ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਨਾਥ ਤੀਰਥ–ਯਾਤਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ

ਅਮਰਨਾਥ ਤੀਰਥ–ਯਾਤਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ

ਸਾਲਾਨਾ ਅਮਰਨਾਥ ਯਾਤਰਾ ਅੱਜ ਐਤਵਾਰ ਨੂੰ ਵੱਡੇ ਤੜਕੇ ਸ਼ੁਰੂ ਹੋ ਗਈ। ਅੱਜ ਜੰਮੂ ’ਚ ‘ਬਮ–ਬਮ ਭੋਲੇ’ ਦੇ ਜੈਕਾਰਿਆਂ ਨਾਲ ਬੇਸ–ਕੈਂਪ ਭਗਵਤੀ ਨਗਰ ਤੋਂ ਸ੍ਰੀ ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਰਵਾਨਾ ਹੋਇਆ। ਇਸ ਪਹਿਲੇ ਜੱਥੇ ਨਾਲ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

 

 

ਇਸ ਪਹਿਲੇ ਜੱਥੇ ਵਿੱਚ ਰਵਾਇਤੀ ਪਹਿਲਗਾਮ ਤੇ ਬਾਲਟਾਲ ਰੂਟ ਦੇ ਤੀਰਥ ਯਾਤਰੀ ਸ਼ਾਮਲ ਹਨ। ਜੰਮੂ–ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਦੇ ਸਲਾਹਕਾਰ ਸ੍ਰੀ ਕੇਕੇ ਸ਼ਰਮਾ ਨੇ ਹਰੀ ਝੰਡੀ ਵਿਖਾ ਕੇ ਜੱਥੇ ਨੂੰ ਰਵਾਨਾ ਕੀਤਾ।

ਅਮਰਨਾਥ ਤੀਰਥ–ਯਾਤਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ

 

46 ਦਿਨਾਂ ਤੱਕ ਚੱਲਣ ਵਾਲੀ ਇਸ ਯਾਤਰਾ ਲਈ ਹੁਣ ਤੱਕ ਦੇਸ਼ ਭਰ ਦੇ ਲਗਭਗ ਡੇਢ ਲੱਖ ਸ਼ਰਧਾਲੂਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ 36 ਕਿਲੋਮੀਟਰ ਲੰਮੇ ਰਵਾਇਤੀ ਪਹਿਲਗਾਮ ਰੂਟ ਅਤੇ ਗੰਦੇਰਬਲ ਜ਼ਿਲ੍ਹੇ ਦੇ 14 ਕਿਲੋਮੀਟਰ ਲੰਮੇ ਬਾਲਟਾਲ ਮਾਰਗ ਤੋਂ ਹੁੰਦੀ ਹੈ।

 

 

ਮੌਸਮ ਵਿਭਾਗ ਮੁਤਾਬਕ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਵਰਖਾ ਨੂੰ ਛੱਡ ਕੇ ਹੋਰਨਾਂ ਥਾਵਾਂ ਉੱਤੇ ਮੌਸਮ ਸਾਫ਼ ਰਹੇਗਾ। ਇਸ ਲਈ ਸ਼ਿਵ–ਭਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਜੱਥੇ ਦੇ ਚੱਲਣ ਦੌਰਾਨ ਆਮ ਵਾਹਨਾਂ ਦੀ ਆਵਾਜਾਈ ਰੋਕੀ ਜਾਵੇਗੀ।

ਅਮਰਨਾਥ ਤੀਰਥ–ਯਾਤਰਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ

 

ਇਹ ਯਾਤਰਾ ਇੱਕ ਜੁਲਾਈ ਤੋਂ ਸ਼ੁਰੂ ਹੋ ਕੇ ਸਾਉਣ ਦੀ ਪੂਰਨਮਾਸ਼ੀ ਭਾਵ 15 ਅਗਸਤ (ਰੱਖੜੀ ਵਾਲੇ) ਵਾਲੇ ਦਿਨ ਸੰਪੰਨ ਹੋਵੇਗੀ। ਅਮਰਨਾਥ ਯਾਤਰੂਆਂ ਦੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਸਮੁੱਚੇ ਰੂਟ ਉੱਤੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amarnath Yatra begins with strict security arrangements