਸਮ ਦੇ ਮੱਦੇਨਜ਼ਰ ਰਾਸ਼ਟਰੀ ਰਾਜਮਾਰਗਾਂ ਦੇ ਰੱਖ-ਰਖਾਅ ਦਾ ਕੰਮ ਪਹਿਲ ਦੇ ਅਧਾਰ 'ਤੇ ਕਰਨ ਦੀ ਹਿਦਾਇਤ ਕੀਤੀ ਹੈ। ਮੁੱਖ ਮੰਤਵ ਸਮੇਂ ਸਿਰ ਕਾਰਵਾਈ ਅਤੇ ਰਾਜਮਾਰਗਾਂ ਨੂੰ ਮੌਨਸੂਨ ਮੌਸਮ ਤੋਂ ਪਹਿਲਾਂ ਯਾਨੀ 30 ਜੂਨ ਤੱਕ ਟ੍ਰੈਫਿਕ ਯੋਗ ਬਣਾਉਣਾ ਹੈ।
ਨੈਸ਼ਨਲ ਹਾਈਵੇ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਆਪਣੇ ਰੀਜਨਲ ਅਧਿਕਾਰੀਆਂ ਅਤੇ ਪ੍ਰੋਜੈਕਟ ਡਾਇਰੈਕਟਰਾਂ ਨੂੰ ਚੰਗੀ ਯੋਜਨਾ ਤੇ ਪਹਿਲ ਦੇਣ ਲਈ ਅਤੇ ਲੋੜੀਂਦੇ ਹਿਸਾਬ ਨਾਲ ਰਾਜਮਾਰਗਾਂ ਦੇ ਰੱਖ-ਰਖਾਅ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਨਵੇਂ ਨੀਤੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਦਾ ਮੰਤਵ ਲੋੜੀਂਦੀਆਂ ਸਰਗਰਮੀਆਂ ਅਤੇ ਇਸ ਨੂੰ ਸਮਾਂਬੱਧ ਤਰੀਕੇ ਨਾਲ ਲਾਗੂ ਕਰਵਾਉਣ ਲਈ ਮੁਕੰਮਲ ਯੋਜਨਾ ਨੂੰ ਯਕੀਨੀ ਬਣਾਉਣਾ ਹੈ।
ਨੈਸ਼ਨਲ ਹਾਈਵੇ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਦੇ ਰੀਜਨਲ ਅਧਿਕਾਰੀਆਂ ਨੂੰ ਰੱਖ-ਰਖਾਅ ਸਰਗਰਮੀਆਂ ਲਈ ਤੁਰੰਤ ਫੈਸਲੇ ਲੈਣ ਲਈ ਲੋੜੀਂਦੀ ਪੁਖਤਾ ਵਿੱਤੀ ਸ਼ਕਤੀਆਂ ਦੇ ਦਿੱਤੀਆਂ ਗਈਆਂ ਹਨ। ਪ੍ਰੋਜੈਕਟ ਡਾਇਰੈਕਟਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵੱਖ-ਵੱਖ ਰਾਜਮਾਰਗਾਂ ਦੀ ਦੁਰਗਤੀ (ਜਿਵੇਂ ਟੋਏ, ਲੀਕ ਕਰਨ ਤੇ ਤਰੇੜਾਂ ਆਦਿ) ਦੀ ਪਹਿਚਾਣ ਲਈ ਕਾਰ ਮਾਊਂਟਿਡ ਕੈਮਰੇ/ਡ੍ਰੋਨ/ਨੈੱਟਵਰਕ ਸਰਵੇ ਵਹੀਕਲ (ਐੱਨਐੱਸਵੀ) ਆਦਿ ਜ਼ਰੀਏ ਟੈਕਨੋਲੋਜੀ ਸੰਚਾਲਿਤ ਉਪਕਰਣਾਂ ਦੀ ਮਦਦ ਨਾਲ ਰਾਜਮਾਰਗਾਂ ਦੀ ਸਥਿਤੀ ਦਾ ਮੁੱਲਾਂਕਣ ਕਰਨ ਅਤੇ ਉਸ ਦੇ ਬਾਅਦ ਸੁਧਾਰ ਦੀ ਯੋਜਨਾ ਤਿਆਰ ਕਰਨ।
ਸਾਰੇ ਫੀਲਡ ਅਧਿਕਾਰੀਆਂ ਨੂੰ ਟਾਈਮ ਲਾਈਨ, ਰੱਖ-ਰਖਾਅ ਦੇ ਕੰਮ ਦੀ ਪ੍ਰਗਤੀ ਦੀ ਨਿਯਮਿਤ ਨਿਗਰਾਨੀ ਅਤੇ ਸਮੇਂ-ਸਮੇਂ ਸਿਰ ਇਸ ਦੀ ਰਿਪੋਰਟ ਅਥਾਰਿਟੀ ਨੂੰ ਦੇਣ ਦੀ ਹਿਦਾਇਤ ਕੀਤੀ ਗਈ ਹੈ।
ਨੈਸ਼ਨਲ ਹਾਈਵੇ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਹੈੱਡਕੁਆਰਟਰ ਆਪਣੇ ਪ੍ਰੋਜੈਕਟ ਮੈਨੇਜਮੈਂਟ ਸੌਫਟਵੇਅਰ-ਡੇਟਾ ਲੇਕ ਜ਼ਰੀਏ ਪ੍ਰਗਤੀ ਦੀ ਬਰੀਕੀ ਨਾਲ ਨਿਗਰਾਨੀ ਕਰੇਗਾ, ਜਿੱਥੇ ਮੁਰੰਮਤ ਸਬੰਧੀ ਤੋਂ ਹੋਰ ਜਾਣਕਾਰੀ ਤੋਂ ਇਲਾਵਾ ਮੁਰੰਮਤ ਕਾਰਜਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਅੱਪਲੋਡ ਕੀਤੀਆਂ ਜਾਣਗੀਆਂ।