ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਵਰ ਭੀੜ ਵੱਲੋਂ ਹੱਤਿਆ: ਜ਼ਖ਼ਮੀ ਰਕਬਰ ਨੂੰ ਤੜਫ਼ਦਾ ਛੱਡ ਚਾਹ ਪੀਂਦੀ ਰਹੀ ਰਾਜਸਥਾਨ ਪੁਲਿਸ

ਅਲਵਰ ਭੀੜ ਵੱਲੋਂ ਹੱਤਿਆ

ਸੋਮਵਾਰ ਨੂੰ ਰਾਜਸਥਾਨ ਦੇ ਅਲਵਰ ਵਿਖੇ ਭੀੜ ਵੱਲੋਂ ਮਾਰੇ ਗਏ ਰਕਬਰ ਖ਼ਾਨ ਦੇ ਮਾਮਲੇ ਵਿਚ ਪੁਲਿਸ ਨੇ ਮੰਨ ਲਿਆ ਹੈ ਕਿ ਉਸਨੇ ਲਾਪਰਵਾਹੀ ਕੀਤੀ। ਪੁਲਿਸ ਤੋਂ ਬਾਅਦ ਸੂਬਾ ਸਰਕਾਰ ਨੇ ਵੀ ਇਸ ਤੱਥ ਨੂੰ ਸਵੀਕਾਰ ਕਰ ਲਿਆ ਹੈ ਕਿ ਰਕਬਰ ਦੀ ਮੌਤ ਪੁਲਿਸ ਹਿਰਾਸਤ ਵਿਚ ਹੋਈ ਸੀ। ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਇਸ ਤੱਥ ਨੂੰ ਮੰਨਦੇ ਹੋਏ ਕਿਹਾ ਕਿ ਇਸ ਘਟਨਾ ਵਿਚ ਉਪਲਬਧ ਸਬੂਤਾਂ ਦੇ ਅਨੁਸਾਰ ਪੁਲਿਸ ਦੀ ਗ਼ਲਤੀ ਸਾਬਿਤ ਹੋ ਰਹੀ ਹੈ।

 

ਗੁਲਾਬ ਚੰਦ ਨੇ ਕਿਹਾ ਕਿ ਪੁਲਿਸ ਨੇ ਰਕਬਰ ਨੂੰ ਹਸਪਤਾਲ ਲੈ ਕੇ ਜਾਣ 'ਚ ਕਾਫੀ ਸਮਾਂ ਲਾਇਆ। ਉਸ ਨੂੰ ਮਰਨ ਲਈ ਛੱਡ ਦਿੱਤਾ ਗਿਆ। ਜਾਂਚ ਦੌਰਾਨ ਸਾਨੂੰ ਪਤਾ ਲੱਗਾ ਕਿ ਪੁਲਿਸ ਗਾਂ ਨੂੰ ਛੱਡ ਕੇ ਫਿਰ ਰਕਬਰ ਨੂੰ ਹਸਪਤਾਲ ਲੈ ਕੇ ਗਈ। ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਉਨ੍ਹਾਂ ਨੂੰ ਪਹਿਲੇ ਰਕਬਰ ਨੂੰ ਹਸਪਤਾਲ ਲਿਜਾਣਾ ਚਾਹੀਦਾ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਪੀੜਤ ਦੇ ਪਰਿਵਾਰ ਨੂੰ ਮਿਲੇ ਹਾਂ। ਇਸ ਮਾਮਲੇ ਵਿਚ ਜੋ ਵੀ ਜਾਂਚ ਕੀਤੀ ਜਾ ਰਹੀ ਹੈ, ਪਰਿਵਾਰ ਉਸ ਜਾਂਚ ਤੋਂ ਸੰਤੁਸ਼ਟ ਹੈ।

 

ਰਕਬਰ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ 

ਰਕਬਰ ਦੀ ਪੋਸਟਮਾਰਟਮ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਉਸਦੀ ਮੌਤ ਸਦਮੇ ਕਾਰਨ ਹੋਈ ਹੈ। ਨਿਊਜ਼ ਏਜੰਸੀ ਏਐੱਨਆਈ ਨੇ ਪੋਸਟਮਾਰਟਮ ਦੀ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਰਕਬਰ ਦੀ ਮੌਤ ਉਸਦੇ ਸਰੀਰ 'ਤੇ ਕਈ ਸੱਟਾਂ ਲੱਗਣ ਕਾਰਨ ਹੋਈ ਹੈ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਰਕਬਰ ਦੀਆਂ ਪੱਸਲੀਆਂ 'ਤੇ ਵੀ ਸੱਟ ਲੱਗਣ ਦੇ ਨਿਸ਼ਾਨ ਹਨ।

 

ਪੁਲਿਸ ਨੇ ਆਪਣੀ ਲਾਪਰਵਾਹੀ ਮੰਨੀ

ਪੁਲਿਸ ਨੇ ਇਸ ਕੇਸ ਵਿਚ ਸੋਮਵਾਰ ਨੂੰ ਆਪਣੀ ਗ਼ਲਤੀ ਮੰਨ ਲਈ ਹੈ। ਰਾਜਸਥਾਨ ਦੇ ਡੀਜੀਪੀ ਨੇ ਇੱਕ ਪ੍ਰੈਸ ਕਾਨਫਰੰਸ 'ਚ ਮੰਨਿਆ ਕਿ ਪੁਲਿਸ ਸਹੀ ਸਮੇਂ ਤੇ ਫੈਸਲਾ ਨਹੀਂ ਕਰ ਸਕੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਵਿਸ਼ੇਸ਼ ਡੀਜੀਪੀ ਐਨ.ਆਰ.ਕੇ ਰੈਡੀ ਨੇ ਕਿਹਾ ਕਿ ਜੇਕਰ ਪੁਲਸ ਵੇਲੇ ਸਿਰ ਰਕਬਰ ਨੂੰ ਹਸਪਤਾਲ ਲੈ ਜਾਂਦੀ ਤਾਂ ਉਸ ਦੀ ਮੌਤ ਨਾਂ ਹੁੰਦੀ। ਇਸ ਘਟਨਾ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਤਿੰਨ ਘੰਟੇ ਤੱਕ ਘੁੰਮਦੀ ਰਹੀ ਪੁਲਿਸ

ਰਕਬਰ ਦੀ ਮੌਤ ਦੀ ਪੜਤਾਲ ਕਰਨ ਲਈ ਗਠਿਤ ਚਾਰ ਮੈਂਬਰਾਂ ਦੇ ਪੈਨਲ ਨੇ ਇਹ ਮੰਨਿਆ ਹੈ ਕਿ ਇਹ ਕੇਸ ਪੁਲਿਸ ਦੀ ਤਰਫੋਂ ਲਾਪਰਵਾਹੀ ਵਾਲਾ ਹੈ। ਪੁਲਿਸ 'ਤੇ ਦੋਸ਼ ਹਨ ਕਿ ਉਸਨੇ ਵੀ ਰਕਬਰ ਨਾਲ ਕੁੱਟਮਾਰ ਕੀਤੀ ਅਤੇ ਜ਼ਖਮੀ ਹੋਣ ਤੋਂ ਬਾਅਦ ਵੀ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਸਿਰਫ ਇਹ ਹੀ ਨਹੀਂ ਪੁਲਿਸ  ਰਸਤੇ ਵਿਚ ਇਕ ਜਗ੍ਹਾ ਤੇ ਚਾਹ ਪੀਣ ਵੀ ਬੈਠੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alwar Mob Lynching Akbar Died In Police Custody says Rajasthan Home Minister Gulab chand