ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਤੇ ਕੁਮਾਰ ਵਿਸ਼ਵਾਸ ਦੀ ਸੰਪਤੀ ਕੁਰਕ ਕਰਨ ਦੀ ਚੇਤਾਵਨੀ

ਕੇਜਰੀਵਾਲ ਤੇ ਕੁਮਾਰ ਵਿਸ਼ਵਾਸ ਦੀ ਸੰਪਤੀ ਕੁਰਕ ਕਰਨ ਚੇਤਾਵਨੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੁਮਾਰ ਵਿਸ਼ਵਾਸ ਤੇ ਹੋਰ ਨੂੰ ਫਰਾਰ ਐਲਾਨ ਕੇ ਉਨ੍ਹਾਂ ਦੀ ਸੰਪਤੀ ਕੁਰਕ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਜੇਕਰ 7 ਅਗਸਤ ਤੱਕ ਚੋਣ ਜ਼ਾਬਤਾ ਉਲੰਘਣਾ ਮਾਮਲੇ ਵਿਚ ਸੁਪਰੀਮ ਕੋਰਟ ਦਾ ਨਵੀਨਤਮ ਹੁਕਮ ਪੇਸ਼ ਨਾ ਕੀਤਾ ਤਾਂ ਕੁਰਕੀ ਦੀ ਕਾਰਵਾਈ ਕੀਤੀ ਜਾ ਸਕੇਗੀ।

 

ਵਿਸ਼ੇਸ਼ ਜੱਜ ਪਵਨ ਕੁਮਾਰ ਤਿਵਾੜੀ ਨੇ ਇਹ ਆਦੇਸ਼ ਦੋਸ਼ੀਆਂ ਦੇ ਵਕੀਲ ਨੂੰ ਸੁਣਨ ਬਾਅਦ ਦਿੱਤਾ। ਅਦਾਲਤ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਨੂੰ ਪੇਸ਼ ਕਰੇ। ਅਜਿਹਾ ਨਾ ਹੋਣ ਉਤੇ ਫਰਾਰੀ ਵਾਰੰਟ, ਕੁਰਕੀ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ।  ਅਦਾਲਤ ਨੇ ਕਿਹਾ ਕਿ ਪਹਿਲਾਂ ਦੀਆਂ ਤਰੀਕਾਂ ਉਤੇ ਅਰੋਪੀਆਂ ਵੱਲੋਂ ਹਾਜ਼ਰ ਵਕੀਲ ਨੇ ਵਿਸ਼ਵਾਸ ਦਿੱਤਾ ਸੀ ਕਿ 19 ਜੁਲਾਈ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਸਟੇਅ ਆਰਡਰ ਪੇਸ਼ ਕਰ ਦਿੱਤਾ ਜਾਵੇਗਾ।  ਜੋ ਅੱਜ ਤੱਕ ਪੇਸ਼ ਨਹੀਂ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਸੁਪਰੀਮ ਕੋਰਟ ਦੇ 10 ਅਪ੍ਰੈਲ ਦੇ ਆਦੇਸ਼ ਦੀ ਪ੍ਰਤੀ ਪੇਸ਼ ਕੀਤੀ ਗਈ ਜਿਸ ਵਿਚ ਸਟੇਅ ਆਰਡਰ ਦਾ ਜ਼ਿਕਰ ਨਹੀਂ ਹੈ।

 

ਜ਼ਿਕਰਯੋਗ ਹੈ ਕਿ ਅਮੇਠੀ ਜ਼ਿਲ੍ਹੇ ਦੇ ਗੌਰੀਗੰਜ ਥਾਣੇ ਵਿਚ 2014 ਵਿਚ ਸੜਕ ਜਾਮ ਕਰਨ ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮੁਕਦਮਾ ਦਰਜ ਹੋਇਆ ਸੀ। ਇਸ ਵਿਚ ਕੇਜਰੀਵਾਲ, ਕੁਮਾਰ ਵਿਸ਼ਵਾਸ, ਹਰਿਕ੍ਰਿਸ਼ਨ, ਰਾਕੇਸ਼ ਤਿਵਾੜੀ, ਅਜੈ ਸਿੰਘ, ਬਬਲੂ ਤਿਵਾੜੀ ਖਿਲਾਫ ਦੋਸ਼ ਪੱਤਰ ਪੇਸ਼ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Allahabad Court warns Arvind Kejriwal and Kumar Vishwas to attach property