ਬੀਤੇ ਦੇਰ ਰਾਤ ਨੂੰ ਸਰਕਾਰੀ ਪੀਜੀ ਕਾਲਜ ਅੰਬਾਲਾ ਛਾਉਣੀ ਨਾਲ ਲੱਗਦੀਆਂ ਝੁਗੀਆਂ ਵਿਚ ਕੰਧ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਬੀਤੇ ਰਾਤ ਨੂੰ ਜਦੋਂ ਝੁੱਗੀ ਵਿਚ ਬੈਠੇ ਲੋਕ ਟੈਲੀਵੀਜ਼ਨ ਵੇਖ ਰਹੇ ਸਨ ਤਾਂ ਕੰਧ ਡਿੱਗ ਗਈ, ਜਿਸ ਵਿਚ 5 ਲੋਕਾਂ ਤੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ।
ਮਿਲੀ ਜਾਣਕਾਰੀ ਅਨੁਸਾਰ 12 ਲੋਕ ਇਕੱਠੇ ਬੈਠੇ ਫਿਲਮ ਦੇਖ ਰਹੇ ਸਨ। ਇਸ ਦੌਰਾਨ ਕੰਧ ਡਿੱਗ ਗਈ ਜਿਸ ਵਿਚੋਂ, ਕਰੀਬ ਛੇ ਲੋਕਾਂ ਨੇ ਖੁਦ ਨੂੰ ਬਚਾਉਣ ਵਿਚਸਫਲ ਰਹੇ, ਜਦੋਂ ਕਿ ਪੰਜ ਵਿਅਕਤੀਆਂ ਦੀ ਕੰਧ ਹੇਠਾਂ ਆਉਣ ਕਾਰਨ ਮੌਤ ਹੋ ਗਈ। ਹਾਦਸੇ ਵਿਚ ਇਕ ਲੜਕੀ ਸਮੇਤ ਤਿੰਨ ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਛਾਉਣੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਜਿਸ ਥਾਂ ਉਤੇ ਹਾਦਸਾ ਵਾਪਰਿਆ ਉਥੇ ਲੰਬੇ ਸਮੇਂ ਤੋਂ ਨਾਲੇ ਉਤੇ ਮਲਟੀ ਲੇਵਲ ਪਾਰਕਿੰਗ ਦਾ ਨਿਰਮਾਣ ਕੰਮ ਚਲ ਰਿਹਾ ਹੈ। ਇਸਦੇ ਚਲਦਿਆਂ ਨਾਲੇ ਦੀ ਖੁਦਾਈ ਵੀ ਕੀਤੀ ਗਈ ਹੈ। ਇਥੇ ਕਿੰਗ ਪੈਲੇਸ ਵੀ ਲਗਦਾ ਹੈ। ਇਸ ਕਿੰਗ ਪੈਲੇਸ ਦੀ ਕੰਧ ਵਿਚ ਨਾਲੇ ਦੇ ਪਾਣੀ ਦਾ ਰਿਸਾਵ ਹੋ ਰਿਹਾ ਸੀ। ਜਿਸ ਨਾਲ ਕੰਧ ਥੋਥਲੀ ਹੋ ਚੁੱਕੀ ਸੀ ਅਤੇ ਉਸ ਤਰੇੜ ਆਈ ਹੋਈ ਸੀ। ਇਸ ਕਾਰਨ ਇਹ ਕੰਧ ਡਿੱਗ ਗਈ।