ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਦਾ ਕਮਾਲ : ਸਿਰਫ਼ ਪੌਣੇ 3 ਘੰਟੇ 'ਚ ਬਣਾ ਦਿੱਤਾ ਅੰਡਰਪਾਸ, ਵੇਖੋ Video

ਸਹਰਸਾ ਮਧੇਪੁਰਾ ਰੇਲਵੇ ਬਲਾਕ 'ਚ ਰੇਲਵੇ ਨੇ ਹਫਤੇ ਭਰ 'ਚ ਆਪਣਾ ਰਿਕਾਰਡ ਤੋੜ ਦਿੱਤਾ। ਰੇਲਵੇ ਨੇ ਸਨਿੱਚਰਵਾਰ ਨੂੰ ਸਿਰਫ਼ ਪੌਣੇ ਤਿੰਨ ਘੰਟੇ 'ਚ ਅੰਡਰਪਾਸ ਤਿਆਰ ਕਰ ਦਿੱਤਾ। ਇਹ ਕਮਾਲ ਸਹਰਸਾ-ਮਧੇਪੁਰਾ ਰੇਲਵੇ ਬਲਾਕ ਦੇ ਮਠਿਆਈ ਨੇੜੇ ਗੇਟ ਨੰਬਰ-94 ਏ ਕੋਲ ਕੀਤਾ ਗਿਆ ਹੈ।
 

ਰੇਲਵੇ ਨੇ ਸਹਰਸਾ-ਮਧੇਪੁਰਾ ਵਿਚਕਾਰ ਐਨਐਚ-107 ਮੁੱਖ ਸੜਕ 'ਤੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਫਾਟਕ ਦੇ ਦੋਵਾਂ ਪਾਸੇ ਲੱਗਣ ਵਾਲੇ ਲੰਮੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ 4 ਅੰਡਰਪਾਸ ਬਣਾਉਣ ਦਾ ਫੈਸਲਾ ਕੀਤਾ ਹੈ। ਇਸ 'ਚ ਪਿਠਾਈ ਨੇੜੇ ਗੇਟ ਨੰਬਰ-94 'ਤੇ ਬੀਤੀ 29 ਫਰਵਰੀ ਨੂੰ 12 ਫੁੱਟ ਉੱਚਾ ਅੰਡਰਪਾਸ ਸਿਰਫ਼ ਸਾਢੇ 4 ਘੰਟੇ 'ਚ ਤਿਆਰ ਕੀਤਾ ਗਿਆ ਸੀ।
 

https://www.livehindustan.com/bihar/bhagalpur/story-amazing-railways-broke-its-own-record-on-saharsa-madhepura-railway-block-railways-now-prepared-underpass-in-just-two-hours-and-forty-five-minutes-3075062.html

 

ਇਸ ਤੋਂ ਬਾਅਦ 94ਏ 'ਤੇ ਸਨਿੱਚਰਵਾਰ ਨੂੰ ਅੰਡਰਪਾਸ ਬਣਾਉਣ ਦੀ ਸ਼ੁਰੂਆਤ ਸਵੇਰੇ 8.45 ਵਜੇ ਕੀਤੀ ਗਈ। ਇੱਥੇ ਨੇੜਿਉਂ ਗੁਜਰਨ ਵਾਲੀ ਨਦੀ ਕਾਰਨ ਸਿਰਫ 20 ਮੀਟਰ ਥਾਂ 'ਚ ਮਸ਼ੀਨਾਂ, ਮਜ਼ਦੂਰਾਂ ਅਤੇ ਰੇਲਵੇ ਮੁਲਾਜ਼ਮਾਂ ਲਈ ਕੰਮ ਕਰਨਾ ਥੋੜਾ ਮੁਸ਼ਕਲ ਸੀ। ਇਸ ਦੇ ਬਾਵਜੂਦ ਰੇਲਵੇ ਅਧਿਕਾਰੀਆਂ ਦੀ ਪੂਰੀ ਟੀਮ ਨੇ ਤੇਜ਼ੀ ਨਾਲ ਕੰਮ ਕਰਦਿਆਂ ਦੁਪਹਿਰ 11.30 ਵਜੇ ਤਕ ਸਿਰਫ਼ ਪੌਣੇ ਘੰਟੇ 'ਚ 12 ਫੁੱਟ ਉੱਚਾ ਅੰਡਰਪਾਸ ਤਿਆਰ ਕਰ ਦਿੱਤਾ।
 

ਅੰਡਰਪਾਸ ਤਿਆਰ ਹੋਣ ਤੋਂ ਬਾਅਦ 6 ਸਲੈਬਾਂ ਨੂੰ ਤਰਤੀਬ ਵਾਰ ਰੱਖਦਿਆਂ 7 ਸਿਗਮੈਂਟਲ ਬਾਕਸ ਲਗਾਏ ਗਏ। ਰੇਲ ਇੰਜੀਨੀਅਰਿੰਗ ਵਿਭਾਗ ਨੇ ਸਾਢੇ 11 ਵਜੇ ਹੀ ਲਾਈਨ ਕਲੀਅਰ ਕਰਨ ਲਈ ਸਟੇਸ਼ਨ ਨੂੰ ਮੈਮੋ ਦੇ ਦਿੱਤਾ। ਹਾਲਾਂਕਿ, ਰੇਲਵੇ ਬਿਜਲੀ ਵਿਭਾਗ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਜੋੜਨ ਤੋਂ ਬਾਅਦ ਦੁਪਹਿਰ 12 ਵਜੇ ਤੋਂ ਸਹਰਨ-ਮਧੇਪੁਰਾ ਰੇਲਵੇ ਸਟੇਸ਼ਨ 'ਤੇ ਰੇਲ ਸੇਵਾ ਬਹਾਲ ਕਰ ਦਿੱਤੀ ਗਈ। ਇਸ ਦੌਰਾਨ ਸਹਰਸਾ-ਮਧੇਪੁਰਾ ਅਪ-ਡਾਉਨ ਪੈਸੈਂਜਰ ਰੇਲਗੱਡੀ (55569/70) ਨੂੰ ਰੱਦ ਕਰ ਦਿੱਤਾ ਗਿਆ ਸੀ। ਪੂਰਨੀਆ ਕੋਰਟ ਤੋਂ ਸਹਰਸਾ ਲਈ ਡੈਮੂ ਰੇਲਗੱਡੀ (75261) ਸਾਢੇ ਤਿੰਨ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। 
 

ਅੰਡਰਪਾਸ ਦੇ ਅੰਦਰ ਬਰਸਾਤੀ ਪਾਣੀ ਜਮਾਂ ਨਾ ਹੋਵੇ, ਇਸ ਦੇ ਲਈ ਕੰਕਰੀਟ ਦੀ ਕੰਧ ਬਣੇਗੀ। 100-100 ਮੀਟਰ ਦੋਵੇਂ ਪਾਸੇ ਪਹੁੰਚ ਸੜਕ ਹੋਵੇਗੀ। ਅੰਡਰਪਾਸ ਅੰਦਰੋਂ 11 ਫੁੱਟ ਤੋਂ ਉੱਚੀ ਗੱਡੀਆਂ ਦਾਖਲ ਨਹੀਂ ਹੋਣਗੀਆਂ। ਰੇਲਵੇ ਅਧਿਕਾਰੀਆਂ ਦੇ ਅਨੁਸਾਰ ਅਜਿਹੇ ਐਲੀਵੇਟਿਡ ਵਾਹਨ ਦੂਜੇ ਬਦਲਵੇਂ ਰਸਤੇ/ਗੇਟਾਂ ਤੋਂ ਲੰਘਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amazing Railways prepared underpass in just two hours and forty five minutes