ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੰਮੇ ਜੋੜੇ ਬੱਚਿਆਂ ਦਾ ਨਾਂਅ 'ਕੋਵਿਡ' ਤੇ 'ਕੋਰੋਨਾ' ਰੱਖਿਆ

ਦੁਨੀਆ ਭਰ 'ਚ ਕੋਰੋਨਾ ਵਾਇਰਸ (ਕੋਵਿਡ-19) ਨੇ ਹਾਹਾਕਾਰ ਮਚਾਈ ਹੋਈ ਹੈ। ਅਜਿਹੇ 'ਚ ਛੱਤੀਸਗੜ੍ਹ 'ਚ ਕੋਰੋਨਾ ਅਤੇ ਕੋਵਿਡ ਭੈਣ-ਭਰਾ ਬਣ ਗਏ ਹਨ। ਰਾਏਪੁਰ ਦੀ ਪੁਰਾਣੀ ਬਸਤੀ ਦੇ ਵਸਨੀਕ ਵਿਨੈ ਵਰਮਾ ਅਤੇ ਪ੍ਰੀਤੀ ਵਰਮਾ ਨੇ ਆਪਣੇ ਜੁੜਵਾ ਬੇਟਾ-ਬੇਟੀ ਦਾ ਨਾਂਅ 'ਕੋਰੋਨਾ' ਅਤੇ 'ਕੋਵਿਡ' ਰੱਖਿਆ ਹੈ।
 

ਪ੍ਰੀਤੀ ਵਰਮਾ ਨੇ ਇੱਕ ਹਫ਼ਤਾ ਪਹਿਲਾਂ ਰਾਏਪੁਰ ਮੈਡੀਕਲ ਕਾਲਜ ਹਸਪਤਾਲ 'ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ ਦੋ ਦਿਨ ਪਹਿਲਾਂ ਇਨ੍ਹਾਂ ਦਾ ਨਾਮਕਰਣ ਕੀਤਾ, ਜਿਸ 'ਚ ਬੇਟੇ ਦਾ ਨਾਮ ਕੋਵਿਡ ਤੇ ਬੇਟੀ ਦਾ ਨਾਮ ਕੋਰੋਨਾ ਰੱਖਿਆ।
 

ਇਸ ਬਾਰੇ ਪੁੱਛੇ ਜਾਣ 'ਤੇ ਪ੍ਰੀਤੀ ਨੇ ਦੱਸਿਆ ਕਿ ਇਸ ਸਮੇਂ ਸਾਰੇ ਲੋਕਾਂ ਦੇ ਦਿਲ-ਦਿਮਾਗ 'ਚ ਕੋਰੋਨਾ ਛਾਇਆ ਹੋਇਆ ਹੈ। ਅਜਿਹੇ 'ਚ ਲੋਕਾਂ 'ਚੋਂ ਕੋਰੋਨਾ ਦਾ ਡਰ ਖ਼ਤਮ ਕਰਨ ਲਈ ਬੇਟੇ ਦਾ ਨਾਂਅ ਕੋਵਿਡ ਤੇ ਬੇਟੀ ਦਾ ਨਾਂਅ ਕੋਰੋਨਾ ਰੱਖਣ ਦਾ ਫ਼ੈਸਲਾ ਕੀਤਾ ਹੈ।
 

ਹਾਲਾਂਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਹੈ ਅਤੇ ਕਈਆਂ ਨੇ ਇਸ ਦੀ ਨਿਖੇਧੀ ਵੀ ਕੀਤੀ ਹੈ।
 

ਮਾਂ ਅਤੇ ਬੱਚੇ ਬਿਲਕੁਲ ਤੰਦਰੁਸਤ ਹਨ। ਇਕ ਬੱਚੇ ਦਾ ਭਾਰ 2.9 ਕਿਲੋਗ੍ਰਾਮ ਅਤੇ ਦੂਜੇ ਬੱਚੇ ਦਾ ਭਾਰ 2.7 ਕਿਲੋਗ੍ਰਾਮ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਿਕ ਡਾ. ਭੀਮ ਰਾਓ ਅੰਬੇਦਕਰ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਦੋਹਾਂ ਬੱਚਿਆਂ ਨੂੰ ਦੁਨੀਆ 'ਚ ਲਿਆਂਦਾ। ਹਸਪਤਾਲ ਦੀ ਲੋਕ ਸੰਪਰਕ ਅਧਿਕਾਰੀ ਸ਼ੁਭਰਾ ਸਿੰਘ ਨੇ ਦੱਸਿਆ ਕਿ ਜਦੋਂ ਔਰਤ ਨੇ ਲੇਬਰ ਪੈਨ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਇੱਥੇ ਲਿਆਂਦਾ ਗਿਆ।
 

ਪ੍ਰੀਤੀ ਨੇ ਦੱਸਿਆ ਕਿ ਢਿੱਡ 'ਚ ਦਰਦ ਹੋਣ 'ਤੇ ਕੋਈ ਗੱਡੀ ਵਗੈਰਾ ਨਹੀਂ ਮਿਲੀ। ਅਜਿਹੇ 'ਚ ਉਸ ਦਾ ਪਤੀ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਹਸਪਤਾਲ ਲੈ ਗਿਆ ਸੀ। ਉਦੋਂ ਅੱਧੀ ਰਾਤ ਸੀ। ਰਸਤੇ 'ਚ ਕਈ ਥਾਵਾਂ ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਸੀ ਅਤੇ ਪੁੱਛਗਿੱਛ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amazing chhattisgarh Couple named their newborn twin as covid and Corona