ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਮੁਲਤਵੀ, ਜੰਮੂ–ਸ੍ਰੀਨਗਰ ਹਾਈਵੇਅ ਬੰਦ

ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਮੁਲਤਵੀ, ਜੰਮੂ–ਸ੍ਰੀਨਗਰ ਹਾਈਵੇਅ ਬੰਦ

ਜੰਮੂ–ਕਸ਼ਮੀਰ ਵਿੱਚ ਅੱਜ ਰੁਕ–ਰੁਕ ਕੇ ਭਾਰੀ ਵਰਖਾ ਹੋਣ ਕਾਰਨ ਤਿੰਨ ਮੁੱਖ ਬੇਸ ਕੈਂਪਾਂ ਤੋਂ ਅਮਰਨਾਥ ਯਾਤਰਾ ਮੁਲਤਵੀ ਕਰਨੀ ਪਈ ਹੈ। ਮੌਸਮ ਵਿਭਾਗ ਨੇ ਅਮਰਨਾਥ ਗੁਫ਼ਾ ਦੇ ਇਲਾਕੇ ਵਿੱਚ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਵੀ ਕੀਤੀ ਹੈ।

 

 

ਉੱਧਰ 1,000 ਸ਼ਰਧਾਲੂਆਂ ਦਾ ਜੱਥਾ ਦੱਖਣੀ ਕਸ਼ਮੀਰ ਦੇ ਪਹਾੜਾਂ ਵਿੱਚ 3,880 ਮੀਟਰ ਦੀ ਉਚਾਈ ’ਤੇ ਸਥਿਤ ਅਮਰਨਾਥ ਗੁਫ਼ਾ ਉੱਤੇ ਪੁੱਜ ਗਿਆ। ਉਨ੍ਹਾਂ ਨੂੰ ਉੱਥੇ ਮੱਥਾ ਟੇਕਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

 

 

ਪਰ ਅੱਜ ਕਿਸੇ ਅਣਸੁਖਾਵੀਂ ਵਾਪਰਨ ਤੋਂ ਟਾਲਣ ਲਈ ਅੱਜ ਕਿਸੇ ਸ਼ਰਧਾਲੂ ਨੂੰ ਜੰਮੂ ਦੇ ਭਗਵਤੀ ਕੈਂਪ, ਅਨੰਤਨਾਗ ਦੇ ਨੂਨਵਾਂ–ਪਹਿਲਗਾਮ ਬੇਸ ਕੈਂਪ ਅਤੇ ਗੰਦੇਰਬਲ ਜ਼ਿਲ੍ਹੇ ਦੇ ਬਾਲਟਾਲ ਬੇਸ ਕੈਂਪ ਤੋਂ ਰਵਾਨਾ ਨਹੀਂ ਹੋਣ ਦਿੱਤਾ ਗਿਆ।

 

 

ਉੱਧਰ ਜੰਮੂ–ਸ੍ਰੀਨਗਰ ਰਾਸ਼ਟਰੀ ਰਾਜਮਾਰਗ ਵੀ ਅੱਜ ਰਾਮਬਨ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ ਬੰਦ ਕਰਨਾ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ–ਬਨਿਹਾਲ ਪੱਟੀ ਉੱਤੇ ਢਿੱਗਾਂ ਡਿੱਗਣ ਕਾਰਨ ਹਾਈਵੇਅ ਬੰਦ ਕਰਨਾ ਪਿਆ ਹੈ।

 

 

ਪਹਿਲਗਾਮ ਤੋਂ ਵਾਪਸ ਆ ਰਹੇ ਅਮਰਨਾਥ ਯਾਤਰੀਆਂ ਨੂੰ ਸ਼ੈਤਾਨ ਨਾਲੇ ਤੇ ਬਨਿਹਾਲ ਵਿਖੇ ਰੋਕਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amarnath Yatra suspended due to heavy rain Jammu-Srinagar Highway closed