ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਖਵਾਦੀਆਂ ਦੇ ‘ਸ੍ਰੀਨਗਰ ਬੰਦ’ ਕਾਰਨ ਅਮਰਨਾਥ ਯਾਤਰਾ ਰੋਕੀ

ਵੱਖਵਾਦੀਆਂ ਦੇ ‘ਸ੍ਰੀਨਗਰ ਬੰਦ’ ਕਾਰਨ ਅਮਰਨਾਥ ਯਾਤਰਾ ਰੋਕੀ। ਤਸਵੀਰ: ਡੇਲੀ ਐਕਸੈਲਸੀਅਰ

ਅੱਜ ਸਨਿੱਚਰਵਾਰ ਨੂੰ ਕੁਝ ਵੱਖਵਾਦੀਆਂ ਨੇ ਸ੍ਰੀਨਗਰ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਇਸ ਸੱਦੇ ਦਾ ਅੱਜ ਅਮਰਨਾਥ ਯਾਤਰਾ ਉੱਤੇ ਵੇਖਣ ਨੂੰ ਮਿਲਿਆ। ਇਸ ਬੰਦ ਕਾਰਨ ਅੱਜ ਇੱਕ ਦਿਨ ਲਈ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ।

 

 

ਅੱਜ ਵੱਖਵਾਦੀਆਂ ਦੀ ਸਾਂਝੀ ਜੱਥੇਬੰਦੀ ‘ਜੁਆਇੰਟ ਰਜ਼ਿਸਟੈਂਸ ਲੀਡਰਸ਼ਿਪ’ (JRL) ਨੇ ਸ੍ਰੀਨਗਰ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਇਹ ਬੰਦ ਸਾਲ 1931 ’ਚ 13 ਜੁਲਾਈ ਨੂੰ ਸ੍ਰੀਨਗਰ ਦੇ ਡਾਊਨਟਾਊਨ ਇਲਾਕੇ ਵਿੱਚ ਮਾਰੇ ਗਏ 22 ਵਿਅਕਤੀਆਂ ਦੀ ਯਾਦ ਵਿੱਚ ਰੱਖਿਆ ਜਾ ਰਿਹਾ ਹੈ।

 

 

ਦਰਅਸਲ, ਇਹ ਮਾਮਲਾ ਉਦੋਂ ਦੇ ਮਹਾਰਾਜਾ ਹਰੀ ਸਿੰਘ ਵਿਰੁੱਧ ਬਗ਼ਾਵਤ ਨਾਲ ਜੁੜਿਆ ਹੋਇਆ ਹੈ। ਅੱਤਵਾਦੀ ਜੱਥੇਬੰਦੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਨਿੱਚਰਵਾਰ ਨੂੰ ਆਪੋ–ਆਪਣੀਆਂ ਦੁਕਾਨਾਂ ਤੇ ਅਦਾਰੇ ਬੰਦ ਰੱਖ ਕੇ ਬੰਦ ਦੇ ਇਸ ਸੱਦੇ ਨੂੰ ਸਫ਼ਲ ਬਣਾਉਣ।

 

 

ਇਸ ਦੌਰਾਨ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਨਿੱਚਰਵਾਰ ਨੂੰ ਜੰਮੂ–ਕਸ਼ਮੀਰ ਵਿੱਚ ਚੱਲ ਰਹੇ ਜੱਥੇ ਨੂੰ ਰੋਕ ਲਿਆ ਗਿਆ ਹੈ। ਸੁਰੱਖਿਆ ਬਲ ਇਸ ਵੇਲੇ ਪੂਰੀ ਚੌਕਸੀ ਵਰਤ ਰਹੇ ਹਨ ਤੇ ਸਮੁੱਚੇ ਸੂਬੇ ਵਿੱਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

 

 

ਇਸ ਤੋਂ ਪਹਿਲਾਂ ਬੀਤੀ 8 ਜੁਲਾਈ ਨੂੰ ਹਿਜ਼ਬੁਲ ਦੇ ਮਾਰੇ ਜਾ ਚੁੱਕੇ ਕਮਾਂਡਰ ਬੁਰਹਾਨ ਵਾਨੀ ਦੀ ਬਰਸੀ ਮੌਕੇ ਵੱਖਵਾਦੀਆਂ ਦੇ ਰੋਸ ਪ੍ਰਦਰਸ਼ਨਾਂ ਕਾਰਨ ਅਮਰਨਾਥ ਯਾਤਰਾ ਰੋਕਣੀ ਪਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amarnath Yatra stalled due to separatists s Srinagar-Bandh