ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੱਤਾਧਾਰੀ ਗੱਠਜੋੜ ਹੋਰ ਮਜ਼ਬੂਤ ਹੋ ਰਿਹਾ ਹੈ: CM ਐੱਚਡੀ ਕੁਮਾਰਸਵਾਮੀ

​​​​​​​ਸੱਤਾਧਾਰੀ ਗੱਠਜੋੜ ਹੋਰ ਮਜ਼ਬੂਤ ਹੋ ਰਿਹਾ ਹੈ: CM ਐੱਚਡੀ ਕੁਮਾਰਸਵਾਮੀ

ਕਰਨਾਟਕ ਵਿਧਾਨ ਸਭਾ ਦਾ ਅਹਿਮ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਕਾਂਗਰਸ–ਜਨਤਾ ਦਲ (ਐੱਸ) ਦੀ ਗੱਠਜੋੜ ਸਰਕਾਰ ਭਾਵੇਂ 16 ਬਾਗ਼ੀ ਵਿਧਾਇਕਾਂ ਦੇ ਅਸਤੀਫ਼ਿਆਂ ਕਾਰਨ ਇਸ ਵੇਲੇ ਸੰਕਟ ਵਿੱਚ ਹੈ; ਇਸ ਦੇ ਬਾਵਜੂਦ ਮੁੱਖ ਮੰਤਰੀ ਸ੍ਰੀ ਐੱਚ.ਡੀ. ਕੁਮਾਰਸਵਾਮੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਸੱਤਾਧਾਰੀ ਗੱਠਜੋੜ ‘ਮਜ਼ਬੂਤ ਹੁੰਦਾ ਜਾ ਰਿਹਾ ਹੈ।’

 

 

ਬੀਤੀ 6 ਜੁਲਾਈ ਨੂੰ 16 ਵਿਧਾਇਕਾਂ ਨੇ ਅਸਤੀਫ਼ੇ ਦਿੱਤੇ ਸਨ; ਜਿਨ੍ਹਾਂ ਵਿੱਚੋਂ 13 ਕਾਂਗਰਸ ਦੇ ਸਨ ਤੇ 3 ਜਨਤਾ ਦਲ (ਐੱਸ) ਦੇ ਸਨ। ਤਦ ਤੋਂ ਹੀ ਕਰਨਾਟਕ ਵਿੱਚ ਸਿਆਸੀ ਸੰਕਟ ਚੱਲ ਰਿਹਾ ਹੈ। ਕੱਲ੍ਹ ਸੁਪਰੀਮ ਕੋਰਟ ਨੇ ਵੀ ਇਸ ਦਿਸ਼ਾ ਵਿੱਚ ਕੁਝ ਅਹਿਮ ਨਿਰਦੇਸ਼ ਦਿੱਤੇ ਸਨ।

 

 

ਸੁਪਰੀਮ ਕੋਰਟ ਨੇ ਕੱਲ੍ਹ ਆਖਿਆ ਸੀ ਕਿ 16 ਬਾਗ਼ੀ ਵਿਧਾਇਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਤੇ ਵੀਰਵਾਰ ਸ਼ਾਮੀਂ 6 ਵਜੇ ਤੱਕ ਉਨ੍ਰਾਂ ਨੂੰ ਵਿਧਾਨ ਸਭਾ ਸਪੀਕਰ ਸਾਹਵੇਂ ਪੇਸ਼ ਕਰਨ ਲਈ ਆਖਿਆ ਸੀ ਪਰ ਸਪੀਕਰ ਨੇ ਬਾਅਦ ਵਿੱਚ ਆਖ ਦਿੱਤਾ ਸੀ ਕਿ ਮੌਜੂਦਾ ਹਾਲਾਤ ਵਿੱਚ ਕੱਲ੍ਹ ਸ਼ਾਮ ਤੱਕ ਅਜਿਹਾ ਕਰਨਾ ਸੰਭਵ ਨਹੀਂ ਹੋਵੇਗਾ।

 

 

ਅਜਿਹੇ ਹਾਲਾਤ ਦੌਰਾਨ ਮੁੱਖ ਮੰਤਰੀ ਸ੍ਰੀ ਕੁਮਾਰਸਵਾਮੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਭਾਵੇਂ ਚੱਲ ਰਹੀਆਂ ਹਨ ਪਰ ਕਾਂਗਰਸ–ਜਨਤਾ ਦਲ (ਐੱਸ) ਗੱਠਜੋੜ ਨਿਰੰਤਰ ਮਜ਼ਬੂਤ ਹੋ ਰਿਹਾ ਹੈ। ‘ਸਾਨੂੰ ਪੂਰਾ ਭਰੋਸਾ ਹੈ ਕਿ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਸਭ ਠੀਕ ਹੀ ਰਹੇਗਾ।’

 

 

ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਉੱਤੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਕੱਲ੍ਹ 10 ਬਾਗ਼ੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਸੀ; ਜਿਨ੍ਹਾਂ ਦੇ ਅਸਤੀਫ਼ੇ ਇਹ ਆਖ ਕੇ ਰੱਦ ਕਰ ਦਿੱਤੇ ਗਏ ਸਨ ਕਿ ਉਹ ਸਹੀ ਢੰਗ ਨਾਲ ਨਹੀਂ ਦਿੱਤੇ ਗਏ।

 

 

ਬਾਗ਼ੀ ਵਿਧਾਇਕ ਜਿਹੜੇ ਪਹਿਲਾਂ ਮੁੰਬਈ ਚਲੇ ਗਏ ਸਨ; ਉਹ ਕੱਲ੍ਹ ਰਾਤੀਂ ਸਪੀਕਰ ਨੂੰ ਮਿਲਣ ਲਈ ਵਾਪਸ ਆਏ ਸਨ ਪਰ ਉਨ੍ਹਾਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alliance in power is getting strong says CM HD Kumaraswami