ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (SASB) ਨੇ ਬੁੱਧਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਅਗਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਦੇ ਅਨੁਮਾਨ ਕਾਰਨ ਅਮਰਨਾਥ ਯਾਤਰਾ 4 ਅਗਸਤ ਤੱਕ ਮੁਅੱਤਲ ਕਰ ਦਿੱਤੀ ਜਾਵੇਗੀ। ਐਸਏਐਸਬੀ ਦੇ ਇੱਕ ਬੁਲਾਰੇ ਨੇ ਕਿਹਾ ਕਿ ਖ਼ਰਾਬ ਮੌਸਮ, ਡਿੱਗ ਰਹੇ ਪੱਥਰਾਂ ਅਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ, ਖ਼ਾਸਕਰ ਜੰਮੂ ਖੇਤਰ ਵਿੱਚ ਯਾਤਰਾ 4 ਅਗਸਤ 2019 ਤੱਕ ਮੁਲਤਵੀ ਕਰ ਦਿੱਤੀ ਗਈ ਹੈ।
Jammu and Kashmir: Amarnath Yatra is suspended from Jammu route today on account of inclement weather. https://t.co/xedPs6zJfP
— ANI (@ANI) July 31, 2019
ਉਨ੍ਹਾਂ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਵਿੱਚ ਅਗਲੇ ਕੁਝ ਦਿਨਾਂ ਤੋਂ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਜੰਮੂ ਅਤੇ ਸ੍ਰੀਨਗਰ ਰਾਸ਼ਟਰੀ ਰਾਜ ਮਾਰਗਾਂ, ਖ਼ਾਸਕਰ ਰਾਮਬਨ ਅਤੇ ਬਨਿਹਾਲ ਦਰਮਿਆਨ ਜ਼ਮੀਨ ਖਿਸਕਣ ਸਕਦੀ ਹੈ ਅਤੇ ਪੱਥਰ ਡਿੱਗ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਹਾਲ ਹੀ ਵਿੱਚ ਭਾਰੀ ਬਾਰਸ਼ ਕਾਰਨ ਬਾਲਟਾਲ ਤੋਂ ਪਹਿਲਗਾਮ ਤੱਕ ਦਾ ਰਸਤਾ ਤਿਲਕਣ ਵਾਲਾ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬੱਚਣ ਲਈ ਇੱਕ ਸਾਵਧਾਨੀ ਕਦਮ ਵਜੋਂ ਬੁੱਧਵਾਰ ਨੂੰ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ।