ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਬਾਲਾ, ਰਿਵਾੜੀ ਤੇ ਪਾਣੀਪਤ ਦੇ ਹਸਪਤਾਲ ਹੋਣਗੇ ਅਪਗ੍ਰੇਡ, ਨਿਕਲਣਗੀਆਂ ਅਸਾਮੀਆਂ 

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੰਬਾਲਾ ਕੈਂਟ, ਰਿਵਾੜੀ ਅਤੇ ਪਾਣੀਪਤ ਦੇ ਨਾਗਰਿਕ ਹਸਪਤਾਲਾਂ ਨੂੰ 100 ਬਿਸਤਰਿਆਂ ਤੋਂ 200 ਬਿਸਤਰਿਆਂ ਦਾ ਅਪਗ੍ਰੇਡ ਕਰਨ ਤੋਂ ਇਲਾਵਾ 285 ਵਾਧੂ ਆਸਾਮੀਆਂ ਸੁਰਜੀਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਜਿੰਨਾਂ ਕੋਲ ਵਿੱਤ ਵਿਭਾਗ ਵੀ ਹੈ, ਨੇ ਇਸ ਸਬੰਧ ਵਿਚ ਆਪਣੀ ਪ੍ਰਵਾਨਗੀ ਦਿੱਤੀ ਹੈ। ਉਨਾਂ ਕਿਹਾ ਕਿ ਇਸ ਫੈਸਲਾ ਨਾਲ ਹਰ ਮਹੀਨੇ 4,33,80,760 ਰੁਪਏ ਦਾ ਮਾਲੀ ਭਾਰ ਪਏਗਾ।

 

ਮੁੱਖ ਮੰਤਰੀ ਨੇ ਆਮ ਜਨਤਾ ਦੇ ਹਿੱਤ ਨੂੰ ਵੇਖਦੇ ਹੋਸਏ ਨੀਤੀ ਵਿਚ ਛੋਟ ਦੇ ਕੇ ਜਿਲਾ ਚਰਖੀ ਦਾਦਰੀ ਦੇ ਪਿੰਡ ਉੱਨ ਵਿਚ ਇਕ ਨਵਾਂ ਆਯੂਰਵੈਦਿਕ ਡਿਸਪੈਂਸੀ ਖੋਲਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ ਹੈ। 

 

ਉਨਾਂ ਨੇ ਇਕ ਆਯੂਰਵੈਦਿਕ ਡਾਕਟਰ, ਇਕ ਆਯੂਰਵੈਦਿਕ ਡਿਸਪੈਂਸਰ, ਇਕ ਐਮਪੀਐਚਡਬਲਯੂ (ਮਹਿਲਾ) ਅਤੇ ਦੋ ਪਾਰਟ ਟਾਇਮ ਵਾਟਰ ਕੈਰਿਅਰ ਅਤੇ ਸਵੀਪਰ ਸਮੇਤ ਲੋਂੜੀਦੇਂ ਕਰਮਚਾਰੀਆਂ ਲਈ ਪ੍ਰਵਾਨਗੀ ਦਿੱਤੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ambala Rewari and Panipat hospitals to be upgrade with jobs