ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸੰਸਦ ਮੈਂਬਰ ਦੇ ਹੈਲੀਕਾਪਟਰ ਦਾ ਵਿਗੜਿਆ ਸੰਤੁਲਨ, ਬਚੀ ਜਾਨ

ਰਾਜਸਥਾਨ ਦੇ ਅਲਵਰ ਤੋਂ ਸੰਸਦ ਮੈਂਬਰ ਮਹੰਤ ਬਾਲਕਨਾਥ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦਾ ਹੈਲੀਕਾਪਟਰ ਇਥੇ ਕੋਟਕਾਸਿਮ ਖੇਤਰ ਚ ਕੰਟਰੋਲ ਗੁਆ ਦੇਣ ਮਗਰੋਂ ਹਵਾ ਚ ਲਹਿਰਾਉਂਦਾ ਹੋਇਆ ਹਵਾਈ ਪੱਅੀ ਤੇ ਨਾ ਉਤਰ ਸਕਿਆ ਤੇ ਦਿੱਲੀ ਪਰਤ ਗਿਆ।

 

ਸੰਸਦ ਮੈਂਬਰ ਬਾਲਕਨਾਥ ਅਲਵਰ ਦੇ ਕੋਟਕਾਸਿਮ ਚ ਇਕ ਸਮਾਗਮ ਚ ਹਿੱਸਾ ਲੈਣ ਲਈ ਹੈਲੀਕਾਪਟਰ ਤੋਂ ਰਵਾਨਾ ਹੋਏ ਸਨ। ਪਾਇਲਟ ਹੈਲੀਕਾਪਟਰ ’ਤੇ ਕੰਟਰੋਲ ਕਰਕੇ ਹਵਾਈ ਪੱਟੀ ’ਤੇ ਉਤਰਨ ਤੋਂ ਪਹਿਲਾਂ ਹਵਾ ਚ 4-5 ਵਾਰ ਚੱਕਰ ਲਗਾਉਣ ਮਗਰੋਂ ਦਿੱਲੀ ਲੈ ਗਿਆ।

 

ਹੈਲੀਕਾਪਟਰ ਦੀ ਲੈਂਡਿੰਗ ਸਮੇਂ ਹਵਾਈ ਪੱਟੀ ਖੇਤਰ ਚ ਤੇਜ਼ ਹਵਾਲ ਚੱਲ ਰਹੀ ਸੀ ਜਿਸ ਕਾਰਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੁੰਦਿਆਂ ਵਾਲ-ਵਾਲ ਬਚਿਆ। ਇਸ ਤੋਂ ਬਾਅਦ ਮਹੰਤ ਬਾਲਕਨਾਥ ਸੜਕ ਰਾਹੀਂ ਉਕਤ ਸੋਮਨਾਥ ਦੇ 19ਵੇਂ ਸਾਲਾਨਾ ਮੇਲੇ ਸਮਾਗਮ ਚ ਪੁੱਜੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alwar MP Baba Balaknath has Close Shave as Helicopter Loses Balance while Landing