ਰਾਜਸਥਾਨ ਦੇ ਅਲਵਰ ਵਿਚ ਗਊ-ਤਸਕਰੀ ਦੇ ਦੋਸ਼ਾਂ ਵਿੱਚ ਮਾਰੇ ਗਏ ਪਹਲੂ ਖ਼ਾਨ ਮਾਮਲੇ ਨਾਲ ਜੁੜੇ ਗਵਾਹਾਂ 'ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰਿੰਗ ਉਦੋਂ ਕੀਤੀ ਗਈ ਸੀ ਜਦੋਂ ਗਵਾਹ ਮਾਮਲੇ ਵਿੱਚ ਗਵਾਹੀ ਦੇਣ ਕੋਰਟ ਜਾ ਰਹੇ ਸੀ।
ਕਾਲੇ ਕੋਰਟ ਵਿੱਚ ਆਏ ਕੁਝ ਲੋਕਾਂ ਨੇ ਗਵਾਹਾਂ 'ਤੇ ਗੋਲੀਬਾਰੀ ਕੀਤੀ. ਇਸ ਨਾਲ ਗਵਾਹ ਦਹਿਸ਼ਤ ਵਿੱਚ ਆ ਗਏ, ਇਸ ਤੋਂ ਬਾਅਦ ਗਵਾਹਾਂ ਦੀ ਗੱਡੀ ਤੁਰੰਤ ਅਲਵਰ ਆ ਗਈ. ਜਾਣਕਾਰੀ ਅਨੁਸਾਰ ਅਜਮਤ, ਇਰਸ਼ਾਦ, ਰਫੀਕ, ਆਰਿਫ, ਅਸਦ ਤੇ ਇੱਕ ਡਰਾਈਵਰ ਗੱਡੀ ਰਾਹੀਂ ਕੋਰਟ ਗਵਾਹੀ ਦੇਣ ਆ ਰਹੇ ਸਨ।
ਇੱਕ ਹੋਟਲ ਨੇੜੇ ਉਨ੍ਹਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਡ੍ਰਾਈਵਰ ਨੇ ਕਾਰ ਨੂੰ ਰੋਕਿਆ ਨਹੀਂ। ਇਸ ਤੋਂ ਬਾਅਦ ਹਵਾਈ ਫਾਇਰ ਕਰ ਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਅਲਵਰ ਦੇ ਸਰਪੰਚ ਜਮਸ਼ੇਦ ਖਾਨ ਨੇ ਕਿਹਾ ਕਿ ਗਵਾਹ ਹੁਣ ਬਹਿਰੋੜ ਕੋਰਟ ਵਿੱਚ ਨਹੀਂ ਜਾਣਗੇ. ਇਸ ਕੇਸ ਨੂੰ ਅਲਵਰ ਹੀ ਤਬਦੀਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਭੀੜ ਨੇ ਪਹਿਲੂ ਖਾਨ ਦੀ ਹਰਿਆਣਾ ਵਿੱਚ ਗਊ-ਤਸਕਰੀ ਵਿੱਚ ਕਥਿਤ ਸ਼ਮੂਲੀਅਤ ਲਈ ਕਤਲ ਕੀਤਾ ਸੀ।