ਸਿਗਨੇਚਰ ਪੁੱਲ ਦੇ ਉਦਘਾਟਨੀ ਸਮਾਗਮ ਦੌਰਾਨ ਭਾਜਪਾ ਇਕਾਈ ਪ੍ਰਮੁੱਖ ਮਨੋਜ ਤਿਵਾੜੀ ਅਤੇ ਆਪ ਵਿਧਾਇਕ ਅਮਾਨਤੁੱਲਾ ਖ਼ਾਨ ਵਿਚਾਲੇ ਹੋਈ ਧੱਕਾਮੁੱਕੀ ਦੌਰਾਨ ਅਮਾਨਤੁੱਲਾ ਖ਼ਾਨ ਨੇ ਸਫਾਈ ਦਿੱਤੀ ਹੈ। ਅਮਾਨਤੁੱਲਾ ਖ਼ਾਨ ਨੇ ਕਿਹਾ ਕਿ ਮਨੋਜ ਤਿਵਾੜੀ ਨੂੰ ਉਦਘਾਟਨੀ ਸਮਾਗਮ ਦੌਰਾਨ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ ਇਸਦੇ ਬਾਵਜੂਦ ੳੋੁਹ ਆਪਣੇ ਸਮਰਥਕਾਂ ਨਾਲ ਨੂੰ ਮੌਕੇ ਤੇ ਲੈ ਕੇ ਪੁੱਜੇ ਅਤੇ ਉਨ੍ਹਾਂ ਨੇ ਉੱਥੇ ਪੋਸਟਰ ਪਾੜੇ, ਕਾਲੇ ਝੰਡੇ ਦਿਖਾਏ ਅਤੇ ਸਾਡੇ ਵਲੰਟੀਅਰਾਂ ਤੇ ਹਮਲਾ ਕੀਤਾ।
Manoj Tiwari was not invited at inauguration of Signature Bridge still he came there with his supporters. They torn our posters&hoardings,showed black flags&attacked our workers. When Arvind ji arrived they came near the stage but police didn't stopped them: Amanatullah Khan, AAP pic.twitter.com/JZBcp7sR9P
— ANI (@ANI) November 5, 2018
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਪੁੱਜੇ ਤਾਂ ਮਨੋਜ ਤਿਵਾੜੀ ਨੇ ਸਟੇਜ ਕੋਲ ਆ ਗਏ ਅਤੇ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਰੋਕਿਆ। ਜਦੋਂ ਉਨ੍ਹਾਂ ਨੇ ਸਟੇਜ ਤੇ ਚੜ੍ਹਨ ਦੀ ਕੋਸਿ਼ਸ਼ ਕੀਤੀ ਤਾਂ ਮੈਂ ਉਨ੍ਹਾਂ ਰੋਕਿਆ ਪਰ ਮੈਂ ਉਨ੍ਹਾਂ ਨੂੰ ਧੱਕਾ ਨਹੀਂ ਮਾਰਿਆ।
ਅਮਾਨਤੁੱਲਾ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਇੱਕ ਕੁਦਰਤੀ ਪ੍ਰਤੀਕਰਮ ਹੈ। ਜੇਕਰ ਮਨੋਜ ਤਿਵਾੜੀ ਸਟੇਜ ਤੇ ਚੜ੍ਹਨ ਚ ਕਾਮਯਾਬ ਹੋ ਜਾਂਦੇ ਤਾਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਕਰ ਸਕਦੇ ਸਨ। ਉਨ੍ਹਾਂ ਤੇ ਹਮਲਾ ਕਰ ਸਕਦੇ ਸਨ।
#WATCH Aam Aadmi Party MLA Amanatullah Khan seen pushing Delhi BJP Chief Manoj Tiwari during the inauguration of Delhi's Signature Bridge (Source: BJP Delhi Chief Manoj Tiwari's office) pic.twitter.com/Vl2CtDqeBX
— ANI (@ANI) November 4, 2018
ਦੱਸਣਯੋਗ ਹੈ ਕਿ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਉਨ੍ਹਾਂ ਦੇ ਵਰਕਰ ਐਤਵਾਰ ਨੂੰ ਦਿੱਲੀ ਚ ਨਵੇਂ ਬਣੇ ਸਿਗਨੇਚਰ ਪੁੱਲ ਦੇ ਉਦਘਾਟਨ ਮੌਕੇ ਆਪ ਵੱਲੋਂ ਕੀਤੇ ਜਾ ਰਹੇ ਸਮਾਗਮ ਚ ਬਿਨਾ ਕਿਸੇ ਸੱਦੇ ਤੇ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਦੀ ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕਾਂ ਨਾਲ ਧੱਕਾਮੁੱਕੀ ਹੋ ਗਈ ਸੀ।