ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਮੇਜ਼ੌਨ ਨੇ ਕੀਤਾ ‘ਹਿੰਦੂ ਦੇਵੀ–ਦੇਵਤਿਆਂ ਦਾ ਅਪਮਾਨ’

ਐਮੇਜ਼ੌਨ ਨੇ ਕੀਤਾ ‘ਹਿੰਦੂ ਦੇਵੀ–ਦੇਵਤਿਆਂ ਦਾ ਅਪਮਾਨ’

ਆੱਨਲਾਈਨ ਮਾਰਕਿਟਿੰਗ ਵੈੱਬਸਾਈਟ ਐਮੇਜ਼ੌਨ ਨੂੰ ਹਿੰਦੂ ਦੇਵੀ–ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟਾਇਲਟ ਸੀਟ ਕਵਰ ਤੇ ਜੁੱਤਿਆਂ ਸਮੇਤ ਹੋਰ ਚੀਜ਼ਾਂ ਵੇਚਣਾ ਭਾਰੀ ਪੈ ਗਿਆ ਹੈ। ਭਾਰਤ ਵਿੱਚ ਟਵਿਟਰ ਤੇ ਫ਼ੇਸਬੁੱਕ ਉੱਤੇ ਐਮੇਜ਼ੌਨ ਨੂੰ ਯੂਜ਼ਰਸ ਦੇ ਤਿੱਖੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਹਜ਼ਾਰਾਂ ਟਵਿਟਰ ਯੂਜ਼ਰਸ ਨੇ ਐਮੇਜ਼ੌਨ ਵਿਰੁੱਧ ਆਪੋ–ਆਪਣੇ ਟਵੀਟ ਵਿੱਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟੈਗ ਕਰਦਿਆਂ ਐਮੇਜ਼ੌਨ ਆੱਨਲਾਈਨ ਰੀਟੇਲਰ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

 

 

ਐਮੇਜ਼ੌਨ ਦੀ ਇਸ ਹਰਕਤ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਸਾਲ 2017 ਦੀ ਇੱਕ ਘਟਨਾ ਤਾਜ਼ਾ ਹੋ ਗਈ ਹੈ, ਜਿਸ ਵਿੱਚ ਆੱਨਲਾਈਨ ਮਾਰਕਿਟਿੰਗ ਕੰਪਨੀ ‘ਸੀਐਟਲ’ ਨੂੰ ਆਪਣੀ ਕੈਨੇਡੀਅਨ ਵੈੱਬਸਾਈਟ ਉੱਤੇ ਭਾਰਤ ਦੇ ਕੌਮੀ ਤਿਰੰਗੇ ਵਾਲੇ ਡੋਰ–ਮੈਟਸ ਵੇਚਦਿਆਂ ਵੇਖਿਆ ਗਿਆ ਸੀ; ਜਿਸ ਦਾ ਭਾਰਤੀਆਂ ਨੇ ਪੁਰਜ਼ੋਰ ਵਿਰੋਧ ਕੀਤਾ ਸੀ।

 

 

ਸ੍ਰੀਮਤੀ ਸੁਸ਼ਮਾ ਸਵਰਾਜ ਨੇ ਉਸ ਵੇਲੇ ਐਮੇਜ਼ੌਨ ਮੁਲਾਜ਼ਮਾਂ ਨੂੰ ਚੇਤੇ ਕਰਵਾਇਆ ਸੀ ਕਿ ਜੇ ਇਹ ਡੋਰ–ਮੈਟਸ ਵੈੱਬਸਾਈਟ ਤੋਂ ਹਟਾਏ ਨਾ ਗਏ, ਤਾਂ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ।

 

 

ਰਾਇਟਰਜ਼ ਨੇ ਐਮੇਜ਼ੌਨਦੀ ਅਮਰੀਕੀ ਵੈੱਬਸਾਈਟ ਉੱਤੇ ਟਾਇਲਟ ਸੀਟ ਕਵਰ, ਯੋਗਾ ਮੈਟ, ਸਨੀਕਰਜ਼ ਤੇ ਹਿੰਦੂ ਦੇਵੀ–ਦੇਵਤਿਆਂ ਜਾਂ ਪਵਿੱਤਰ ਹਿੰਦੂ ਪ੍ਰਤੀਕ ਦਰਸਾਉਣ ਵਾਲੀਆਂ ਕਈ ਵਸਤਾਂ ਨੂੰ ਸੂਚੀਬੱਧ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amazon insults Hindu gods