ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਲੌਕਡਾਊਨ ਘਾਟੇ ਕਾਰਨ ਰੇਲਵੇ ਦੇ 13 ਲੱਖ ਮੁਲਾਜ਼ਮਾਂ ਦੇ ਭੱਤੇ ਖ਼ਤਮ

ਕੋਰੋਨਾ ਲੌਕਡਾਊਨ ਘਾਟੇ ਕਾਰਨ ਰੇਲਵੇ ਦੇ 13 ਲੱਖ ਮੁਲਾਜ਼ਮਾਂ ਦੇ ਭੱਤੇ ਖ਼ਤਮ

ਰੇਲ ਮੰਤਰਾਲਾ ਹੁਣ ਕੋਰੋਨਾ ਲੌਕਡਾਊਨ ਕਾਰਨ ਹੋਣ ਵਾਲੇ ਘਾਟੇ ਨੂੰ ਪੂਰਾ ਕਰਨ ਲਈ 13 ਲੱਖ ਤੋਂ ਵੱਧ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਭੱਤਿਆਂ ’ਚ ਕਟੌਤੀ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਇਸ ਅਧੀਨ ਟੀਏ, ਡੀਏ ਸਮੇਤ ਓਵਰ–ਟਾਈਮ ਡਿਊਟੀ ਦੇ ਭੱਤੇ ਖ਼ਤਮ ਕੀਤੇ ਜਾਣਗੇ।

 

 

ਰੇਲ ਡਰਾਇਵਰ–ਗਾਰਡ ਨੂੰ ਰੇਲ–ਗੱਡੀ ਚਲਾਉਣ ’ਤੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਮਿਲਣ ਵਾਲਾ ਭੱਤਾ ਵੀ ਨਹੀਂ ਦਿੱਤਾ ਜਾਵੇਗਾ। ਰੇਲਵੇ ਦਾ ਤਰਕ ਹੈ ਕਿ ਡਿਊਟੀ ਕਰਨ ਲਈ ਮੁਲਾਜ਼ਮਾਂ ਨੂੰ ਭੱਤਾ ਕਿਉਂ ਦਿੱਤਾ ਜਾਵੇ। ਰੇਲਵੇ ਪਹਿਲਾਂ ਹੀ ਗੰਭੀਰ ਆਰਥਿਕ ਤੰਗੀ ’ਚੋਂ ਲੰਘ ਰਿਹਾ ਹੈ।

 

 

ਲੌਕਡਾਊਨ ਨਾਲ ਹਾਲਤ ਹੋਰ ਪਤਲੀ ਹੋ ਗਈ ਹੈ। ਇਸ ਨੂੰ ਵੇਖਦਿਆਂ ਓਵਰਟਾਈਮ ਡਿਊਟੀ ਲਈ ਮਿਲਣ ਵਾਲੇ ਭੱਤੇ ’ਚ 50 ਫ਼ੀ ਸਦੀ ਕਟੌਤੀ ਕਰਨ ਦੀ ਜ਼ਰੂਰਤ ਹੈ।

 

 

ਮੇਲ–ਐਕਸਪ੍ਰੇੱਸ ਦੇ ਡਰਾਇਵਰ–ਗਾਰਡ ਨੂੰ 500 ਕਿਲੋਮੀਟਰ ਉੱਤੇ ਮਿਲਣ ਵਾਲੇ 530 ਰੁਪਏ ਭੱਤੇ ਵਿੰਚ 50% ਕਮੀ ਦਾ ਸੁਝਾਅ ਹੈ। ਰੇਲ ਮੁਲਾਜ਼ਮਾਂ ਦੀ ਤਨਖਾਹ ’ਚ ਛੇ ਮਹੀਨਿਆਂ ਤੱਕ ਕੈਂਚੀ ਚਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।

 

 

ਇਸ ਵਿੱਚ 10 ਫ਼ੀ ਸਦੀ ਤੋਂ 35 ਫ਼ੀ ਸਦੀ ਤੱਕ ਦੀ ਕਟੌਤੀ ਕੀਤੀ ਜਾਵੇਗੀ।

 

 

ਯਾਤਰਾ, ਮਰੀਜ਼ ਦੀ ਦੇਖਭਾਲ, ਕਿਲੋਮੀਟਰ ਸਮੇਤ ਨਾੱਨ–ਪ੍ਰੈਕਟਿਸ ਭੱਤੇ ਵਿੱਚ ਇੱਕ ਸਾਲ ਤੱਕ 50 ਫ਼ੀ ਸਦੀ ਕਟੌਤੀ ਹੋਣੀ ਚਾਹੀਦੀ ਹੈ। ਮੁਲਾਜ਼ਮ ਇੰਕ ਮਹੀਨੇ ਦਫ਼ਤਰ ਨਹੀਂ ਆਉਂਦਾ, ਤਾਂ ਟ੍ਰਾਂਸਪੋਰਟ ਭੱਤਾ ਸੌ ਫ਼ੀ ਸਦੀ ਕੱਟਿਆ ਜਾਵੇ।

 

 

ਬੱਚਿਆਂ ਦੇ ਪੜ੍ਹਾਈ ਭੱਤੇ ਲਈ 28,000 ਰੁਪਏ ਮਿਲਦੇ ਹਨ; ਉਸ ਦੀ ਸਮੀਖਿਆ ਵੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Allowances of13 Lakh Railway Employees stopped due to Corona Lockdown Losses