ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸ਼ਾ ਵਰਕਰਾਂ ਦਾ ਨਿਗਰਾਨੀ ਯਾਤਰਾ ਭੱਤਾ 1,000 ਰੁਪਏ ਵਧਿਆ

ਆਸ਼ਾ ਵਰਕਰਾਂ ਦਾ ਨਿਗਰਾਨੀ ਯਾਤਰਾ ਭੱਤਾ 1,000 ਰੁਪਏ ਵਧਿਆ

ਕੇਂਦਰ ਸਰਕਾਰ ਨੇ ਜਨ-ਸਿਹਤ ਬੀਮਾ ਯੋਜਨਾ ‘ਆਯੁਸ਼ਮਾਨ ਭਾਰਤ` ਨੂੰ ਹੱਲਾਸ਼ੇਰੀ ਦੇਣ ਲਈ ਆਸ਼ਾ ਵਰਕਰਾਂ ਦਾ ਨਿਗਰਾਨੀ ਯਾਤਰਾ ਭੱਤਾ 5,000 ਰੁਪਏ ਤੋਂ ਵਧਾ ਕੇ 6,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਇੱਥੇ ਕੇਂਦਰੀ ਵਜ਼ਾਰਤ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਆਸ਼ਾ ਵਰਕਰਾਂ ਦਾ ਨਿਗਰਾਨੀ ਯਾਤਰਾ ਭੱਤਾ ਵਧਾਉਣ ਦੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ।


ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇੱਕ ਪ੍ਰੈੱਸ ਕਾਨਫ਼ਰੰਸ `ਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਤੂਬਰ 2018 ਤੋਂ ਆਸ਼ਾ ਵਰਕਰਾਂ ਨੂੰ ਨਿਗਰਾਨੀ ਯਾਤਰਾ ਭੱਤੇ ਦੇ ਰੂਪ ਵਿੱਚ 250 ਰੁਪਏ ਪ੍ਰਤੀ ਯਾਤਰਾ ਦੀ ਥਾਂ 300 ਰੁਪਏ ਪ੍ਰਤੀ ਯਾਤਰਾ ਦਿੱਤੇ ਜਾਣਗੇ। ਹਰੇਕ ਆਸ਼ਾ ਵਰਕਰ ਹਰ ਮਹੀਨੇ ਲਗਭਗ 20 ਨਿਗਰਾਨੀ ਯਾਤਰਾਵਾਂ ਕਰਦੀਆਂ ਹਨ। ਇਸ ਅਨੁਸਾਰ ਉਨ੍ਹਾਂ ਨੂੰ ਹਾਲੇ ਤੱਕ 5,000 ਰੁਪਏ ਪ੍ਰਤੀ ਮਹੀਨਾ ਨਿਗਰਾਨੀ ਯਾਤਰਾ ਭੱਤਾ ਮਿਲ ਰਿਹਾ ਸੀ, ਜੋ ਅਕਤੂਬਰ 2018 ਤੋਂ 1,000 ਰੁਪਏ ਵਧ ਕੇ 6,000 ਰੁਪਏ ਹੋ ਜਾਵੇਗਾ।


ਮੰਤਰੀ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਨਵੰਬਰ 2018 `ਚ ਵਧਿਆ ਹੋਇਆ ਯਾਤਰਾ ਭੱਤਾ ਮਿਲੇਗਾ। ਇਹ ਮਨਜ਼ੂਰੀ ਸਾਲ 2018-19 ਤੋਂ 2019-20 ਤੱਕ ਲਈ ਦਿੱਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Allowance of Asha Workers increased by Rs 1000