ਲੈਫਟੀਨੈਂਟ ਜਨਰਲ ਮਨੋਜ ਨਰਵਾਨੇ ਨੂੰ ਅਗਲੇ ਸੈਨਾ ਮੁਖੀ ਵਜੋਂ ਨਿਯੁਕਤ ਕਰਨ ਦੀ ਘੋਸ਼ਣਾ ਦੇ ਨਾਲ ਹੁਣ ਤਿੰਨੋ ਸੈਨਾ ਮੁਖੀਆਂ ਨਾਲ ਭਾਰਤੀ ਹਵਾਈ ਸੈਨਾ ਨਾਲ ਇੱਕ ਵਿਸ਼ੇਸ਼ ਰਿਸ਼ਤਾ ਜੁੜ ਗਿਆ ਹੈ। ਖਾਸ ਗੱਲ ਇਹ ਹੈ ਕਿ ਤਿੰਨਾਂ ਸੈਨਾ ਮੁਖੀਆਂ ਦੇ ਪਿਤਾ ਹਵਾਈ ਫੌਜ ਚ ਰਹਿ ਚੁਕੇ ਹਨ।
ਅਗਲਾ ਫੌਜ ਮੁਖੀ ਲੈਫ਼. ਜਨਰਲ ਨਰਵਾਣੇ ਅਤੇ ਮੌਜੂਦਾ ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ ਦੇ ਪਿਤਾ ਏਅਰ ਫੋਰਸ ਵਿਚ ਰਹਿ ਚੁਕੇ ਸਨ। ਦੋਵਾਂ ਵਿਚਾਲੇ ਇਕ ਡੂੰਘੀ ਦੋਸਤੀ ਵੀ ਰਹੀ। ਪਿਤਾਵਾਂ ਦਰਮਿਆਨ ਦੋਸਤੀ ਹੋਣ ਕਾਰਨ ਦੋਵੇਂ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਜਾਣਦੇ ਹਨ। ਦੋਵਾਂ ਦੀ ਜਾਣ ਪਛਾਣ ਉਸ ਵੇਲੇ ਦੀ ਹੈ ਜਦੋਂ ਉਹ ਫੌਜ ਚ ਸ਼ਾਮਲ ਨਹੀਂ ਹੋਏ ਸਨ।
ਏਅਰ ਫੋਰਸ ਦੇ ਚੀਫ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਦੇ ਪਿਤਾ ਫਲਾਇੰਗ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਸਨ। ਇਸ ਨੂੰ ਦਿਲਚਸਪ ਲੈਫ਼. ਜਨਰਲ ਨਰਵਾਨੇ ਦੇ ਪਿਤਾ ਐਨਡੀਏ ਚ ਫੌਜ ਦੇ ਕੈਡਿਟ ਵਜੋਂ ਸ਼ਾਮਲ ਹੋਏ ਸਨ। ਪਰ ਸੱਟ ਲੱਗਣ ਕਾਰਨ ਇਸਨੂੰ ਵਿਚਕਾਰ ਛੱਡਣਾ ਪਿਆ। ਬਾਅਦ ਚ ਮਹਾਰਾਸ਼ਟਰ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਏਅਰਫੋਰਸ ਚ ਇਕ ਅਧਿਕਾਰੀ ਕੈਡਿਟ ਵਜੋਂ ਸ਼ਾਮਲ ਹੋਏ।
ਤਿੰਨੇ ਸੈਨਾ ਮੁਖੀ ਇਕ ਹੋਰ ਮਾਮਲੇ ਚ ਇਕ ਦੂਜੇ ਨਾਲ ਸਬੰਧਤ ਹਨ। ਇਹ ਤਿੰਨੋਂ ਐਨਡੀਏ ਦੇ 56ਵੇਂ ਕੋਰਸ ਤੋਂ ਨਿਕਲੇ ਹਨ। ਇਕੋ ਕੋਰਸ ਤੋਂ ਨਿਕਲਣ ਦੇ ਬਾਵਜੂਦ ਤਿੰਨਾਂ ਨੇ ਵੱਖਰੀ ਫੌਜ ਦੀ ਕਮਾਂਡ ਸਾਂਭੀ ਹੈ।
ਐਡਮਿਰਲ ਕਰਮਬੀਰ ਸਿੰਘ ਨੇ 31 ਮਈ ਨੂੰ ਨੇਵੀ ਦੀ ਕਮਾਨ ਸੰਭਾਲੀ ਸੀ। ਏਅਰ ਚੀਫ ਮਾਰਸ਼ਲ ਭਦੋਰੀਆ ਨੇ 30 ਸਤੰਬਰ ਨੂੰ ਹਵਾਈ ਸੈਨਾ ਦੇ ਚੀਫ ਦਾ ਅਹੁਦਾ ਸੰਭਾਲਿਆ ਸੀ। ਉਥੇ ਹੀ 16 ਦਸੰਬਰ ਨੂੰ ਲੈਫ. ਜਨਰਲ ਨਰਵਾਨੇ ਦੀ ਨਿਯੁਕਤੀ ਦਾ ਐਲਾਨ ਵਿਜੇ ਦਿਵਸ 'ਤੇ ਕੀਤਾ ਗਿਆ ਸੀ। ਉਹ 28ਵੇਂ ਆਰਮੀ ਚੀਫ ਹੋਣਗੇ ਅਤੇ 28 ਮਹੀਨਿਆਂ ਲਈ ਸੈਨਾ ਦੀ ਕਮਾਨ ਸੰਭਾਲਣਗੇ।