ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਪ੍ਰਧਾਨਗੀ ਚ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਚ ਇਲਾਹਾਬਾਦ ਦਾ ਨਾਂ ਬਦਲ ਕੇ ਮੁੜ ਤੋਂ ‘ਪ੍ਰਯਾਗਰਾਜ’ (Prayagraj) ਕਰ ਦਿੱਤਾ ਗਿਆ ਹੈ। ਲਗਭਗ 444 ਸਾਲਾਂ ਮਗਰੋਂ ਇਲਾਹਾਬਾਦ ਦਾ ਨਾਂ ਬਦਲ ਕੇ ਮੁੜ ਤੋਂ ‘ਪ੍ਰਯਾਗਰਾਜ’ (Prayagraj) ਕਰ ਦਿੱਤਾ ਗਿਆ ਹੈ। ਦਰਅਸਲ ਵੇਦਾਂ ਮੁਤਾਬਕ ਇਸਦਾ ਨਾਂ ‘ਪ੍ਰਯਾਗਰਾਜ’ (Prayagraj) ਹੀ ਸੀ। ਅਕਬਰ ਦੇ ਸ਼ਾਸਨ ਚ ਇਸਨੂੰ ਬਦਲ ਕੇ ਇਲਾਹਾਬਾਦ ਕਰ ਦਿੱਤਾ ਗਿਆ ਸੀ।
Allahabad to be called Prayagraj from today: Uttar Pradesh Minister Siddharth Nath Singh in Lucknow pic.twitter.com/lo021n8rKP
— ANI UP (@ANINewsUP) October 16, 2018
ਕਈ ਸਾਲਾਂ ਤੋਂ ਇਲਾਹਾਬਾਦ ਦਾ ਨਾਂ ‘ਪ੍ਰਯਾਗਰਾਜ’ ਕਰਨ ਦੀ ਮੰਗ ਚਲੀ ਆ ਰਹੀ ਸੀ ਪਰ ਕਿਸੇ ਨੇ ਵੀ ਇਸ ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ। ਸਾਲ 2017 ਚ ਯੋਗੀ ਸਰਕਾਰ ਉੱਤਰ ਪ੍ਰਦੇਸ਼ ਚ ਬਦੀ ਤਾਂ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਇਲਾਹਾਬਾਦ ਦਾ ਨਾਂ ਬਦਲ ਕੇ ‘ਪ੍ਰਯਾਗਰਾਜ’ ਕਰ ਦੇਣਗੇ। ਜਿਸ ਤੋਂ ਬਾਅਦ ਇਸ ਪ੍ਰਣਾਲੀ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਰਾਮਚਰਿੱਤ ਮਾਨਸ ਚ ਇਸਨੂੰ ‘ਪ੍ਰਯਾਗਰਾਜ’ ਹੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਵਾਲਮਿਕ ਰਾਮਾਇਣ ਚ ਵੀ ਇਸ ਨਾਮ ਦਾ ਜਿ਼ਕਰ ਕੀਤਾ ਗਿਆ ਹੈ।
ਅਕਬਰਨਾਮਾ ਅਤੇ ਆਈਨੇ ਅਕਬਰ ਤੇ ਹੋਰਨਾਂ ਮੁਗਲਾਂ ਦੇ ਸਮੇਂ ਇਤਿਹਾਸਿਕ ਪੁਸਤਕਾਂ ਤੋਂ ਪਤਾ ਚੱਲਦਾ ਹੈ ਕਿ ਅਕਬਰ ਨੇ ਸਨ 1574 ਦੇ ਨੇੜੇ ‘ਪ੍ਰਯਾਗਰਾਜ’ ਚ ਕਿਲ੍ਹੇ ਦੀ ਨੀਂਹ ਰੱਖੀ ਸੀ। ਉਸਨੇ ਇੱਥੇ ਨਵਾਂ ਨਗਰ ਬਸਾਇਆ ਜਿਸਦਾ ਨਾਂ ਅਕਬਰ ਨੇ ਇਲਾਹਾਬਾਦ ਰੱਖਿਆ। ਇਸ ਤੋਂ ਪਹਿਲਾਂ ਇਸ ਸਥਾਨ ਨੂੰ ‘ਪ੍ਰਯਾਗਰਾਜ’ ਦੇ ਨਾਂ ਤੋਂ ਹੀ ਜਾਣਿਆ ਜਾਂਦਾ ਸੀ।