ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨੇ ਭਾਰਤੀ ਫ਼ੌਜਾਂ ਇੱਕਜੁਟ ਹੋ ਕੇ ਕੰਮ ਕਰਨਗੀਆਂ, ਤਾਲਮੇਲ ਰੱਖਾਂਗਾ: CDS ਬਿਪਿਨ ਰਾਵਤ

ਤਿੰਨੇ ਭਾਰਤੀ ਫ਼ੌਜਾਂ ਇੱਕਜੁਟ ਹੋ ਕੇ ਕੰਮ ਕਰਨਗੀਆਂ, ਤਾਲਮੇਲ ਰੱਖਾਂਗਾ: CDS ਬਿਪਿਨ ਰਾਵਤ

ਜਨਰਲ ਬਿਪਨ ਰਾਵਤ ਦੇਸ਼ ਦੇ ਪਹਿਲੇ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਬਣ ਗਏ ਹਨ। ਰੱਖਿਆ ਮੁਖੀ ਦੇ ਅਹੁਦੇ ਉੱਤੇ ਉਹ ਦੇਸ਼ ਦੀਆਂ ਤਿੰਨੇ ਫ਼ੌਜਾਂ ਵਿਚਾਲੇ ਤਾਲਮੇਲ ਕਾਇਮ ਰੱਖਣ ਦਾ ਕੰਮ ਕਰਨਗੇ। ਅੱਜ ਉਨ੍ਹਾਂ ਦਿੱਲੀ ਸਥਿਤ ਜੰਗੀ ਯਾਦਗਾਰ ’ਤੇ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

 

 

ਇਸ ਤੋਂ ਬਾਅਦ ਚੀਫ਼ ਆੱਫ਼ ਡਿਫ਼ੈਂਸ ਸਟਾਫ਼ ਵਜੋਂ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਤਿੰਨੇ ਫ਼ੌਜਾਂ ਇੱਕਜੁਟ ਹੋ ਕੇ ਕੰਮ ਕਰਨਗੀਆਂ ਤੇ ਤਾਲਮੇਲ ਕਾਇਮ ਰੱਖਣ ਦਾ ਕੰਮ ਕਰਨਗੇ।

 

 

ਇਸ ਤੋਂ ਪਹਿਲਾਂ ਥਲ ਸੈਨਾ ਮੁਖੀ ਮਨੋਜ ਮੁਕੰਦ ਨਰਵਣੇ ਨੇ ਵੀ ਬੁੱਧਵਾਰ ਦੀ ਸਵੇਰ ਨੂੰ ਦਿੱਲੀ ਸਥਿਤ ਰਾਸ਼ਟਰੀ ਜੰਗੀ ਯਾਦਗਾਰ ’ਤੇ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕੱਲ੍ਹ ਮੰਗਲਵਾਰ ਨੂੰ ਥਲ ਸੈਨਾ ਦੇ 28ਵੇਂ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਸੀ। ਜਨਰਲ ਐੱਮਐੱਮ ਨਰਵਣੇ ਨੂੰ ਇਸ ਤੋਂ ਬਾਅਦ ਫ਼ੌਜ ਨੇ ਗਾਰਡ ਆੱਫ਼ ਆੱਨਰ ਵੀ ਦਿੱਤਾ।

ਤਿੰਨੇ ਭਾਰਤੀ ਫ਼ੌਜਾਂ ਇੱਕਜੁਟ ਹੋ ਕੇ ਕੰਮ ਕਰਨਗੀਆਂ, ਤਾਲਮੇਲ ਰੱਖਾਂਗਾ: CDS ਬਿਪਿਨ ਰਾਵਤ

 

ਜਨਰਲ ਬਿਪਿਨ ਰਾਵਤ ਰੱਖਿਆ ਮੰਤਰਾਲੇ ਦੇ ਸਲਾਹਕਾਰ ਵਜੋਂ ਕੰਮ ਕਰਨਗੇ। ਨਿਯੁਕਤੀ ਤੋਂ ਬਾਅਦ ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਔਖੇ ਹਾਲਾਤ ਵਿੱਚ ਸਹਿਯੋਗ ਦੇਣ ਲਈ ਭਾਰਤੀ ਫ਼ੌਜ ਦੇ ਸਾਰੇ ਜਵਾਨਾਂ ਤੇ ਅਧਿਕਾਰੀਆਂ ਦਾ ਸ਼ੁਕਰੀਆ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਸੇ ਵਰ੍ਹੇ ਲਾਲ ਕਿਲੇ ਦੀ ਫ਼ਸੀਲ ਤੋਂ ਸੀਡੀਐੱਸ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਸਤੰਬਰ 2016 ’ਚ ਦੇਸ਼ ਦੇ 27ਵੇਂ ਥਲ ਸੈਨਾ ਮੁਖੀ ਭਾਰਤੀ ਫ਼ੌਜ ਦੇ ਵਾਈਸ ਚੀਫ਼ ਬਣੇ ਸਨ। ਜਨਰਲ ਦਲਬੀਰ ਸਿੰਘ ਸੁਹਾਗ ਦੇ ਰਿਟਾਇਰ ਹੋਣ ਤੋਂ ਬਾਅਦ ਜਨਰਲ ਬਿਪਿਨ ਰਾਵਤ ਨੇ 31 ਦਸੰਬਰ, 2016 ਨੂੰ ਭਾਰਤੀ ਫ਼ੌਜ ਦੀ ਕਮਾਂਡ ਸੰਭਾਲੀ ਸੀ।

