ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਖ਼ੁਦਕੁਸ਼ੀ ਕਰਨ ਵਾਲਿਆਂ ’ਚ 19.7% ਦਿਹਾੜੀਦਾਰ ਮਜ਼ਦੂਰ, 8.7% ਕਿਸਾਨ

ਭਾਰਤ ’ਚ ਖ਼ੁਦਕੁਸ਼ੀ ਕਰਨ ਵਾਲਿਆਂ ’ਚ 19.7% ਦਿਹਾੜੀਦਾਰ ਮਜ਼ਦੂਰ, 8.7% ਕਿਸਾਨ

ਸਾਲ 2016 ਦੌਰਾਨ ਦੇਸ਼ ਭਰ ਵਿੱਚ ਰਿਕਾਰਡ 25,164 ਦਿਹਾੜੀਦਾਰ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ। ਇਹ ਅੰਕੜਾ ਸਾਲ 2014 ਦੇ ਮੁਕਾਬਲੇ 60 ਫ਼ੀ ਸਦੀ ਵੱਧ ਹੈ, ਜਦੋਂ ਦਿਹਾੜੀਦਾਰ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਕੁੱਲ 15,375 ਮਾਮਲੇ ਦਰਜ ਕੀਤੇ ਗਏ ਸਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੀ ਹਾਲੀਆ ਰਿਪੋਰਟ ਵਿੱਚ ਇਹ ਖ਼ੁਲਾਸਾ ਹੋਇਆ ਹੈ।

 

 

NCRB ਮੁਤਾਬਕ 2016 ’ਚ ਕਿਸਾਨਾਂ ਦੇ ਮੁਕਾਬਲੇ ਦਿਹਾੜੀਦਾਰ ਮਜ਼ਦੂਰਾਂ ਦੀ ਖ਼ੁਦਕੁਸ਼ੀ ਦੇ ਦੁੱਗਣੇ ਮਾਮਲੇ ਸਾਹਮਣੇ ਆਏ। ਕੁੱਲ 11,379 ਕਿਸਾਨਾਂ ਦੇ ਮੁਕਾਬਲੇ 25,164 ਦਿਹਾੜੀਦਾਰ ਮਜ਼ਦੂਰਾਂ ਨੇ ਖ਼ੁਦਕੁਸ਼ੀ ਜਿਹਾ ਸਖ਼ਤ ਕਦਮ ਚੁੰਕਿਆ।

 

 

ਦੋ ਸਾਲਾਂ ਦੀ ਦੇਰੀ ਨਾਲ ਜਾਰੀ ਅੰਕੜਿਆਂ ਵਿੱਚ ਇਹ ਵੀ ਵੇਖਿਆ ਗਿਆ ਹੈ ਕਿ 2016 ’ਚ ਸੁਆਣੀਆਂ ਦੀ ਖ਼ੁਦਕੁਸ਼ੀ ਦੇ ਮਾਮਲੇ 2014 ਦੇ 20,148 ਤੋਂ ਵਧ ਕੇ 21,563 ਹੋ ਗਏ। ਭਾਵੇਂ ਭਾਰਤ ਵਿੱਚ ਸੁਆਣੀਆਂ ਸਭ ਤੋਂ ਵੱਧ ਖੁ਼ਦਕੁਸ਼ੀਆਂ ਕਰਨ ਵਾਲਾ ਵਰਗ ਨਹੀਂ ਹਨ।

 

 

ਸਾਲ 2015 ਤੋਂ ਬਾਅਦ 2016 ’ਚ ਲਗਾਤਾਰ ਦੂਜੀ ਵਾਰ ਭਾਰਤ ਵਿੱਚ ਸੁਆਣੀਆਂ ਦੇ ਮੁਕਾਬਲੇ ਦਿਹਾੜੀਦਾਰ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਵੱਧ ਘਟਨਾਵਾਂ ਰਿਕਾਰਡ ਕੀਤੀਆਂ ਗਈਆਂ।

 

 

ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੇ ਗ਼ੈਰ–ਸੰਗਠਤ ਖੇਤਰ ਤੇ ਕਿਰਤ ਅਧਿਐਨ ਵਿਭਾਗ ਵਿੱਚ ਸਹਾਇਕ ਪ੍ਰੋਫ਼ੈਸਰ ਅਨਮਿਤਰਾ ਰਾਏ ਚੌਧਰੀ ਦਿਹਾੜੀਦਾਰ ਮਜ਼ਦੂਰਾਂ ਦੀ ਦੁਰਦਸ਼ਾ ਲਈ ਗ਼ੈਰ–ਖੇਤੀ ਖੇਤਰ ਉੱਤੇ ਖੇਤੀਬਾੜੀ ਦੀ ਨਿਰਭਰਤਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਉਨ੍ਹਾਂ ਮੁਤਾਬਕ ਸਾਲ 2014 ਤੇ 2015 ਦੌਰਾਨ ਦੋ ਸਾਲ ਸੋਕਾ ਪਿਆ ਸੀ। ਇਸੇ ਦਾ ਇਹ ਅਸਰ ਹੈ।

 

 

ਪ੍ਰੋ. ਚੌਧਰੀ ਦਾ ਕਹਿਣਾ ਹੈ ਕਿ 2019 ’ਚ ਜਾਰੀ ਕਿਰਤੀਆਂ ਬਾਰੇ ਇੱਕ ਸਰਵੇਖਣ ਰਿਪੋਰਟ ’ਚ ਸਾਲ 2004 ਤੋਂ 2011 ਅਤੇ 2011 ਤੋਂ 2017 ਤੱਕ ਦੇ ਦਿਹਾੜੀਦਾਰਾਂ ਦੀ ਮਜ਼ਦੂਰੀ ਦੀ ਵਾਧਾ ਦਰ ਅੱਧੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਦਿਹਾੜੀਦਾਰ ਮਜ਼ਦੂਰਾਂ ਦੀਆਂ ਵਧਦੀਆਂ ਖ਼ੁਦਕੁਸ਼ੀਆਂ ਲਈ ਜ਼ਿੰਮੇਵਾਰ ਹੋ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Almost 20 per cent daily wagers and 9 per cent farmers among who commit suicide in India