ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਨਾ ਬਜਰੰਗੀ ਕਤਲ ਕਾਂਡ ਦੀ ਹੋਵੇਗੀ ਸੀਬੀਆਈ ਜਾਂਚ, ਇਲਾਹਾਬਾਦ HC ਦਾ ਹੁਕਮ 

ਇਲਾਹਾਬਾਦ ਹਾਈ ਕੋਰਟ ਨੇ ਸ਼ਾਰਪ ਸ਼ੂਟਰ ਮੁੰਨਾ ਬਜਰੰਗੀ ਕਤਲ ਦੀ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਹਨ। ਝਾਂਸੀ ਤੋਂ ਬਾਗਪਤ ਜ਼ਿਲ੍ਹਾ ਜੇਲ੍ਹ ਵਿੱਚ ਲਿਆਂਦੇ ਜਾਣ ਬਾਅਦ ਮੁੰਨਾ ਬਜਰੰਗੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਨਾਲ ਹੀ, ਜਾਂਚ ਦੀ ਇਕ ਸਟੇਟਸ ਰਿਪੋਰਟ 20 ਅਪ੍ਰੈਲ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।

 

ਇਹ ਹੁਕਮ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਸੁਧੀਰ ਅਗਰਵਾਲ ਅਤੇ ਜਸਟਿਸ ਰਾਜੀਵ ਮਿਸ਼ਰਾ ਦੀ ਬੈਂਚ ਨੇ ਮੁੰਨਾ ਬਜਰੰਗੀ ਦੀ ਪਤਨੀ ਸੀਮਾ ਸਿੰਘ ਦੀ ਪਟੀਸ਼ਨ ’ਤੇ ਦਿੱਤਾ ਹੈ।

 

ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਹੈ ਕਿ ਝਾਂਸੀ ਤੋਂ ਬਾਗਪਤ ਤਬਾਦਲੇ ਅਤੇ ਉਸੇ ਦਿਨ ਜੇਲ੍ਹ ਵਿੱਚ ਪਿਸਤੌਲ ਆਉਣ ਪਿੱਛੇ ਦੀ ਸਾਜ਼ਿਸ਼ ਵਿੱਚ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪਿਸਟਲ ਨੂੰ ਬੈਲਿਸਟਿਕ ਜਾਂਚ ਕਰਵਾ ਕੇ ਕਤਲ ਵਿੱਚ ਵਰਤੀ ਗਈ ਪਿਸਤੌਲ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਵੀ ਕਿਹਾ ਗਿਆ ਹੈ।

 

9 ਜੁਲਾਈ 2018 ਨੂੰ ਹੋਇਆ ਸੀ ਕਤਲ


ਪੂਰਵਾਚਲੀ ਦੇ ਡੌਨ ਮੁੰਨਾ ਬਜਰੰਗੀ ਨੂੰ ਲਗਭਗ ਡੇਢr ਸਾਲ ਪਹਿਲਾਂ 9 ਜੁਲਾਈ ਨੂੰ ਬਾਗਪਤ ਜੇਲ੍ਹ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮੁੰਨਾ ਬਜਰੰਗੀ ਨੂੰ ਸਾਬਕਾ ਵਿਧਾਇਕ ਲੋਕੇਸ਼ ਦੀਕਸ਼ਿਤ ਵੱਲੋਂ ਦਾਇਰ ਇੱਕ ਕੇਸ ਵਿੱਚ ਝਾਂਸੀ ਜੇਲ੍ਹ ਤੋਂ ਮੁਕੱਦਮੇ ‘ਤੇ ਲਿਆਂਦਾ ਗਿਆ ਸੀ।

 

ਸਾਰੀ ਰਾਤ ਸੁਨੀਲ ਰਾਠੀ ਦੇ ਨਾਲ ਰਹਿਣ ਵਾਲੇ ਮੁੰਨਾ ਬਜਰੰਗੀ ਨੂੰ 9 ਜੁਲਾਈ ਦੀ ਸਵੇਰ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਤਤਕਾਲੀ ਜੇਲਰ ਯੂ ਪੀ ਸਿੰਘ ਸਣੇ ਤਿੰਨ ਕਰਮਚਾਰੀਆਂ ਖ਼ਿਲਾਫ਼ ਬਰਖਾਸਤਗੀ ਦੀ ਕਾਰਵਾਈ ਹੋ ਚੁੱਕੀ ਹੈ। ਤਤਕਾਲੀ ਜੇਲਰ ਯੂ ਪੀ ਸਿੰਘ ਅਤੇ ਦੋ ਕਰਮਚਾਰੀ ਸਰਕਾਰੀ ਪੱਧਰ ਤੋਂ ਬਰਖਾਸਤ ਕੀਤੇ ਗਏ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Allahabad high court gives order of CBI investigation in sharp shooter munna bajrangi murder case