 

 

ਜਨਰਲ ਰਾਵਤ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਭਾਰਤੀ ਫ਼ੌਜ ਵਿੱਚ ਸੇਵਾਵਾਂ ਦੇ ਰਿਹਾ ਹੈ। ਜਨਰਲ ਰਾਵਤ ਦੇ ਪਿਤਾ ਲੈਫ਼ਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਕਈ ਸਾਲਾਂ ਤੱਕ ਭਾਰਤੀ ਫ਼ੌਜ ਵਿੱਚ ਰਹੇ ਸਨ।

 

 

ਜਨਰਲ ਬਿਪਿਨ ਰਾਵਤ ਇੰਡੀਅਨ ਮਿਲਟਰੀ ਅਕੈਡਮੀ ਤੇ ਡਿਫ਼ੈਂਸ ਸਰਵਿਸੇਜ਼ ਸਟਾਫ ਕਾਲਜ ਵਿੱਚ ਪੜ੍ਹ ਚੁੱਕੇ ਹਨ। ਉਨ੍ਹਾਂ ਮਦਰਾਸ ਯੂਨੀਵਰਸਿਟੀ ਤੋਂ ਡਿਫ਼ੈਂਸ ਸਰਵਿਸੇਜ਼ ਵਿੱਚ ਐੱਮ.ਫ਼ਿਲ. ਕੀਤੀ ਹੈ।

 

 

ਜਨਰਲ ਬਿਪਿਨ ਰਾਵਤ ਦਾ ਜਨਮ ਉਤਰਾਖੰਡ ਦੇ ਪੌੜੀ (ਗੜ੍ਹਵਾਲ) ਵਿਖੇ ਹੋਇਆ ਸੀ। ਉਨ੍ਹਾਂ ਦੇਹਰਾਦੂਨ ਦੇ ਕੈਂਬਰੀਅਨ ਹਾਲ ਸਕੂਲ, ਸੇਂਟ ਐਡਵਰਡ’ਜ਼ ਸਕੂਲ ਸ਼ਿਮਲਾ, ਨੈਸ਼ਨਲ ਡਿਫ਼ੈਂਸ ਅਕੈਡਮੀ ਖੜਕਵਾਲਾ ਤੇ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਤੋਂ ਅਕਾਦਮਿਕ ਡਿਗਰੀਆਂ ਹਾਸਲ ਕੀਤੀਆਂ।

 

 

ਦੇਹਰਾਦੂਨ ਦੀ ਅਕੈਡਮੀ ’ਚ ਜਨਰਲ ਰਾਵਤ ਨੂੰ ‘ਸਵੋਰਡ ਆੱਫ਼ ਆੱਨਰ’ ਲੈਣ ਦਾ ਮਾਣ ਵੀ ਹਾਸਲ ਹੋਇਆ ਸੀ। ਉਹ ਵੇਲਿੰਗਟਨ ਦੇ ਡਿਫ਼ੈਂਸ ਸਰਵਿਸੇਜ਼ ਸਟਾਫ਼ ਕਾਲਜ ਅਤੇ ਫ਼ੋਰਟ ਲੀਵਨਵਰਥ – ਕਾਨਸਾਸ ਸਥਿਤ ਯੂਨਾਈਟਿਡ ਸਟੇਟਸ ਆਰਮੀ ਕਮਾਂਡ ਐਂਡ ਜਨਰਲ ਸਟਾਫ਼ ਕਾਲਜ ਦੇ ਵੀ ਗ੍ਰੈਜੂਏਟ ਹਨ।

 

 

ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਨੇ ਜਨਰਲ ਰਾਵਤ ਨੂੰ ਪੀ–ਐੱਚ.ਡੀ. ਦੀ ਡਿਗਰੀ ਵੀ ਹਾਸਲ ਕੀਤੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All three Forces of India to be united I will keep coordination CDS Bipin Rawat