ਅਲਫਾਬੇਟ ਦਾ ਸੀਈਓ ਬਣਨ 'ਤੇ ਸੁੰਦਰ ਪਿਚਾਈ ਨੂੰ ਸਾਲਾਨਾ 1718 ਕਰੋੜ ਰੁਪਏ (24.2 ਕਰੋੜ ਰੁਪਏ) ਦਾ ਪੈਕੇਜ ਮਿਲੇਗਾ। ਪਿਚਾਈ ਨੂੰ ਹਾਲ ਹੀ 'ਚ ਗੂਗਲ ਨੇ ਆਪਣੀ ਮੂਲ ਕੰਪਨੀ ਅਲਫਾਬੇਟ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬਣਾਇਆ ਸੀ। ਇਸ ਦੇ ਨਾਲ ਹੀ ਪਿਚਾਈ ਦੀ ਬੇਸਿਕ ਸੈਲਰੀ 'ਚ 200% ਦਾ ਵਾਧਾ ਕੀਤਾ ਸੀ। ਨਵਾਂ ਸੈਲਰੀ ਪੈਕੇਜ਼ 1 ਜਨਵਰੀ 2020 ਤੋਂ ਲਾਗੂ ਹੋਵੇਗਾ।
ਪਿਚਾਈ ਨੂੰ ਅਗਲੇ ਸਾਲ ਬੇਸਿਕ ਸੈਲਰੀ ਵਜੋਂ 20 ਲੱਖ ਡਾਲਰ (14.2 ਕਰੋੜ ਰੁਪਏ) ਮਿਲਣਗੇ। ਉੱਥੇ ਹੀ 24 ਕਰੋੜ ਡਾਲਰ (1704 ਕਰੋੜ ਰੁਪਏ) ਸਟਾਕ ਆਪਸ਼ਨ ਵਜੋਂ ਮਿਲਣਗੇ। 24 ਕਰੋੜ ਡਾਲਰ 'ਚੋਂ 12 ਕਰੋੜ ਡਾਲਰ ਦਾ ਸਟਾਕ ਐਵਾਰਡ ਤਿਮਾਹੀ ਕਿਸ਼ਤਾਂ 'ਚ ਮਿਲੇਗਾ। ਸਾਲ 2018 'ਚ ਪਿਚਾਈ ਨੂੰ ਗੂਗਲ ਸੀਈਓ ਵਜੋਂ 4.6 ਕਰੋੜ ਰੁਪਏ ਬੇਸਿਕ ਸੈਲਰੀ ਮਿਲਦੀ ਸੀ।
ਜ਼ਿਕਰਯੋਗ ਹੈ ਕਿ ਸੁੰਦਰ ਪਿਚਾਈ ਦੀ ਜਨਮ 10 ਜੂਨ 1972 ਨੂੰ ਤਾਮਿਲਨਾਡੂ ਦੇ ਮਦੁਰੈ 'ਚ ਹੋਇਆ ਸੀ। ਪਿਚਾਈ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਚੇਨਈ ਤੋਂ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਆਈ.ਆਈ.ਟੀ. ਖੜਗਪੁਰ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਸੀ। 2015 'ਚ ਪਿਚਾਈ ਨੂੰ ਗੂਗਲ ਦੇ ਸਹਿ ਸੰਸਥਾਪਕ ਲੈਰੀ ਪੇਜ ਦੀ ਜਗ੍ਹਾ ਗੂਗਲ ਦਾ ਨਵਾਂ ਸੀ.ਈ.ਓ. ਬਣਾਇਆ ਗਿਆ ਸੀ।
ਦੱਸ ਦੇਈਏ ਕਿ ਗੂਗਲ ਦੀ ਸ਼ੁਰੂਆਤ ਪਹਿਲਾਂ ਸਰਚ ਇੰਜਣ ਦੇ ਤੌਰ 'ਤੇ ਹੋਈ ਸੀ ਪਰ ਜਦੋਂ ਇਹ ਸਫਲ ਹੋਇਆ ਤਾਂ 2004 ਦੇ ਬਾਅਦ ਇਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਹਿਲੇ ਸਰਚ ਇੰਜਣ, ਫਿਰ ਗੂਗਲ ਮੈਪ, ਗੂਗਲ ਫੋਟੋ, ਯੂਟਿਊਬ, ਗੂਗਲ ਡਿਵਾਇਸ, ਗੂਗਲ ਕਲਾਊਂਡ ਆਦਿ ਸਹਿ-ਕੰਪਨੀਆਂ ਸ਼ਾਮਲ ਰਹੀਆਂ, ਇਹ ਸਭ ਕੰਪਨੀਆਂ ਅਲਫਾਬੈੱਟ ਦੀ ਅਗਵਾਈ 'ਚ ਹੀ ਚੱਲ ਰਹੀਆਂ ਸਨ। ਪਿਚਾਈ ਨੂੰ ਪਿਛਲੇ ਸਾਲ ਟਵਿੱਟਰ ਤੇ ਮਾਕਰੋਸਾਫਟ ਨੇ ਵੀ ਆਪਣੇ ਪਾਲੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ।