ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2024 ਤੱਕ ਬਿਜਲੀ ਨਾਲ ਚੱਲਣਗੀਆਂ ਸਾਰੀਆਂ ਰੇਲ ਗੱਡੀਆਂ: ਪਿਯੂਸ਼ ਗੋਇਲ

ਰੇਲ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ 2024 ਤੱਕ ਭਾਰਤੀ ਰੇਲਵੇ ਦੇ ਪੂਰੀ ਤਰਾਂ ਬਿਜਲੀਕਰਨ ਦੀ ਉਮੀਦ ਹੈ, ਜਿਸ ਲਈ ਡੀਜ਼ਲ ਇੰਜਣ ਪਹਿਲਾਂ ਹੀ ਹੌਲੀ ਹੌਲੀ ਸੇਵਾ ਤੋਂ ਬਾਹਰ ਕੀਤੇ ਜਾ ਰਹੇ ਹਨ

 

ਰੇਲ ਮੰਤਰੀ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ 2024 ਤੱਕ ਸਮੁੱਚੇ ਭਾਰਤੀ ਰੇਲਵੇ 100 ਪ੍ਰਤੀਸ਼ਤ ਬਿਜਲੀਤੇ ਚੱਲਣਗੇ ਇਹ ਵਿਸ਼ਵ ਦਾ ਪਹਿਲਾ ਰੇਲ ਨੈਟਵਰਕ ਹੋਵੇਗਾ ਜੋ ਪੂਰੀ ਤਰ੍ਹਾਂ ਬਿਜਲੀ ਤੇ ਚੱਲਦਾ ਹੋਵੇਗਾ। ਅਸੀਂ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਪ੍ਰਤੀ ਬਹੁਤ ਸੁਚੇਤ ਹਾਂ

 

ਗੋਇਲ ਨੇ ਇੰਡੀਆ-ਬ੍ਰਾਜ਼ੀਲ ਬਿਜ਼ਨਸ ਫੋਰਮ ਵਿਖੇ ਕਿਹਾ ਕਿ ਸਾਡੇ ਰੇਲ ਨੈਟਵਰਕ ਦਾ ਤੇਜ਼ੀ ਨਾਲ ਬਿਜਲੀਕਰਨ ਸ਼ੁਰੂ ਹੋ ਰਿਹਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੀ 26 ਤੋਂ 27 ਜਨਵਰੀ ਤੱਕ ਭਾਰਤ ਦੀ ਸਰਕਾਰੀ ਫੇਰੀ ਦੌਰਾਨ ਇਹ ਮੰਚ ਆਯੋਜਿਤ ਕੀਤਾ ਗਿਆ ਸੀ ਇਸ ਸਮਾਰੋਹ ਭਾਰਤੀ ਅਤੇ ਬ੍ਰਾਜ਼ੀਲ ਦੇ ਉਦਯੋਗਪਤੀਆਂ ਨੂੰ ਬੋਲਸੋਨਾਰੋ ਅਤੇ ਹੋਰ ਮੰਤਰੀਆਂ ਨੇ ਸੰਬੋਧਨ ਕੀਤਾ

 

ਪਿਯੂਸ਼ ਗੋਇਲ ਨੇ ਅੱਗੇ ਕਿਹਾ ਕਿ ਅਸੀਂ ਦੁਨੀਆ ਦਾ ਪਹਿਲਾ ਰੇਲ ਨੈੱਟਵਰਕ ਹੋਵਾਂਗੇ ਜੋ ਕਿ 2030 ਤੱਕ ਕਾਰਬਨ ਦੇ ਨਿਕਾਸ ਤੋਂ ਮੁਕਤ ਹੋ ਜਾਣਗੇ ਤੇ ਸਾਫ਼ ਊਰਜਾ ਨਾਲ ਸੰਚਾਲਿਤ ਹੋਣਗੇ ਭਾਰਤ ਦੀ ਯੋਜਨਾ ਹੈ ਕਿ 2030 ਤੱਕ ਪੂਰੇ ਰੇਲਵੇ ਨੈਟਵਰਕ ਨੂੰ ਇੱਕ ਪੂਰਨ ਜ਼ੀਰੋ ਐਮੀਸ਼ਨ ਨੈਟਵਰਕ ਬਣਾਇਆ ਜਾਏ

 

ਉਨ੍ਹਾਂ ਕਿਹਾ ਕਿ ਭਾਰਤ ਬ੍ਰਾਜ਼ੀਲ ਨਾਲ ਭਾਈਵਾਲੀ ਕਰਨਾ ਪਸੰਦ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਢਾਂਚੇ ਦੇ ਵਿਕਾਸਤੇ ਬ੍ਰਾਜ਼ੀਲ ਨਾਲ ਨੇੜਿਓਂ ਕੰਮ ਕਰਨਾ ਚਾਹੁੰਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All trains will run by electricity by 2024 Railway Minister Piyush Goyal